ਪੜਚੋਲ ਕਰੋ
Advertisement
ਸ਼ਾਹੀਨ ਬਾਗ ਤੋਂ ਬਾਅਦ ਜ਼ਫਰਾਬਾਦ 'ਚ ਪ੍ਰਦਰਸ਼ਨ ਕਰ ਰਹੀਆਂ ਔਰਤਾਂ, ਮੈਟਰੋ ਸਟੇਸ਼ਨ ਸੁਰੱਖਿਆ ਕਾਰਨਾਂ ਕਰਕੇ ਬੰਦ
-ਅਚਾਨਕ ਹੋਏ ਵਿਰੋਧ ਪ੍ਰਦਰਸ਼ਨ ਕਾਰਨ ਆਵਾਜਾਈ ਵਿੱਚ ਪਿਆ ਵਿਘਨ। ਪੁਲਿਸ ਸੜਕ ਨੂੰ ਸਾਫ ਕਰਨ ਲਈ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਦੀ ਕਰ ਰਹੀ ਹੈ ਕੋਸ਼ਿਸ਼।-ਦੱਖਣੀ ਦਿੱਲੀ ਅਤੇ ਨੋਇਡਾ ਨੂੰ ਜੋੜਨ ਵਾਲੀ ਸੜਕ ਨੂੰ ਜਾਮ ਕਰ, ਪ੍ਰਦਰਸ਼ਨਕਾਰੀ ਕਰੀਬ ਦੋ ਮਹੀਨਿਆਂ ਤੋਂ ਸ਼ਾਹੀਨ ਬਾਗ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਤੋਂ ਬਾਅਦ ਜਾਫਰਾਬਾਦ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਸ਼ਨੀਵਾਰ ਰਾਤ ਨੂੰ ਤਕਰੀਬਨ 500 ਲੋਕ ਦਿੱਲੀ ਦੇ ਜਾਫਰਾਬਾਦ ਮੈਟਰੋ ਸਟੇਸ਼ਨ ਦੇ ਨੇੜੇ ਇਕੱਠੇ ਹੋਏ, ਜਿਸ ਨੇ ਇਕ ਮੁੱਖ ਰਸਤਾ ਬੰਦ ਕਰ ਦਿੱਤਾ। ਮੈਟਰੋ ਸਟੇਸ਼ਨ ਨੇੜੇ ਇਕੱਠੇ ਹੋਏ ਜ਼ਿਆਦਾਤਰ ਲੋਕਾਂ 'ਚ ਔਰਤਾਂ ਸਨ।
ਇਸ ਕਾਰਨ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਨੇ ਐਤਵਾਰ ਸਵੇਰੇ ਉੱਤਰ ਪੂਰਬੀ ਦਿੱਲੀ ਦੇ ਜਾਫਰਾਬਾਦ ਸਟੇਸ਼ਨ ਦੇ ਦਾਖਲੇ ਅਤੇ ਬਾਹਰ ਜਾਣ ਦੇ ਰਸਤੇ ਬੰਦ ਕਰ ਦਿੱਤਾ ਹੈ। ਇੱਕ ਟਵੀਟ ਵਿੱਚ, ਡੀਐਮਆਰਸੀ ਨੇ ਇਹ ਵੀ ਕਿਹਾ ਕਿ ਇਸ ਸਟੇਸ਼ਨ ਤੇ ਮੈਟਰੋ ਨਹੀਂ ਰੁਕੇਗੀ।
ਦਿੱਲੀ ਪੁਲਿਸ ਨੇ ਜਾਫਰਾਬਾਦ ਮੈਟਰੋ ਸਟੇਸ਼ਨ ਦੇ ਆਸਪਾਸ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤਾ ਹੈ। ਇਹ ਵਿਰੋਧ ਔਰਤਾਂ ਸੀਏਏ ਦੇ ਖਿਲਾਫ ਕਰ ਰਹੀਆਂ ਹਨ। ਇਸ ਲਈ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਵੀ ਵੱਡੀ ਗਿਣਤੀ 'ਚ ਤੈਨਾਤ ਕੀਤਾ ਗਿਆ ਹੈ। ਸ਼ਨੀਵਾਰ ਰਾਤ ਤੋਂ ਹੀ ਇਹ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ।Security Update
Entry & exit of Jaffrabad have been closed. Trains will not be halting at this station. — Delhi Metro Rail Corporation (@OfficialDMRC) February 23, 2020
ਔਰਤਾਂ ਨੇ ਸੜਕ ਨੰਬਰ 66 ਰੋਕ ਦਿੱਤੀ ਹੈ ਜੋ ਕਿ ਸੀਲਮਪੁਰ ਨੂੰ ਮੌਜਪੁਰ ਅਤੇ ਯਮੁਨਾ ਵਿਹਾਰ ਨਾਲ ਜੋੜਦੀ ਹੈ। ਸੀਏਏ ਖਿਲਾਫ ਇੱਕ ਹੋਰ ਵਿਰੋਧ ਪਹਿਲਾਂ ਹੀ ਸੀਲਮਪੁਰ ਰੋਡ ਅਤੇ ਕਰਦਮਪੁਰੀ ਦੇ ਨੇੜੇ ਚੱਲ ਰਿਹਾ ਹੈ।#WATCH Delhi: Heavy security deployed in Jaffrabad metro station area. Protesters are agitating near the metro station, in protest against #CitizenshipAmendmentAct. pic.twitter.com/6ZdYuqesEU
— ANI (@ANI) February 23, 2020
#WATCH Delhi: People continue to protest in Jaffrabad metro station area, against #CitizenshipAmendmentAct. Security has been deployed there. As per the Delhi Metro Rail Corporation, entry and exit of Jaffrabad have been closed. Trains will not be halting at this station. pic.twitter.com/gOLTj9MUnG
— ANI (@ANI) February 23, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਜਲੰਧਰ
Advertisement