Republic day 2024: ਭਾਰਤ ਦੇ 75ਵੇਂ ਗਣਤੰਤਰ ਦਿਵਸ ਦੀ ਸਵੇਰ ਨੂੰ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਸ਼ਾਨਦਾਰ ਪਰੇਡ ਵਿੱਚ ਹਿੱਸਾ ਲੈਣ ਲਈ ਰਾਸ਼ਟਰਪਤੀ ਭਵਨ ਤੋਂ ਕਰਤਵਯ ਪੱਥ 'ਤੇ ਪਹੁੰਚੇ।


ਇਸ ਛੋਟੀ ਰਸਮੀ ਫੇਰੀ ਲਈ ਦੋਵੇਂ ਰਾਸ਼ਟਰਪਤੀ ਬਸਤੀਵਾਦੀ ਯੁੱਗ ਦੀ ਖੁੱਲ੍ਹੀ ਬੱਗੀ ਵਿੱਚ ਸਵਾਰ ਹੋਏ ਅਤੇ ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਭੀੜ ਨੂੰ ਹੱਥ ਹਿਲਾ ਕੇ ਸਤਿਕਾਰ ਕਰਦਿਆਂ ਦੇਖਿਆ ਗਿਆ। ਇਹ ਬੱਗੀ 40 ਸਾਲਾਂ ਦੇ ਵਕਫ਼ੇ ਬਾਅਦ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਰਾਸ਼ਟਰਪਤੀ ਦੀ ਬੱਗੀ ਦੇ ਰੂਪ ਵਿੱਚ ਪਰਤ ਆਈ ਹੈ, ਜਿਸ ਦੀ ਥਾਂ ‘ਤੇ ਇੱਕ ਬਖ਼ਤਰਬੰਦ ਲਿਮੋਸਿਨ ਨਜ਼ਰ ਆਇਆ ਕਰਦੀ ਸੀ।


ਇਹ ਵੀ ਪੜ੍ਹੋ: Ludhiana news: 75ਵੇਂ ਗਣਰਾਜ ਦਿਹਾੜੇ ਮੌਕੇ ਵਿਧਾਇਕ ਸਿੱਧੂ ਨੇ ਹਲਕਾ ਆਤਮ ਨਗਰ 'ਚ ਲਹਿਰਾਇਆ 100 ਫੁੱਟ ਉੱਚਾ ਤਿਰੰਗਾ


ਬੱਗੀ ਦਾ ਇਤਿਹਾਸ


ਛੇ ਘੋੜਿਆਂ ਵਲੋਂ ਖਿੱਚੀ ਜਾਣ ਵਾਲੀ ਕਾਲੇ ਰੰਗ ਦੀ ਬੱਗੀ ਦੇ ਪਹੀਏ ‘ਤੇ ਸੋਨੇ ਦੀ ਪਰਤ ਚੜ੍ਹੀ ਹੋਈ ਹੈ। ਅੰਦਰਲਾ ਹਿੱਸਾ ਮਖਮਲ ਨਾਲ ਸੱਜਿਆ ਹੋਇਆ ਹੈ ਅਤੇ ਇਸ ‘ਤੇ ਇੱਕ ਅਸ਼ੋਕ ਚੱਕਰ ਨਜ਼ਰ ਆਉਂਦਾ ਹੈ ਅਤੇ ਇਹ ਬੱਗੀ ਅਸਲ ਵਿੱਚ ਬ੍ਰਿਟਿਸ਼ ਸ਼ਾਸਨ ਦੌਰਾਨ ਭਾਰਤ ਦੇ ਵਾਇਸਰਾਏ ਦੀ ਹੋਇਆ ਕਰਦੀ ਸੀ। ਇਸ ਬੱਗੀ ਦੀ ਵਰਤੋਂ ਰਸਮੀ ਉਦੇਸ਼ਾਂ ਅਤੇ ਰਾਸ਼ਟਰਪਤੀ (ਉਸ ਸਮੇਂ ਵਾਇਸਰਾਏ ਦੀ) ਜਾਇਦਾਦ ਵਿੱਚ ਯਾਤਰਾ ਕਰਨ ਲਈ ਵਰਤੀ ਜਾਂਦੀ ਸੀ।


ਹਾਲਾਂਕਿ, ਜਦੋਂ ਬਸਤੀਵਾਦੀ ਰਾਜ ਖਤਮ ਹੋਇਆ, ਭਾਰਤ ਅਤੇ ਨਵੇਂ ਬਣੇ ਪਾਕਿਸਤਾਨ ਦੋਵਾਂ ਨੇ ਬੱਗੀ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇੱਕ ਵਿਲੱਖਣ ਹੱਲ ਲੱਭਿਆ ਗਿਆ ਕਿ ਬੱਗੀ ਨੂੰ ਕੌਣ ਰੱਖੇਗਾ। ਦੋ ਨਵੇਂ ਗੁਆਂਢੀ ਮੁਲਕਾਂ ਨੇ ਕਿਸਮਤ ਦਾ ਫੈਸਲਾ ਸਿੱਕਾ ਉਛਾਲ ਕੇ ਕੀਤਾ। ਭਾਰਤ ਦੇ ਕਰਨਲ ਠਾਕੁਰ ਗੋਵਿੰਦ ਸਿੰਘ ਅਤੇ ਪਾਕਿਸਤਾਨ ਦੇ ਸਾਹਬਜ਼ਾਦਾ ਯਾਕੂਬ ਖਾਨ ਨੇ ਸਿੱਕਾ ਉਛਾਲਿਆ ਅਤੇ ਕਿਸਮਤ ਅਜਮਾਉਂਦਿਆਂ ਕਰਨਲ ਸਿੰਘ ਨੇ ਭਾਰਤ ਲਈ ਬੱਗੀ ਜਿੱਤੀ।


ਇਹ ਵੀ ਪੜ੍ਹੋ: ਗਿਆਨਵਾਪੀ ਸਰਵੇ ਰਿਪੋਰਟ 'ਚ ਨਜ਼ਰ ਆਇਆ 'ਸ਼ਿਵਲਿੰਗ', ਟੁੱਟੀਆਂ ਹੋਈਆਂ ਮੂਰਤੀਆਂ