ਜਨਰਲ ਰਾਵਤ ਨੇ ਵੀਡਿਓ ਕਾਨਫਰੰਸ ਰਾਹੀਂ ਆਯੋਜਿਤ ਆਲਮੀ ਸੁਰੱਖਿਆ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿੰਦ ਮਹਾਂਸਾਗਰ ਖੇਤਰ (IOR) ਵਿੱਚ ‘ਰਣਨੀਤਕ ਟਿਕਾਣਿਆਂ ਅਤੇ ਅੱਡਿਆਂ ਲਈ ਹੋੜ’ ਮੱਚੀ ਹੋਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ 'ਚ ਹੋਰ ਤੇਜ਼ੀ ਆਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਿੰਦ ਮਹਾਂਸਾਗਰ ਖੇਤਰ ਵਿੱਚ ਵੱਧ ਤੋਂ ਵੱਧ ਦੇਸ਼ਾਂ ਦੀ ਵੱਧ ਰਹੀ ਗਤੀਵਿਧੀ ਇਸਦੀ ਰਣਨੀਤਕ ਮਹੱਤਤਾ ਦਰਸਾਉਂਦੀ ਹੈ।
ਹਿੰਦ ਮਹਾਂਸਾਗਰ ਭਾਰਤੀ ਜਲ ਸੈਨਾ ਲਈ ਮਹੱਤਵਪੂਰਨ
ਜਨਰਲ ਰਾਵਤ ਨੇ ਕਿਹਾ, “ਫਿਲਹਾਲ, ਹਿੰਦ ਮਹਾਂਸਾਗਰ ਭਾਰਤੀ ਜਲ ਸੈਨਾ ਲਈ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਚੀਨ ਇਸ ਖੇਤਰ ਵਿਚ ਰਣਨੀਤਕ ਹਿੱਤ ਰੱਖਦਾ ਹੈ ਅਤੇ ਚੀਨ ਆਪਣੀ ਮੌਜੂਦਗੀ ਨੂੰ ਵਧਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ।