Prices of essential medicines including painkillers, antibiotics, anti-infective are set to go up from April



Medicines Prices Hike In India: ਦੇਸ਼ 'ਚ ਪੈਟਰੋਲ-ਡੀਜ਼ਲ, ਸੀਐੱਨਜੀ-ਪੀਐੱਨਜੀ ਅਤੇ ਐੱਲਪੀਜੀ ਦੀਆਂ ਕੀਮਤਾਂ ਵਧਣ ਨਾਲ ਭੋਜਨ, ਪਾਣੀ ਅਤੇ ਢੋਆ-ਢੁਆਈ ਦਾ ਸਾਮਾਨ ਤਾਂ ਮਹਿੰਗਾ ਹੋ ਹੀ ਰਿਹਾ ਹੈ ਇਸ ਦੇ ਨਾਲ ਹੀ ਹੁਣ ਬੁਖਾਰ ਉਤਾਰਨਾ ਵੀ ਮਹਿੰਗਾ ਹੋਣ ਵਾਲਾ ਹਾ। ਜੀ ਹਾਂ, 1 ਅਪ੍ਰੈਲ 2022 ਤੋਂ ਦਵਾਈਆਂ ਮਹਿੰਗੀ ਹੋ ਰਹੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਕੇਂਦਰ ਦੀ ਮੋਦੀ ਸਰਕਾਰ 1 ਅਪ੍ਰੈਲ ਤੋਂ ਬੁਖਾਰ ਨੂੰ ਘੱਟ ਕਰਨ ਵਾਲੀ ਦਵਾਈ ਪੈਰਾਸੀਟਾਮੋਲ ਸਮੇਤ 800 ਤੋਂ ਵੱਧ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਦਵਾਈਆਂ ਦੀਆਂ ਕੀਮਤਾਂ 'ਚ ਘੱਟੋ-ਘੱਟ 10.7 ਫੀਸਦੀ ਦਾ ਵਾਧਾ ਕੀਤਾ ਜਾਵੇਗਾ।


ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਵੱਲੋਂ ਪੈਰਾਸੀਟਾਮੋਲ ਸਮੇਤ 800 ਤੋਂ ਵੱਧ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਜਾਵੇਗਾ, ਜਿਨ੍ਹਾਂ 'ਚ ਬੁਖਾਰ, ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ, ਚਮੜੀ ਰੋਗ ਅਤੇ ਅਨੀਮੀਆ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਸ਼ਾਮਲ ਹਨ। ਅਗਲੇ ਮਹੀਨੇ ਤੋਂ ਦਰਦ ਨਿਵਾਰਕ ਦਵਾਈਆਂ ਅਤੇ ਪੈਰਾਸੀਟਾਮੋਲ ਫੀਨੀਟੋਇਨ ਸੋਡੀਅਮ, ਮੈਟ੍ਰੋਨੀਡਾਜ਼ੋਲ ਵਰਗੀਆਂ ਐਂਟੀਬਾਇਓਟਿਕਸ ਵਰਗੀਆਂ ਜ਼ਰੂਰੀ ਦਵਾਈਆਂ ਮਹਿੰਗੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ।


ਕੀਮਤਾਂ 'ਚ ਘੱਟੋ-ਘੱਟ 10.7 ਫੀਸਦੀ ਦਾ ਵਾਧਾ ਹੋਵੇਗਾ


ਰਿਪੋਰਟਾਂ ਮੁਤਾਬਕ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਿਰਧਾਰਤ ਦਵਾਈਆਂ ਦੀਆਂ ਕੀਮਤਾਂ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਨੈਸ਼ਨਲ ਫਾਰਮਾ ਪ੍ਰਾਈਸਿੰਗ ਅਥਾਰਟੀ ਮੁਤਾਬਕ ਦੇਸ਼ 'ਚ ਥੋਕ ਮਹਿੰਗਾਈ ਦੇ ਆਧਾਰ 'ਤੇ ਦਵਾਈਆਂ ਦੀਆਂ ਕੀਮਤਾਂ 'ਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੇਸ਼ 'ਚ ਕੋਰੋਨਾ ਮਹਾਮਾਰੀ ਦੇ ਆਉਣ ਤੋਂ ਬਾਅਦ ਹੀ ਫਾਰਮਾ ਇੰਡਸਟਰੀ ਵਲੋਂ ਦਵਾਈਆਂ ਦੀਆਂ ਕੀਮਤਾਂ ਵਧਾਉਣ ਦੀ ਮੰਗ ਕੀਤੀ ਗਈ ਸੀ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਦਵਾਈਆਂ ਦੀਆਂ ਕੀਮਤਾਂ 'ਚ ਘੱਟੋ-ਘੱਟ 10.7 ਫੀਸਦੀ ਦਾ ਵਾਧਾ ਹੋ ਸਕਦਾ ਹੈ।


ਕੋਰੋਨਾ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਵੀ ਸ਼ਾਮਲ ਹਨ


ਦੱਸ ਦੇਈਏ ਕਿ ਜ਼ਰੂਰੀ ਦਵਾਈਆਂ ਅਨੁਸੂਚਿਤ ਦਵਾਈਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੁੰਦੀਆਂ ਹਨ ਅਤੇ ਇਨ੍ਹਾਂ ਦੀਆਂ ਕੀਮਤਾਂ ਸਰਕਾਰ ਵਲੋਂ ਕੰਟ੍ਰੋਲ ਕੀਤੀਆਂ ਜਾਂਦੀਆਂ ਹਨ। ਸਰਕਾਰ ਦੀ ਮਨਜ਼ੂਰੀ ਤੋਂ ਬਗੈਰ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਨਹੀਂ ਵਧਾਈਆਂ ਜਾ ਸਕਦੀਆਂ। ਜਿਨ੍ਹਾਂ ਦਵਾਈਆਂ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ, ਉਨ੍ਹਾਂ ਵਿਚ ਕੋਰੋਨਾ ਦੇ ਦਰਮਿਆਨੇ ਤੋਂ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ ਹਨ।


ਕਿਉਂ ਵਧਾਈਆਂ ਜਾ ਰਹੀਆਂ ਹਨ ਕੀਮਤਾਂ?


ਫਾਰਮਾ ਇੰਡਸਟਰੀ ਦੇ ਮਾਹਿਰਾਂ ਦਾ ਦਾਅਵਾ ਹੈ ਕਿ ਦੇਸ਼ 'ਚ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 'ਚ ਵਾਧੇ ਦਾ ਮੁੱਖ ਕਾਰਨ ਪਿਛਲੇ ਦੋ ਸਾਲਾਂ ਦੌਰਾਨ ਕੁਝ ਪ੍ਰਮੁੱਖ ਏਪੀਆਈਜ਼ ਦੀਆਂ ਕੀਮਤਾਂ '15 ਤੋਂ 130 ਫੀਸਦੀ ਤੱਕ ਦਾ ਵਾਧਾ ਹੈ। ਪੈਰਾਸੀਟਾਮੋਲ ਦੀਆਂ API (ਕੱਚੇ ਮਾਲ) ਦੀਆਂ ਕੀਮਤਾਂ ਵਿੱਚ 130 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ, ਸ਼ਰਬਤ ਅਤੇ ਮੂੰਹ ਦੀਆਂ ਬੂੰਦਾਂ ਦੇ ਨਾਲ-ਨਾਲ ਕਈ ਹੋਰ ਦਵਾਈਆਂ ਅਤੇ ਮੈਡੀਕਲ ਐਪਲੀਕੇਸ਼ਨਾਂ ਵਿੱਚ ਵਰਤੀ ਜਾਣ ਵਾਲੀ ਗਲਿਸਰੀਨ ਦੀ ਕੀਮਤ ਵਿੱਚ 263 ਪ੍ਰਤੀਸ਼ਤ ਅਤੇ ਪੋਪੀਲੀਨ ਗਲਾਈਕੋਲ ਦੀ ਕੀਮਤ ਵਿੱਚ 83 ਪ੍ਰਤੀਸ਼ਤ ਤੱਕ ਦਾ ਵਾਧਾ ਹੋਇਆ ਹੈ। ਇੰਟਰਮੀਡੀਏਟਸ ਦੀਆਂ ਕੀਮਤਾਂ 11 ਫੀਸਦੀ ਤੋਂ ਵਧ ਕੇ 175 ਫੀਸਦੀ ਹੋ ਗਈਆਂ ਹਨ।


ਇਹ ਵੀ ਪੜ੍ਹੋ: ਪਹਿਲੀ ਵਾਰ ਸਿਧਾਰਥ ਨਾਲ ਆਪਣੇ ਰਿਸ਼ਤੇ 'ਤੇ ਖੁਲ੍ਹ ਕੇ ਬੋਲੀ Shehnaaz Gill, ਨਾਲ ਹੀ ਸੋਸ਼ਲ ਮੀਡੀਆ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ