ਪੜਚੋਲ ਕਰੋ
Advertisement
ਬਿਜਲੀ ਦੀਆਂ ਤਾਰਾਂ 'ਚ ਫਸ ਡਿੱਗਿਆ ਜਹਾਜ਼
ਯੂਪੀ ਦੇ ਅਲੀਗੜ੍ਹ ‘ਚ ਇੱਕ ਚਾਰਟਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਜਹਾਜ਼ ਬਿਜਲੀ ਦੀਆਂ ਤਾਰਾਂ ‘ਚ ਉਲਝ ਕੇ ਜ਼ਮੀਨ ‘ਤੇ ਆ ਡਿੱਗਿਆ। ਰਾਹਤ ਦੀ ਖ਼ਬਰ ਹੈ ਕਿ ਇਸ ਪਲੇਨ ‘ਚ ਸਵਾਰ ਸਾਰੇ ਛੇ ਯਾਤਰੀ ਸੁਰੱਖਿਅਤ ਹਨ।
ਅਲੀਗੜ੍ਹ: ਯੂਪੀ ਦੇ ਅਲੀਗੜ੍ਹ ‘ਚ ਇੱਕ ਚਾਰਟਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਜਹਾਜ਼ ਬਿਜਲੀ ਦੀਆਂ ਤਾਰਾਂ ‘ਚ ਉਲਝ ਕੇ ਜ਼ਮੀਨ ‘ਤੇ ਆ ਡਿੱਗਿਆ। ਰਾਹਤ ਦੀ ਖ਼ਬਰ ਹੈ ਕਿ ਇਸ ਪਲੇਨ ‘ਚ ਸਵਾਰ ਸਾਰੇ ਛੇ ਯਾਤਰੀ ਸੁਰੱਖਿਅਤ ਹਨ। ਕ੍ਰੈਸ਼ ਹੁੰਦੇ ਹੀ ਪਲੇਨ ‘ਚ ਅੱਗ ਵੀ ਲੱਗ ਗਈ, ਜਿਸ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਬੁਝਾਇਆ ਗਿਆ।
ਮੰਗਲਵਾਰ ਦੀ ਸਵੇਰ ਲੈਂਡਿੰਗ ਦੌਰਾਨ ਇਹ ਹਾਦਸਾ ਹੋ ਗਿਆ। ਜਹਾਜ਼ ‘ਚ ਦੋ ਪਾਈਲਟਾਂ ਸਣੇ ਛੇ ਲੋਕ ਸਵਾਰ ਸੀ। ਜਿਸ ਸਮੇਂ ਪਲੇਨ ਲੈਂਡ ਕਰ ਰਿਹਾ ਸੀ, ਬਿਜਲੀ ਦੀਆਂ ਤਾਰਾਂ ‘ਚ ਉਲਝ ਗਿਆ ਤੇ ਰਨਵੇ ਕੋਲ ਇਹ ਹਾਦਸਾਗ੍ਰਸਤ ਹੋ ਗਿਆ।
ਡਿੱਗਣ ਤੋਂ ਬਾਅਦ ਜਹਾਜ਼ ‘ਚ ਅੱਗ ਲੱਗ ਗਈ ਜਿਸ ਵਿੱਚੋਂ ਸਵਾਰੀਆਂ ਬਾਹਰ ਨਿਕਲੀਆਂ ਤੇ ਇਸ ਤੋਂ ਬਾਅਦ ਤੁਰੰਤ ਫਾਈਰ ਬ੍ਰਿਗੇਡ ਨੂੰ ਮੌਕੇ ‘ਤੇ ਬੁਲਾਇਆ ਗਿਆ ਜਿਸ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਤੇ ਪ੍ਰਸਾਸ਼ਨ ਅਧਿਕਾਰੀਆਂ ਨੂੰ ਸੂਚਨਾ ਮਿਲਣ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਐਵੀਏਸ਼ਨ ਕੰਪਨੀ ਦੇ ਜਹਾਜਾਂ ਦੀ ਮਰੰਮਤ ਲਈ ਇਹ ਕਰੂ ਇੱਥੇ ਪਹੁੰਚਿਆ ਸੀ।A trainer aircraft VT-AVV crashes at Aligarh Dhanipur airstrip, no injuries reported. pic.twitter.com/4eLLS1slqz
— ANI UP (@ANINewsUP) August 27, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement