ਪੜਚੋਲ ਕਰੋ
Advertisement
ਮੰਗਾਂ ਨੂੰ ਲੈ ਦਿੱਲੀ ਵੱਲ ਵੱਧ ਰਹੇ ਨੇ ਹਜ਼ਾਰਾਂ ਕਿਸਾਨ, 11 ਸਤੰਬਰ ਤੋਂ ਸ਼ੁਰੂ ਕੀਤਾ ਸੀ ਪੈਦਲ-ਮਾਚਰ
ਭਾਰਤੀ ਕਿਸਾਨ ਸੰਗਠਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਵੱਧ ਰਿਹਾ ਹੈ। 11 ਸਤੰਬਰ ਨੂੰ ਸਹਾਰਨਪੁਰ ਤੋਂ ਸ਼ੁਰੂ ਹੋਈ ਭਾਰਤੀ ਕਿਸਾਨ ਸੰਗਠਨ ਦੀ ਪੈਦਲ-ਯਾਤਰਾ ‘ਚ ਹਜ਼ਾਰਾਂ ਕਿਸਾਨ ਸ਼ਾਮਲ ਹੋਏ ਹਨ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਘਾਟ ਪਹੁੰਣਗੇ।
ਨਵੀਂ ਦਿੱਲੀ: ਭਾਰਤੀ ਕਿਸਾਨ ਸੰਗਠਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਵੱਧ ਰਿਹਾ ਹੈ। 11 ਸਤੰਬਰ ਨੂੰ ਸਹਾਰਨਪੁਰ ਤੋਂ ਸ਼ੁਰੂ ਹੋਈ ਭਾਰਤੀ ਕਿਸਾਨ ਸੰਗਠਨ ਦੀ ਪੈਦਲ-ਯਾਤਰਾ ‘ਚ ਹਜ਼ਾਰਾਂ ਕਿਸਾਨ ਸ਼ਾਮਲ ਹੋਏ ਹਨ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਘਾਟ ਪਹੁੰਣਗੇ। ਜਦਕਿ ਪ੍ਰਸਾਸ਼ਨ ਉਨ੍ਹਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ‘ਚ ਲੱਗਿਆ ਹੈ। ਇਸ ਦੇ ਮੱਦੇਨਜ਼ਰ ਦਿੱਲੀ-ਮੇਰਠ ਐਕਸਪ੍ਰੈਸ ਵੇਅ ‘ਤੇ ਸੀਆਰਪੀਐਫ ਅਤੇ ਦਿੱਲੀ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਹ ਉੱਥੇ ਹੀ ਧਰਨਾ ਦੇਣਗੇ ਅਤੇ ਭੁੱਖ ਹੜਤਾਲ ਕਰਨਗੇ। ਪੈਦਲ ਮਾਰਚ ‘ਚ ਸ਼ਾਮਲ ਕਿਸਾਨ ਸਵਾਮੀਨਾਥਨ ਵਿਭਾਗ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਨਾਲ ਹੀ ਬਿਜਲੀ ਦੀ ਕੀਮਤਾਂ ‘ਚ ਵਾਧੇ ਨੂੰ ਵਾਪਸ ਲੈਣ, ਗੰਨਾ ਕਿਸਾਨਾਂ ਦੇ ਬਕਾਇਆ ਦਾ ਭੁਗਤਾਨ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਫਿਲਹਾਲ ਕਿਸਾਨਾਂ ਦਾ ਸਮੂਹ ਨੋਇਡਾ 69 ਕੋਲ ਹੈ।
ਭਾਰਤੀ ਕਿਸਾਨ ਸੰਗਠਨ ਦੇ ਪ੍ਰਧਾਨ ਪੂਰਨ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਸੀ, “ਖੇਤੀ ਮੰਤਰਾਲਾ ਦੇ ਅਧਿਕਾਰੀਆਂ ਅਤੇ ਕਿਸਾਨਾਂ ‘ਚ ਗੱਲਬਾਤ ਨਾਕਾਮਯਾਬ ਹੋਣ ਤੋਂ ਬਾਅਦ, ਸਾਡੇ ਕੋਲ ਇੱਕ ਹੀ ਆਪਸ਼ਨ ਹੈ ਜੋ ਕਿ ਸਾਡੀ ਮੰਗਾਂ ਵੱਲ ਧਿਆਨ ਖਿੱਚ ਸਕਦਾ ਹੈ ਉਹ ਹੈ ਦਿੱਲੀ ਤਕ ਮਾਰਚ ਕਰਨਾ”।
ਭਾਰਤੀ ਕਿਸਾਨ ਸੰਗਠਮ ਦੇ ਸੂਬਾ ਪ੍ਰਧਾਨ ਰਾਜੇਂਦਰ ਯਾਦਵ ਨੇ ਕਿਹਾ, “ਅਸੀਂਅ ਾਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀ ਕਿ ਅਧਿਾਕਰੀ ਸਾਡੀ ਮੰਗਾਂ ਨੂੰ ਇੱਥੇ ਹੀ ਸੁਣਨ। ਸਾਡੀ ਯਾਤਰਾ 11 ਦਿਨ ਪਹਿਲਾਂ ਸ਼ੁਰੂ ਹੋਈ ਸੀ, ਪਰ ਹੁਣ ਅਸੀਂ ਮੰਗਾਂ ਨੂੰ ਲੈ ਕੇ ਦਿੱਲੀ ਜਾਣ ਵਾਲੇ ਹਾਂ। ਮੈਨੂੰ ਸਮਝ ਨਹੀ ਆ ਰਿਹਾ ਕਿ ਸਰਕਾਰ ਨੇ ਸਾਡੀਆਂ ਗੱਲਾਂ ‘ਤੇ ਗੌਰ ਕਿਉਂ ਨਹੀ ਕੀਤਾ”। ਇਹ ਹਨ ਕਿਸਾਨਾਂ ਦੀਆਂ ਮੰਗਾਂ: - ਕਿਸਾਨਾਂ ਨੂੰ ਘੱਟ ਕੀਮਤ ‘ਤੇ ਬਿਜਲੀ ਮਿਲੇ। - ਗੰਨੇ ਦਾ ਭੁਗਤਾਨ ਬਿਆਜ਼ ਸਹਿਤ ਹੋਵੇ। - ਗੋਵੰਸ਼ ਦੀ ਦੇਖਭਾਲ ਦਾ ਭੱਤਾ ਵਧਾਇਆ ਜਾਵੇ। - ਕਿਸਾਨਾਂ ਨੂੰ ਪੈਂਸ਼ਨ ਸ਼ੁਰੂ ਕੀਤੀ ਜਾਵੇ। - ਕਿਸਾਨਾਂ ਦਾ ਹਾਦਸਾ ਬੀਮਾ ਹੋਵੇਗ। - ਸਵਾਮੀਨਾਥਨ ਕਮੀਸ਼ਨ ਦੀ ਰਿਪੋਰਟ ਲਾਗੂ ਹੋਵੇ। - ਕਿਸਾਨਾਂ ਦਾ ਕਰਜ਼ ਮੁਆਫ ਹੋਵੇ।UP farmers begin march from Noida Sector-69 to Delhi's Kisan Ghat, over their demands of payment of sugarcane crop dues, full loan waiver and making electricity used in farming free among others. pic.twitter.com/gPb2YY8gYm
— ANI UP (@ANINewsUP) September 21, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਵਿਸ਼ਵ
ਪੰਜਾਬ
Advertisement