ਪੜਚੋਲ ਕਰੋ
Advertisement
'ਪ੍ਰਿਅੰਕਾ ਨਹੀਂ ਯੇ ਆਂਧੀ ਹੈ, ਦੂਸਰੀ ਇੰਦਰਾ ਗਾਂਧੀ ਹੈ', ਅਹੁਦਾ ਸੰਭਾਲਦਿਆਂ ਹੀ ਰਾਹੁਲ ਦੀ ਭੈਣ ਦਾ ਐਲਾਨ
ਨਵੀਂ ਦਿੱਲੀ: ਸਿਆਸੀ ਤੌਰ 'ਤੇ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਕਾਂਗਰਸ ਦੀ ਮੁੱਖ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪਹਿਲੀ ਵਾਰ ਬਿਆਨ ਦਿੱਤਾ ਹੈ। ਪ੍ਰਿਅੰਕਾ ਨੇ ਅੱਜ ਅਧਿਕਾਰਤ ਤੌਰ 'ਤੇ ਆਪਣਾ ਅਹੁਦਾ ਸਾਂਭਿਆ ਤੇ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੰਤੀ ਹੈ, ਇਸ ਨਾਲ ਉਹ ਖ਼ੁਸ਼ ਹਨ। ਉਨ੍ਹਾਂ ਅਹੁਦਾ ਸਾਂਭਣ ਮਗਰੋਂ ਆਪਣੇ ਭਰਾ ਰਾਹੁਲ ਗਾਂਧੀ ਦਾ ਵੀ ਸ਼ੁਕਰੀਆ ਵੀ ਕੀਤਾ।
ਪ੍ਰਿਅੰਕਾ ਨੇ ਆਪਣੇ ਪਤੀ ਰਾਬਰਟ ਵਾਡਰਾ ਤੋਂ ਕਾਲਾ ਧਨ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਪੁੱਛਗਿੱਛ 'ਤੇ ਵੀ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਉਹ ਆਪਣੇ ਪਤੀ ਦੇ ਨਾਲ ਹਨ ਤੇ ਦੁਨੀਆ ਜਾਣਦੀ ਹੈ ਕਿ ਕੀ ਸਿਆਸਤ ਹੋ ਰਹੀ ਹੈ। ਰਾਬਰਟ ਵਾਡਰਾ ਇਸ ਸਮੇਂ 16 ਫਰਵੀ ਤਕ ਅਗਾਊਂ ਜ਼ਮਾਨਤ 'ਤੇ ਹਨ। ਪ੍ਰਿਅੰਕਾ ਗਾਂਧੀ ਦੇ ਕਾਂਗਰਸ ਹੈੱਡਕੁਆਟਰ ਪਹੁੰਚਣ 'ਤੇ ਵੱਡੀ ਗਿਣਤੀ ਵਿੱਚ ਵਰਕਰ ਵੀ ਇਕੱਠੇ ਹੋ ਗਗਏ। ਉਨ੍ਹਾਂ "ਪ੍ਰਿਅੰਕਾ ਗਾਂਧੀ ਜ਼ਿੰਦਾਬਾਦ ਤੇ ਪ੍ਰਿਅੰਕਾ ਨਹੀਂ ਯੇ ਆਂਧੀ ਹੈ, ਦੂਸਰੀ ਇੰਦਰਾ ਗਾਂਧੀ ਹੈ", ਦੇ ਨਾਅਰੇ ਵੀ ਲਾਏ। ਕਿਆਸ ਲਾਏ ਜਾ ਰਹੇ ਹਨ ਕਿ ਪ੍ਰਿਅੰਕਾ ਗਾਂਧੀ 11 ਫਰਵਰੀ ਨੂੰ ਲਖਨਊ ਵਿੱਚ ਚੋਂ ਪ੍ਰਚਾਰ ਦੀ ਸ਼ੁਰੂਆਤ ਕਰ ਸਕਦੀ ਹੈ। ਉਹ ਇੱਥੇ ਰੋਡ ਸ਼ੋਅ ਵੀ ਕੱਢ ਸਕਦੇ ਹਨ।Congress General Secretary for Uttar Pradesh east Priyanka Gandhi Vadra at the Congress Headquarters in Delhi. pic.twitter.com/e4yjVFRa3g
— ANI (@ANI) February 6, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement