ਪੜਚੋਲ ਕਰੋ
Advertisement
ਕੰਗਾਰੂਆਂ ਖਿਲਾਫ ਡਟੇਗੀ ਭਾਰਤ ਦੀ ਇਹ 13 ਮੈਂਬਰੀ ਵਿਰਾਟ ਟੀਮ
ਨਵੀਂ ਦਿੱਲੀ: ਆਸਟ੍ਰੇਲੀਆ ਦੇ ਸ਼ਹਿਰ ਪਰਥ ‘ਚ 14 ਦਸੰਬਰ ਨੂੰ ਹੋਣ ਵਾਲੇ ਦੂਜੇ ਟੈਸਟ ‘ਚ ਭਾਰਤ ਨੂੰ ਪਹਿਲਾਂ ਹੀ ਵੱਡਾ ਝਟਕਾ ਲੱਗ ਗਿਆ ਹੈ। ਕੱਲ੍ਹ ਹੋਣ ਵਾਲੇ ਮੈਚ ‘ਚ ਸਪਿਨਰ ਆਰ. ਅਸ਼ਵਨੀ ਤੇ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਫੱਟੜ ਹੋਣ ਕਾਰਨ ਆਰਾਮ ਦਿੱਤਾ ਗਿਆ ਹੈ। ਅਸ਼ਵਨੀ ਦੇ ਢਿੱਡ ਦੇ ਖੱਬੇ ਪਾਸੇ ਖਿੱਚ ਪੈਣ ਦੀ ਸ਼ਿਕਾਇਤ ਹੈ ਤੇ ਰੋਹਿਤ ਫੀਲਡਿੰਗ ਸਮੇਂ ਜ਼ਖ਼ਮੀ ਹੋ ਗਏ ਸੀ, ਉਨ੍ਹਾਂ ਦੀ ਪਿੱਠ ‘ਤੇ ਸੱਟ ਲੱਗੀ ਹੈ।
ਅਸ਼ਵਨੀ ਤੇ ਰੋਹਿਤ ਦੀ ਥਾਂ ਟੀਮ ‘ਚ ਆਲ ਰਾਉਂਡਰ ਹਨੁਮਾ ਵਿਹਾਰੀ ਤੇ ਤੇਜ਼ ਗੇਂਦਬਾਜ਼ ਰਵਿੰਦਰ ਜਡੇਜਾ ਨੂੰ ਮੌਕਾ ਦਿੱਤਾ ਗਿਆ ਹੈ। ਪਹਿਲੇ ਟੈਸਟ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ੌ ਨੂੰ ਟੀਮ ‘ਚ ਸ਼ਾਮਲ ਕੀਤਾ ਜਾਵੇਗਾ ਪਰ ਇਹ ਖਿਡਾਰੀ ਅਜੇ ਵੀ ਟੀਮ ਤੋਂ ਬਾਹਰ ਹੀ ਹੈ। ਭਾਰਤੀ ਟੀਮ ਨੇ ਐਡੀਲੇਡ ਟੈਸਟ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਪੁਜਾਰਾ ਨੂੰ ਛੱਡ ਬਾਕੀ ਬੱਲੇਬਾਜ਼ ਫੇਲ੍ਹ ਰਹੇ ਸੀ ਪਰ ਟੀਮ ਦੇ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਦੀ ਜਿੱਤ ਨੂੰ ਹਾਰ ‘ਚ ਬਦਲ ਦਿੱਤਾ। ਹੁਣ ਦੇਖਦੇ ਹਾਂ ਕਿ ਜਡੇਜਾ ਟੀਮ ‘ਚ ਕਿਵੇਂ ਦੀ ਭੂਮਿਕਾ ਨਿਭਾਉਂਦੇ ਹਨ। ਉਂਝ ਟੀਮ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਕਪਤਾਨ ਵਿਰਾਟ ਕੋਹਲੀ ਵੀ ਆਸਟ੍ਰੇਲੀਆ ਨੂੰ ਬੈੱਕਫੁੱਟ ‘ਤੇ ਲੈ ਕੇ ਆਉਣ ਦੀ ਹੀ ਪਲਾਨਿੰਗ ਕਰਨਗੇ।India name 13-man squad for 2nd Test: Virat Kohli (C), M Vijay, KL Rahul, Cheteshwar Pujara, Ajinkya Rahane (VC), Hanuma Vihari, Rishabh Pant (WK), Ravindra Jadeja, Ishant Sharma, Mohammed Shami, Jasprit Bumrah, Bhuvneshwar Kumar, Umesh Yadav #TeamIndia #AUSvIND pic.twitter.com/dBnMLqZ7AD
— BCCI (@BCCI) December 13, 2018
ਭਾਰਤ ਦੀ ਦੂਜੇ ਟੈਸਟ ਲਈ 13 ਮੈਂਬਰੀ ਟੀਮ ‘ਚ ਵਿਰਾਟ ਕੋਹਲੀ (ਕਪਤਾਨ), ਮੁਰਲੀ ਵਿਜੈ, ਕੇਐਲ ਰਾਹੁਲ, ਚਤੇਸ਼ਵਰ ਪੁਜਾਰਾ, ਅਜਿੰਕੀਆ ਰਹਾਣੇ (ਉਪ ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ ਦੇ ਨਾਂ ਐਲਾਨ ਕੀਤੇ ਗਏ ਹਨ।Perth - We are here! 😎👍🏻 #TeamIndia #AUSvIND pic.twitter.com/AHeGmgKVVQ
— BCCI (@BCCI) December 13, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਜਲੰਧਰ
Advertisement