(Source: ECI/ABP News)
PM Narendra Modi: ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਧ ਵਿਚਾਲੇ ਛੱਡਣਾ ਪਏਗਾ ਪੀਐੱਮ ਦਾ ਅਹੁਦਾ ? ਹੋਈ ਵੱਡੀ ਭਵਿੱਖਬਾਣੀ!
Vivek Tripathi prediction about Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਤੀਜੇ ਕਾਰਜਕਾਲ ਲਈ ਪੂਰਾ ਬਹੁਮਤ ਨਹੀਂ ਮਿਲਿਆ ਹੈ
![PM Narendra Modi: ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਧ ਵਿਚਾਲੇ ਛੱਡਣਾ ਪਏਗਾ ਪੀਐੱਮ ਦਾ ਅਹੁਦਾ ? ਹੋਈ ਵੱਡੀ ਭਵਿੱਖਬਾਣੀ! Prime Minister Narendra Modi will have to leave the post of PM? A big prediction know here PM Narendra Modi: ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਧ ਵਿਚਾਲੇ ਛੱਡਣਾ ਪਏਗਾ ਪੀਐੱਮ ਦਾ ਅਹੁਦਾ ? ਹੋਈ ਵੱਡੀ ਭਵਿੱਖਬਾਣੀ!](https://feeds.abplive.com/onecms/images/uploaded-images/2024/11/05/f1d1acd54f637086c68297f53481d5ef1730776607699709_original.jpg?impolicy=abp_cdn&imwidth=1200&height=675)
Vivek Tripathi prediction about Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਤੀਜੇ ਕਾਰਜਕਾਲ ਲਈ ਪੂਰਾ ਬਹੁਮਤ ਨਹੀਂ ਮਿਲਿਆ ਹੈ ਪਰ ਚਿੰਤਾ ਦਾ ਕੋਈ ਕਾਰਨ ਨਹੀਂ ਹੈ। ਇਸ ਵਿਚਾਲੇ ਪੀਐੱਮ ਦੇ ਅਹੁਦੇ ਨੂੰ ਲੈ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਇਸ ਵਾਰ ਤੀਜੇ ਕਾਰਜਕਾਲ ਵਿੱਚ ਭਲੇ ਹੀ ਨਰਿੰਦਰ ਮੋਦੀ ਨੂੰ ਪੂਰਾ ਬਹੁਮਤ ਨਹੀਂ ਮਿਲਿਆ, ਪਰ ਇੱਕ ਵਾਰ ਫਿਰ ਤੋਂ ਉਹ ਜਨਤਾ ਵੱਲੋਂ ਚੁਣੇ ਗਏ।
ਕੀ ਤੀਜਾ ਕਾਰਜਕਾਲ ਪੂਰਾ ਕਰ ਸਕਣਗੇ ਪੀਐੱਮ ਮੋਦੀ
ਸਹਿਯੋਗੀਆਂ ਦੇ ਸਮਰਥਨ ਨਾਲ ਉਨ੍ਹਾਂ ਦੀ ਸਰਕਾਰ ਆਪਣੇ ਤੀਜੇ ਕਾਰਜਕਾਲ ਵਿੱਚ ਵੀ ਬਿਨਾਂ ਕਿਸੇ ਸਮੱਸਿਆ ਦੇ ਚੱਲ ਰਹੀ ਹੈ। ਦਰਅਸਲ, ਇਹ ਸਵਾਲ ਇੱਕ ਜੋਤਸ਼ੀ ਦੀ ਭਵਿੱਖਬਾਣੀ ਤੋਂ ਬਾਅਦ ਉੱਠਣਾ ਸ਼ੁਰੂ ਹੋ ਗਿਆ ਹੈ ਕਿ ਕੀ ਨਰਿੰਦਰ ਮੋਦੀ ਆਪਣਾ ਤੀਜਾ ਕਾਰਜਕਾਲ ਪੂਰਾ ਕਰ ਸਕਣਗੇ? ਜੋਤਸ਼ੀ ਵਿਵੇਕ ਤ੍ਰਿਪਾਠੀ ਦੀ ਮੰਨੀਏ ਤਾਂ ਪੀਐਮ ਮੋਦੀ ਆਪਣਾ ਤੀਜਾ ਕਾਰਜਕਾਲ ਪੂਰਾ ਨਹੀਂ ਕਰ ਸਕਣਗੇ। ਦਸਤਖਤ ਮਾਹਿਰ ਤ੍ਰਿਪਾਠੀ ਦਾ ਮੰਨਣਾ ਹੈ ਕਿ ਨਰਿੰਦਰ ਮੋਦੀ ਨੂੰ ਆਪਣੇ ਤੀਜੇ ਕਾਰਜਕਾਲ ਦੇ ਅੱਧ ਵਿਚ ਹੀ ਆਪਣਾ ਅਹੁਦਾ ਛੱਡਣਾ ਪਵੇਗਾ ਜਾਂ ਕਿਸੇ ਕਾਰਨ ਉਨ੍ਹਾਂ ਦਾ ਅਹੁਦਾ ਨਹੀਂ ਰਹੇਗਾ।
ਕੀ ਹੈ ਭਵਿੱਖਬਾਣੀ ਦਾ ਆਧਾਰ: ਵਿਵੇਕ ਤ੍ਰਿਪਾਠੀ ਨੇ ਇੱਕ ਪੋਡਕਾਸਟ ਵਿੱਚ ਨਰਿੰਦਰ ਮੋਦੀ ਦੇ ਦਸਤਖਤ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਭਵਿੱਖਬਾਣੀ ਕੀਤੀ ਹੈ। ਤ੍ਰਿਪਾਠੀ ਨੇ ਚੋਣਾਂ ਤੋਂ ਪਹਿਲਾਂ ਹੀ ਮੋਦੀ ਬਾਰੇ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਨਰਿੰਦਰ ਮੋਦੀ ਤੀਜੀ ਵਾਰ ਵੀ ਪ੍ਰਧਾਨ ਮੰਤਰੀ ਬਣਨਗੇ। ਤ੍ਰਿਪਾਠੀ ਮੁਤਾਬਕ ਤੀਜੇ ਕਾਰਜਕਾਲ ਦਾ ਢਾਈ ਤੋਂ ਤਿੰਨ ਸਾਲ ਦਾ ਸਮਾਂ ਮੋਦੀ ਲਈ ਚੰਗਾ ਹੈ, ਇਸ ਤੋਂ ਬਾਅਦ ਦਾ ਸਮਾਂ ਉਨ੍ਹਾਂ ਲਈ ਪ੍ਰਤੀਕੂਲ ਹੋ ਸਕਦਾ ਹੈ। ਕੋਈ ਨਹੀਂ ਜਾਣਦਾ ਕਿ ਭਵਿੱਖ ਵਿੱਚ ਕੀ ਹੋਵੇਗਾ, ਪਰ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪੀਐਮ ਮੋਦੀ ਕਿਤੇ ਵੀ ਕਮਜ਼ੋਰ ਨਜ਼ਰ ਨਹੀਂ ਆਉਂਦੇ।
ਕਿਉਂਕਿ ਕੇਂਦਰ ਵਿੱਚ ਗੱਠਜੋੜ ਦੀ ਸਰਕਾਰ ਹੈ, ਇਸ ਲਈ ਕੋਈ ਵੀ ਸਹਿਯੋਗੀ ਕਿਸੇ ਵੀ ਸਮੇਂ ਨਰਾਜ਼ ਹੋ ਸਕਦਾ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਵੀ ਮੋਦੀ ਸਰਕਾਰ ਦੇ ਨਾਲ ਉਦੋਂ ਤੱਕ ਹੀ ਰਹਿਣਗੇ ਜਦੋਂ ਤੱਕ ਉਨ੍ਹਾਂ ਦੇ ਹਿੱਤ ਪੂਰੇ ਹੁੰਦੇ ਹਨ, ਨਹੀਂ ਤਾਂ ਉਹ ਆਪਣਾ ਸਮਰਥਨ ਵਾਪਸ ਲੈ ਸਕਦੇ ਹਨ। ਦੂਜੇ ਪਾਸੇ ਵਿਵੇਕ ਤ੍ਰਿਪਾਠੀ ਦੀ ਭਵਿੱਖਬਾਣੀ ਨੂੰ ਲੋਕ ਗੰਭੀਰਤਾ ਨਾਲ ਲੈ ਰਹੇ ਹਨ। ਉਨ੍ਹਾਂ ਦੀ ਉਤਸੁਕਤਾ ਇਹ ਹੈ ਕਿ ਵਿਵੇਕ ਦੀ ਭਵਿੱਖਬਾਣੀ ਅਸਲ ਵਿੱਚ ਸਹੀ ਸਾਬਤ ਹੋਵੇਗੀ?
ਭਗਵੰਤ ਮਾਨ ਨੂੰ ਜਾਣਾ ਪਏਗਾ ਜੇਲ੍ਹ: ਇਸ ਪੋਡਕਾਸਟ ਵਿੱਚ ਤ੍ਰਿਪਾਠੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਵੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਭਗਵੰਤ ਨੂੰ ਜੇਲ੍ਹ ਜਾਣਾ ਪਏਗਾ। ਉਸ ਨੂੰ ਲੰਬਾ ਸਮਾਂ ਸਲਾਖਾਂ ਪਿੱਛੇ ਰਹਿਣਾ ਪਵੇਗਾ। ਵਿਵੇਕ ਦਾ ਦਾਅਵਾ ਹੈ ਕਿ ਉਸ ਨੇ ਵਿਰਾਟ ਬਾਰੇ ਵੀ ਸਹੀ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਵਿਰਾਟ ਦਾ ਪਹਿਲਾ ਬੱਚਾ ਬੇਟੀ ਹੋਵੇਗਾ, ਜਦਕਿ ਦੂਜਾ ਬੇਟਾ ਹੋਵੇਗਾ। ਉਨ੍ਹਾਂ ਨੇ ਊਧਵ ਠਾਕਰੇ ਦੀ ਸਰਕਾਰ ਦੇ ਡਿੱਗਣ ਦਾ ਮਹੀਨਾ ਅਤੇ ਸਮਾਂ ਵੀ ਦੱਸਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)