ਪੜਚੋਲ ਕਰੋ

ਸਬੂਤ ਬਗੈਰ 50 ਹਜ਼ਾਰ ਤੋਂ ਵੱਧ ਨਕਦੀ ਕੋਲ ਨਾ ਰੱਖੋ, ਹੋ ਸਕਦੀ ਜ਼ਬਤ

ਚੰਡੀਗੜ੍ਹ: ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਹੁੰਦਿਆਂ ਹੀ ਦੇਸ਼ ਭਰ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ ਹੈ। ਇਸ ਨਾਲ ਨਾ ਸਿਰਫ ਸਿਆਸਤਦਾਨ, ਬਲਕਿ ਆਮ ਲੋਕਾਂ ’ਤੇ ਵੀ ਕਈ ਤਰ੍ਹਾਂ ਦੀਆਂ ਸਖ਼ਤੀਆਂ ਲਾਗੂ ਹੁੰਦੀਆਂ ਹਨ। ਚੋਣ ਜਾਬਤੇ ਦੇ ਹੁੰਦਿਆਂ ਜੇ ਕੋਈ 50 ਹਜ਼ਾਰ ਤੋਂ ਵੱਧ ਨਦਕੀ ਲੈ ਕੇ ਜਾਂਦਾ ਹੈ ਤਾਂ ਇਸ ਦਾ ਪੂਰਾ ਹਿਸਾਬ-ਕਿਤਾਬ ਦੇਣਾ ਪਏਗਾ। ਜੇ ਹਿਸਾਬ ਨਾ ਦਿੱਤਾ ਤਾਂ ਪੈਸਾ ਜ਼ਬਤ ਹੋ ਸਕਦਾ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਸਿਆਸੀ ਪਾਰਟੀਆਂ ਜਾਂ ਉਨ੍ਹਾਂ ਦੇ ਏਜੰਟ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕੋਈ ਤਰੀਕਾ ਨਾ ਅਪਣਾ ਸਕਣ। ਇਸ ਕੰਮ ਲਈ ਚੋਣ ਕਮਿਸ਼ਨ ਨੇ ਕਈ ਨਿਯਮ ਲਾਗੂ ਕੀਤੇ ਹਨ ਤੇ ਇਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ। ਚੋਣਾਂ ਲਈ ਚੰਡੀਗੜ੍ਹ ਵਿੱਚ ਫਲਾਇੰਗ ਸਕਵਾਡ ਤੇ ਸਟੈਟਿਕ ਸਰਵਿਲਾਂਸ ਟੀਮ ਬਣਾਈ ਗਈ ਹੈ। ਜੇ ਇਨ੍ਹਾਂ ਵੱਲੋਂ ਚੈਕਿੰਗ ਕਰਦਿਆਂ ਕਿਸੇ ਕੋਲੋਂ 50 ਹਜ਼ਾਰ ਤੋਂ ਵੱਧ ਕੈਸ਼ ਮਿਲਿਆ ਤਾਂ ਇਸ ਦੀ ਪੂਰੀ ਜਾਣਕਾਰੀ ਦੇਣੀ ਪਏਗੀ। ਇਹ ਕੈਸ਼ ਕਿੱਥੋਂ ਆਇਆ ਤੇ ਕਿੱਥੇ ਲੈ ਕੇ ਜਾਣਾ ਹੈ, ਇਸ ਦੇ ਪੂਰੇ ਦਸਤਾਵੇਜ਼ ਦਿਖਾਉਣੇ ਪੈਣਗੇ। ਜੇ ਕੈਸ਼ ਸਬੰਧੀ ਸਹੀ ਜਾਣਕਾਰੀ ਨਹੀਂ ਦਿੱਤੀ ਤਾਂ ਟੀਮ ਇਸ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨੂੰ ਦੇ ਦਏਗੀ ਤੇ ਸਾਰਾ ਕੈਸ਼ ਜ਼ਬਤ ਕਰ ਲਿਆ ਜਾਏਗਾ। ਇਸ ਲਈ ਸਲਾਹ ਦਿੱਤੀ ਗਈ ਹੈ ਕਿ 50 ਹਜ਼ਾਰ ਤੋਂ ਵੱਧ ਕੈਸ਼ ਲੈ ਕੇ ਜਾਣਾ ਹੈ ਤਾਂ ਇਸ ਸਬੰਧੀ ਸਾਰੇ ਦਸਤਾਵੇਜ਼ ਨਾਲ ਰੱਖੋ। ਇਸ ਤੋਂ ਇਲਾਵਾ ਪਾਰਟੀ ਉਮੀਦਵਾਰ, ਉਸ ਦਾ ਏਜੰਟ ਜਾਂ ਕਿਸੇ ਵੀ ਗੱਡੀ ਵਿੱਚ ਚੋਣਾਂ ਨਾਲ ਸਬੰਧਿਤ ਸਾਮਾਨ, ਸ਼ਰਾਬ, ਹਥਿਆਰ ਤਾਂ 10 ਹਜ਼ਾਰ ਰੁਪਏ ਤਕ ਦੀ ਕੀਮਤ ਦਾ ਤੋਹਫਾ ਤੇ 50 ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਮਿਲੀ ਤਾਂ ਉਸ ਦੀ ਚੈਕਿੰਗ ਕੀਤੀ ਜਾਏਗੀ। ਜੇ ਕਿਸੇ ਬੈਂਕ ਖ਼ਾਤੇ ਵਿੱਚ ਪਿਛਲੇ 2-3 ਮਹੀਨੇ ਵਿੱਚ ਇੱਕ ਲੱਖ ਤੋਂ ਜ਼ਿਆਦਾ ਰੁਪਏ ਦਾ ਲੈਣ-ਦੇਣ ਨਹੀਂ ਹੋਇਆ ਤੇ ਚੋਣਾਂ ਦੌਰਾਨ ਅਜਿਹੀ ਟ੍ਰਾਂਜ਼ੈਕਸ਼ਨ ਮਿਲੀ ਤਾਂ ਇਸ ਦੀ ਪੂਰੀ ਰਿਪੋਰਟ ਲਈ ਜਾਏਗੀ। ਜੇ 10 ਲੱਖ ਤੋਂ ਵੱਧ ਦਾ ਲੈਣ-ਦੇਣ ਹੁੰਦਾ ਹੈ ਤਾਂ ਚੋਣ ਵਿਭਾਗ ਵੱਲੋਂ ਇਨਕਮ ਟੈਕਸ ਵਿਭਾਗ ਦੇ ਨੋਡਲ ਅਫ਼ਸਰ ਨੂੰ ਜਾਣਕਾਰੀ ਭੇਜੀ ਜਾਏਗੀ।

ਟਾਪ ਹੈਡਲਾਈਨ

Agra Fridge Shivling :  'ਫ੍ਰਿਜ ਵਾਲੇ ਸ਼ਿਵਲਿੰਗ' ਦੇ ਦਰਸ਼ਨਾਂ ਲਈ ਉਮੜੀ ਭੀੜ, ਦੂਜੇ ਦਿਨ ਹੋਰ ਮੁਹੱਲਿਆਂ ਤੋਂ ਵੀ ਪਹੁੰਚੀਆਂ ਮਹਿਲਾਵਾਂ
Agra Fridge Shivling :  'ਫ੍ਰਿਜ ਵਾਲੇ ਸ਼ਿਵਲਿੰਗ' ਦੇ ਦਰਸ਼ਨਾਂ ਲਈ ਉਮੜੀ ਭੀੜ, ਦੂਜੇ ਦਿਨ ਹੋਰ ਮੁਹੱਲਿਆਂ ਤੋਂ ਵੀ ਪਹੁੰਚੀਆਂ ਮਹਿਲਾਵਾਂ
Big Blow AAP Party: 'ਆਪ' ਪਾਰਟੀ ਨੂੰ ਵੱਡਾ ਝਟਕਾ, ਅਚਾਨਕ ਹੋਇਆ ਸਿਆਸੀ ਫੇਰਬਦਲ: ਕਈ ਆਗੂਆਂ ਨੇ ਛੱਡਿਆ ਸਾਥ! ਕਾਂਗਰਸ 'ਚ ਸ਼ਾਮਲ ਹੋਏ...
'ਆਪ' ਪਾਰਟੀ ਨੂੰ ਵੱਡਾ ਝਟਕਾ, ਅਚਾਨਕ ਹੋਇਆ ਸਿਆਸੀ ਫੇਰਬਦਲ: ਕਈ ਆਗੂਆਂ ਨੇ ਛੱਡਿਆ ਸਾਥ! ਕਾਂਗਰਸ 'ਚ ਸ਼ਾਮਲ ਹੋਏ...
ਦੋ ਦਿਨ 'ਚ ਹੋ ਸਕਦੀ ਸੋਨਮ ਵਾਂਗਚੂਕ ਦੀ ਮੌਤ! 8.5 kg ਘੱਟਿਆ ਭਾਰ; ਅਨਸ਼ਨ 'ਤੇ ਦਿੱਲੀ HC 'ਚ ਪਟੀਸ਼ਨ
ਦੋ ਦਿਨ 'ਚ ਹੋ ਸਕਦੀ ਸੋਨਮ ਵਾਂਗਚੂਕ ਦੀ ਮੌਤ! 8.5 kg ਘੱਟਿਆ ਭਾਰ; ਅਨਸ਼ਨ 'ਤੇ ਦਿੱਲੀ HC 'ਚ ਪਟੀਸ਼ਨ
Lawrence Gang 'ਤੇ ਅਮਰੀਕੀ ਕਾਰਵਾਈ ਦਾ ਭਾਰਤ ਨੇ ਕੀਤਾ ਸਮਰਥਨ, MEA ਨੇ ਕਿਹਾ– ਦੋਵੇਂ ਦੇਸ਼ ਮਿਲ ਕੇ ਰੋਕਣਗੇ ਗਲੋਬਲ ਅਪਰਾਧ 
Lawrence Gang 'ਤੇ ਅਮਰੀਕੀ ਕਾਰਵਾਈ ਦਾ ਭਾਰਤ ਨੇ ਕੀਤਾ ਸਮਰਥਨ, MEA ਨੇ ਕਿਹਾ– ਦੋਵੇਂ ਦੇਸ਼ ਮਿਲ ਕੇ ਰੋਕਣਗੇ ਗਲੋਬਲ ਅਪਰਾਧ 

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big Blow AAP Party: 'ਆਪ' ਪਾਰਟੀ ਨੂੰ ਵੱਡਾ ਝਟਕਾ, ਅਚਾਨਕ ਹੋਇਆ ਸਿਆਸੀ ਫੇਰਬਦਲ: ਕਈ ਆਗੂਆਂ ਨੇ ਛੱਡਿਆ ਸਾਥ! ਕਾਂਗਰਸ 'ਚ ਸ਼ਾਮਲ ਹੋਏ...
'ਆਪ' ਪਾਰਟੀ ਨੂੰ ਵੱਡਾ ਝਟਕਾ, ਅਚਾਨਕ ਹੋਇਆ ਸਿਆਸੀ ਫੇਰਬਦਲ: ਕਈ ਆਗੂਆਂ ਨੇ ਛੱਡਿਆ ਸਾਥ! ਕਾਂਗਰਸ 'ਚ ਸ਼ਾਮਲ ਹੋਏ...
ਲੁਧਿਆਣਾ 'ਚ ਅੱਜ ਕਿਸਾਨਾਂ ਦਾ ਚੱਕਾ ਜਾਮ, NH-44 ਅਤੇ ਬਸਤੀ ਜੋਧੇਵਾਲ ਚੌਂਕ 'ਚ ਦੇਣਗੇ ਧਰਨਾ; ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
ਲੁਧਿਆਣਾ 'ਚ ਅੱਜ ਕਿਸਾਨਾਂ ਦਾ ਚੱਕਾ ਜਾਮ, NH-44 ਅਤੇ ਬਸਤੀ ਜੋਧੇਵਾਲ ਚੌਂਕ 'ਚ ਦੇਣਗੇ ਧਰਨਾ; ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
ਅੰਮ੍ਰਿਤਸਰ 'ਚ ਪੈਟਰੋਲ ਬੰਬ ਹਮਲੇ ਦੇ ਦੋਸ਼ੀ ਮੁਕਾਬਲੇ 'ਚ ਗ੍ਰਿਫਤਾਰ, ਇੱਕ ਜ਼ਖ਼ਮੀ; ਵਿਦੇਸ਼ 'ਚ ਬੈਠੇ ਗੈਂਗਸਟਰਾਂ ਨਾਲ ਜੁੜੇ ਤਾਰ
ਅੰਮ੍ਰਿਤਸਰ 'ਚ ਪੈਟਰੋਲ ਬੰਬ ਹਮਲੇ ਦੇ ਦੋਸ਼ੀ ਮੁਕਾਬਲੇ 'ਚ ਗ੍ਰਿਫਤਾਰ, ਇੱਕ ਜ਼ਖ਼ਮੀ; ਵਿਦੇਸ਼ 'ਚ ਬੈਠੇ ਗੈਂਗਸਟਰਾਂ ਨਾਲ ਜੁੜੇ ਤਾਰ
ਤਰਨਤਾਰਨ ਦੀ ਧੀ ਦਾ ਇੰਗਲੈਂਡ 'ਚ ਚਾਕੂ ਮਾਰ ਕੇ ਕਤਲ, ਦੋ ਸਾਲ ਪਹਿਲਾਂ ਜ਼ਮੀਨ ਵੇਚ ਕੇ ਪਰਿਵਾਰ ਨੇ ਭੇਜਿਆ ਸੀ
ਤਰਨਤਾਰਨ ਦੀ ਧੀ ਦਾ ਇੰਗਲੈਂਡ 'ਚ ਚਾਕੂ ਮਾਰ ਕੇ ਕਤਲ, ਦੋ ਸਾਲ ਪਹਿਲਾਂ ਜ਼ਮੀਨ ਵੇਚ ਕੇ ਪਰਿਵਾਰ ਨੇ ਭੇਜਿਆ ਸੀ
ਇੰਗਲੈਂਡ ਦੌਰੇ 'ਤੇ ਭਾਰਤ ਦੀ ਪਹਿਲੀ ਜਿੱਤ, ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤਿਆ ਪਹਿਲਾ ਵਨਡੇ; ਗਿੱਲ, ਅਕਸ਼ਰ ਅਤੇ ਸੁੰਦਰ ਚਮਕੇ
ਇੰਗਲੈਂਡ ਦੌਰੇ 'ਤੇ ਭਾਰਤ ਦੀ ਪਹਿਲੀ ਜਿੱਤ, ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤਿਆ ਪਹਿਲਾ ਵਨਡੇ; ਗਿੱਲ, ਅਕਸ਼ਰ ਅਤੇ ਸੁੰਦਰ ਚਮਕੇ
ਫਿਰ ਵੱਧ ਗਏ ਟੋਲ ਪਲਾਜ਼ਿਆਂ ਦੇ ਰੇਟ, 4 ਮਹੀਨਿਆਂ 'ਚ ਦੂਜੀ ਵਾਰ ਵਧੀਆਂ ਕੀਮਤਾਂ; ਜਾਣੋ
ਫਿਰ ਵੱਧ ਗਏ ਟੋਲ ਪਲਾਜ਼ਿਆਂ ਦੇ ਰੇਟ, 4 ਮਹੀਨਿਆਂ 'ਚ ਦੂਜੀ ਵਾਰ ਵਧੀਆਂ ਕੀਮਤਾਂ; ਜਾਣੋ
ਪੰਜਾਬ-ਚੰਡੀਗੜ੍ਹ 'ਚ ਮਾਨਸੂਨ 'ਤੇ ਲੱਗਿਆ ਬ੍ਰੇਕ, 7 ਜ਼ਿਲ੍ਹਿਆਂ 'ਚ ਪਵੇਗੀ ਕੜਾਕੇ ਦੀ ਗਰਮੀ; ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਮਾਨਸੂਨ 'ਤੇ ਲੱਗਿਆ ਬ੍ਰੇਕ, 7 ਜ਼ਿਲ੍ਹਿਆਂ 'ਚ ਪਵੇਗੀ ਕੜਾਕੇ ਦੀ ਗਰਮੀ; ਅਲਰਟ ਜਾਰੀ
ਭਾਰਤ 'ਤੇ ਅਮਰੀਕਾ ਲਾਵੇਗਾ 500 ਫੀਸਦੀ ਟੈਰਿਫ! ਟਰੰਪ ਨੇ ਕਰ'ਤਾ ਹੈਰਾਨ ਕਰਨ ਵਾਲਾ ਖੁਲਾਸਾ, ਕਿਹਾ- ਛੇਤੀ ਕਾਨੂੰਨ...
ਭਾਰਤ 'ਤੇ ਅਮਰੀਕਾ ਲਾਵੇਗਾ 500 ਫੀਸਦੀ ਟੈਰਿਫ! ਟਰੰਪ ਨੇ ਕਰ'ਤਾ ਹੈਰਾਨ ਕਰਨ ਵਾਲਾ ਖੁਲਾਸਾ, ਕਿਹਾ- ਛੇਤੀ ਕਾਨੂੰਨ...
Embed widget