ਨਵੀਂ ਦਿੱਲੀ:  ਇਸ ਗਲਤੀ ਕਰਕੇ ਪੀੜਤ ਔਰਤ ਨੂੰ ਸੂਬਾ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਸਰਕਾਰੀ ਨੌਕਰੀ ਵੀ ਦੇ ਚੁੱਕਿਆ ਹੈ।

ਇਸ ਘਟਨਾ ਬਾਰੇ ਸਭ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਮਹਿਲਾ ਅਚਾਨਕ ਬਿਮਾਰ ਰਹਿਣ ਲੱਗੀ ਅਤੇ ਉਸ ਨੂੰ ਇਲਾਜ ਲਈ ਨਿਜੀ ਹਸਪਤਾਲ ‘ਚ ਭਰਤੀ ਕੀਤਾ ਗਿਆ ਅਤੇ ਜਾਂਚ ਤੋਂ ਬਾਅਦ ਸਾਹਮਣੇ ਆਈ ਰਿਪੋਰਟ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਹਸਪਤਾਲ ਪ੍ਰਸਾਸ਼ਨ ‘ਚ ਹੜਕੰਪ ਮੱਚ ਗਿਆ।

ਅਸਲ ‘ਚ ਬੀਤੀ 30 ਨਵੰਬਰ ਨੂੰ ਇੱਕ ਐਚਆਈਵੀ ਪੌਜ਼ੀਟਿਵ ਵਿਅਕਤੀ ਨੇ ਖ਼ੂਨਦਾਨ ਕੀਤਾ ਸੀ ਜਿਸ ਨੇ ਵਿਰਧੁਨਗਰ ਦੇ ਪ੍ਰਾਈਵੇਟ ਹਸਪਤਾਲ ‘ਚ ਖੂਨ ਟੈਸਟ ਕਰਵਾਇਆ ਸੀ ਅਤੇ ਰਿਪੋਰਟ ਐਚਆਈਵੀ ਪੌਜ਼ੀਟਿਵ ਆਈ। ਇਸ ਤੋਂ ਬਾਅਦ ਉਸ ਨੇ ਫੇਰ ਤੋਂ ਸ਼ਿਵਕਾਸ਼ੀ ਦੇ ਸਰਕਾਰੀ ਹਸਪਤਾਲ ‘ਚ ਵੀ ਖੂਨ ਡੋਨੇਟ ਕੀਤਾ ਜਿੱਥੇ ਉਸ ਦੀ ਰਿਪੋਰਟ ਪੌਜ਼ੀਟਿਵ ਆਈ।

ਇਸ ਤੋਂ ਕੁਝ ਦਿਨ ਬਾਅਦ ਹੀ 3 ਦਸੰਬਰ ਨੂੰ ਹਸਪਤਾਲ ‘ਚ ਗਰਭਵਤੀ ਮਹਿਲਾ ਆਈ। ਉਸ ਨੂੰ ਅਨੀਮੀਆ ਦੀ ਸ਼ਿਕਾਇਤ ਕਰਕੇ ਖੂਨ ਚੜ੍ਹਾਇਆ ਗਿਆ, ਜੋ ਐਚਆਈਵੀ ਇਨਫੈਕਟਿਡ ਵਿਅਕਤੀ ਦਾ ਸੀ। ਹੁਣ ਹਾਈਕੋਰਟ ਨੇ ਮਹਿਲਾ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ।