ਪੜਚੋਲ ਕਰੋ

ਦਿੱਲੀ 'ਚ ਸਿੱਖ ਨਾਲ ਕੁੱਟਮਾਰ ਦਾ ਮਾਮਲਾ ਭਖਿਆ, ਕੈਪਟਨ ਤੇ 'ਆਪ' ਨੇ ਮੰਗੀ ਜਾਂਚ

ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਪੁਲਿਸ ਵੱਲੋਂ ਸਿੱਖ ਟੈਂਪੂ ਚਾਲਕ ਨਾਲ ਕੀਤੀ ਗਈ ਅਣਮਨੁੱਖੀ ਕੁੱਟਮਾਰ ਨੂੰ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਸ ਘਟਨਾ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ।

ਚੰਡੀਗੜ੍ਹ: ਦਿੱਲੀ ਦੇ ਮੁਖਰਜੀ ਨਗਰ ਵਿੱਚ ਸਿੱਖ ਤੇ ਉਨ੍ਹਾਂ ਦੇ ਮੁੰਡੇ ਨਾਲ ਕੀਤੀ ਕੁੱਟਮਾਰ ਦਾ ਮਾਮਲਾ ਗਰਮਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਸਿਆਸੀ ਹਸਤੀਆਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਪੁਲਿਸ ਵੱਲੋਂ ਸਿੱਖ ਟੈਂਪੂ ਚਾਲਕ ਨਾਲ ਕੀਤੀ ਗਈ ਅਣਮਨੁੱਖੀ ਕੁੱਟਮਾਰ ਨੂੰ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਸ ਘਟਨਾ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਕੈਪਟਨ ਨੇ ਕਿਹਾ ਕਿ ਟੈਂਪੂ ਚਾਲਕ ਸਰਬਜੀਤ ਸਿੰਘ ਤੇ ਉਨ੍ਹਾਂ ਦੇ ਪੁੱਤਰ ਬਲਵੰਤ ਸਿੰਘ ਨਾਲ ਕੁੱਟਮਾਰ ਦੀ ਘਟਨਾ ਸ਼ਰਮਨਾਕ ਹੈ। ਪੀੜਤ ਸਰਬਜੀਤ ਤੇ ਉਨ੍ਹਾਂ ਦਾ 15 ਸਾਲਾ ਮੁੰਡਾ ਬਲਵੰਤ ਸਿੰਘ ਪੁਲਿਸ 'ਤੇ ਗੰਭੀਰ ਇਲਜ਼ਾਮ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਾਲੇ ਉਨ੍ਹਾਂ ਨੂੰ ਬਗੈਰ ਸੀਸੀਟੀਵੀ ਵਾਲੇ ਕਮਰੇ ਵਿੱਚ ਲੈ ਕੇ ਜਾਣ ਦੀਆਂ ਗੱਲਾਂ ਕਰ ਰਹੇ ਸੀ। ਉੱਥੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਇਸ ਦੌਰਾਨ ਪੁਲਿਸ ਨੇ ਮੁੰਡੇ 'ਤੇ ਰਿਵਾਲਵਰ ਤਾਣ ਰੱਖਿਆ ਸੀ। ਉੱਧਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮਨਜੀਤ ਸਿੰਘ ਜੀਕੇ ਇਸ ਘਟਨਾ ਨੂੰ 1984 ਦੇ ਸਿੱਖ ਦੰਗਿਆਂ ਦੇ ਬਰਾਬਰ ਦੱਸ ਰਹੇ ਹਨ। ਉਨ੍ਹਾਂ ਵੀ ਪੁਲਿਸ ਮੁਲਾਜ਼ਮਾਂ ਖ਼ਿਲਾਫ ਸਖ਼ਤ ਕਾਰਵਾਈ ਮੰਗੀ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਅਣਉਚਿਤ ਹੈ। ਉਨ੍ਹਾਂ ਵੀ ਇਸ ਪੂਰੀ ਘਟਨਾ ਦੀ ਨਿਰਪੱਖ ਜਾਂਚ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਆਮ ਆਦਮੀ ਦੀ ਇਕਾਈ ਨੇ ਵੀ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਹੈ। ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਕੁਲਵੰਤ ਸਿੰਘ ਪੰਡੋਰੀ, ਜੈ ਕਿਸ਼ਨ ਸਿੰਘ ਰੋੜੀ ਤੇ ਮਨਜੀਤ ਸਿੰਘ ਬਿਲਾਸਪੁਰ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਤੁਰੰਤ ਬਰਖ਼ਾਸਤ ਕਰਕੇ ਉਨ੍ਹਾਂ 'ਤੇ ਫ਼ੌਜਦਾਰੀ ਮੁਕੱਦਮਾ ਦਰਜ ਕੀਤਾ ਜਾਵੇ। 'ਆਪ' ਵਿਧਾਇਕਾਂ ਨੇ ਪੂਰੇ ਮਾਮਲੇ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਕਸੂਰ ਆਟੋ ਚਾਲਕ ਦਾ ਹੀ ਕਿਉਂ ਨਾ ਹੋਵੇ, ਪਰ ਦਿੱਲੀ ਪੁਲਸ ਨੇ ਦਿਨ ਦਿਹਾੜੇ ਵਹਿਸ਼ੀ-ਪੁਣੇ ਦਾ ਪ੍ਰਦਰਸ਼ਨ ਕੀਤਾ ਹੈ।

ਟਾਪ ਹੈਡਲਾਈਨ

Jodhpur : ਜੇਲ੍ਹ 'ਚ ਸਜੇਗਾ ਵਿਆਹ ਦਾ ਮੰਡਪ , ਕਤਲ ਦੇ ਮਾਮਲੇ 'ਚ ਸਜ਼ਾ ਕੱਟ ਰਹੇ 2 ਕੈਦੀ ਲੈਣਗੇ ਸੱਤ ਫੇਰੇ
Jodhpur : ਜੇਲ੍ਹ 'ਚ ਸਜੇਗਾ ਵਿਆਹ ਦਾ ਮੰਡਪ , ਕਤਲ ਦੇ ਮਾਮਲੇ 'ਚ ਸਜ਼ਾ ਕੱਟ ਰਹੇ 2 ਕੈਦੀ ਲੈਣਗੇ ਸੱਤ ਫੇਰੇ
 Jagannath Rath Yatra :  ਜਗਨਨਾਥ ਰਥ ਯਾਤਰਾ ਦੌਰਾਨ  ਭਗਦੜ ਵਰਗੇ ਹਾਲਾਤ, 1 ਵਿਅਕਤੀ ਦੀ ਮੌਤ, 200 ਤੋਂ ਵੱਧ ਹਸਪਤਾਲ 'ਚ ਦਾਖਲ
 Jagannath Rath Yatra :  ਜਗਨਨਾਥ ਰਥ ਯਾਤਰਾ ਦੌਰਾਨ  ਭਗਦੜ ਵਰਗੇ ਹਾਲਾਤ, 1 ਵਿਅਕਤੀ ਦੀ ਮੌਤ, 200 ਤੋਂ ਵੱਧ ਹਸਪਤਾਲ 'ਚ ਦਾਖਲ
Kaithal ਦੇ ਸਪਾ ਸੈਂਟਰ 'ਚ ਸੈਕਸ ਰੈਕਟ ਦਾ ਪਰਦਾਫਾਸ਼, ਕਮਰਿਆਂ 'ਚੋਂ ਮਿਲੇ ਕੰਡੋਮ, 10 ਮਹੀਨੇ ਦਾ ਬੱਚਾ ਵੀ ਨਾਲ ਲੈ ਕੇ ਆਈ ਔਰਤ 
Kaithal ਦੇ ਸਪਾ ਸੈਂਟਰ 'ਚ ਸੈਕਸ ਰੈਕਟ ਦਾ ਪਰਦਾਫਾਸ਼, ਕਮਰਿਆਂ 'ਚੋਂ ਮਿਲੇ ਕੰਡੋਮ, 10 ਮਹੀਨੇ ਦਾ ਬੱਚਾ ਵੀ ਨਾਲ ਲੈ ਕੇ ਆਈ ਔਰਤ 
Mamata Banerjee ਨੂੰ ਇੱਕ ਹੋਰ ਵੱਡਾ ਝਟਕਾ, TMC ਸੰਸਦ ਮੈਂਬਰ ਕੋਇਲ ਮਲਿਕ ਨੇ ਦਿੱਤਾ ਅਸਤੀਫਾ
Mamata Banerjee ਨੂੰ ਇੱਕ ਹੋਰ ਵੱਡਾ ਝਟਕਾ, TMC ਸੰਸਦ ਮੈਂਬਰ ਕੋਇਲ ਮਲਿਕ ਨੇ ਦਿੱਤਾ ਅਸਤੀਫਾ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
Punjab News: ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Punjabi Actress Death: ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Embed widget