ਪੜਚੋਲ ਕਰੋ
Advertisement
ਚੀਨ, ਅਮਰੀਕਾ ਤੇ ਬ੍ਰਿਟੇਨ 'ਚ ਵੈਕਸੀਨ ਸ਼ੁਰੂ, ਰਾਹੁਲ ਨੇ ਮੋਦੀ ਨੂੰ ਪੁੱਛਿਆ- 'ਭਾਰਤ ਦਾ ਨੰਬਰ ਕਦੋਂ ਆਵੇਗਾ?'
ਕੋਰੋਨਾ ਬਾਰੇ ਰਾਹੁਲ ਗਾਂਧੀ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਕਈ ਵਾਰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਚੱਕੇ ਹਨ। ਹੁਣ ਜਦੋਂ ਕੋਵਿਡ-19 ਵੈਕਸੀਨ ਨੂੰ ਐਮਰਜੈਂਸੀ ਪ੍ਰਵਾਨਗੀ ਦੇ ਕੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਰਾਹੁਲ ਨੇ ਇੱਕ ਵਾਰ ਫਿਰ ਸਰਕਾਰ ਨੂੰ ਸਵਾਲ ਪੁੱਛੇ ਹਨ।
ਨਵੀਂ ਦਿੱਲੀ: ਦੇਸ਼ ਦੀ ਕੋਰੋਨਾ ਵੈਕਸੀਨ ਦੀ ਉਡੀਕ ਖ਼ਤਮ ਹੋਣ ਵਾਲੀ ਹੈ। ਸਰਕਾਰ ਵੱਲੋਂ ਇਸ ਦੇ ਸੰਕੇਤ ਦਿੱਤੇ ਗਏ ਹਨ। ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਵੈਕਸੀਨ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਟਵੀਟ ਕਰਕੇ ਕਿਹਾ, ਦੁਨੀਆ ਦੇ 23 ਲੱਖ ਲੋਕ ਪਹਿਲਾਂ ਹੀ ਕੋਵਿਡ ਟੀਕਾ ਲਵਾ ਚੁੱਕੇ ਹਨ। ਚੀਨ, ਅਮਰੀਕਾ, ਬ੍ਰਿਟੇਨ, ਰੂਸ ਨੇ ਵੀ ਟੀਕਾਕਰਨ ਦੀ ਸ਼ੁਰੂਆਤ ਕੀਤੀ ਹੈ। ਮੋਦੀ ਜੀ, ਭਾਰਤ ਦਾ ਨੰਬਰ ਕਦੋਂ ਆਏਗਾ?
ਰਾਹੁਲ ਨੇ ਆਪਣੇ ਟਵੀਟ ਨਾਲ ਇੱਕ ਗ੍ਰਾਫ ਵੀ ਸਾਂਝਾ ਕੀਤਾ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਹੁਣ ਤੱਕ ਇਨ੍ਹਾਂ ਦੇਸ਼ਾਂ ਵਿੱਚ ਕਿੰਨੇ ਲੋਕਾਂ ਨੂੰ ਵੈਕਸੀਨ ਲਾਇਆ ਜਾ ਚੁੱਕਿਆ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਕੋਰੋਨਾ ਦੀ ਨਵੀਂ ਸਟ੍ਰੋਨ ਯੂਕੇ ਵਿਚ ਸਾਹਮਣੇ ਆਈ ਹੈ। ਇਸ ਨਾਲ ਵਿਸ਼ਵਵਿਆਪੀ ਹੜਕੰਪ ਮੱਚ ਗਿਆ ਹੈ। ਕਿਉਂਕਿ ਹੁਣ ਤੱਕ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਕਿ ਇਹ ਪਿਛਲੇ ਕੋਰੋਨਾ ਨਾਲੋਂ ਵਧੇਰੇ ਤੇਜ਼ੀ ਨਾਲ ਫੈਲ ਰਿਹਾ ਹੈ।
ਦਿੱਲੀ 'ਚ ਕੋਰੋਨਾ 'ਤੇ ਕਾਬੂ! ਲਾਗ ਦਰ ਇੱਕ ਪ੍ਰਤੀਸ਼ਤ ਤੋਂ ਵੀ ਘੱਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟੀਕਾ ਨਵੇਂ ਸਾਲ 'ਤੇ ਆ ਸਕਦਾ ਹੈ, ਇਨ੍ਹਾਂ ਲੋਕ ਪਹਿਲਾਂ ਮਿਲੇਗੀ ਵੈਕਸੀਨ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਹੁਣ ਇਹ ਸਪੱਸ਼ਟ ਤੌਰ ‘ਤੇ ਕਿਹਾ ਜਾ ਰਿਹਾ ਹੈ ਕਿ ਨਵੇਂ ਸਾਲ ਦੇ ਪਹਿਲੇ ਮਹੀਨੇ ਦੇ ਅੰਤ ਤੱਕ ਭਾਰਤ ਦੇਸੀ ਕੋਰੋਨਾ ਵੈਕਸੀਨ ਬਾਜ਼ਾਰ ਵਿੱਚ ਆ ਜਾਵੇਗੀ।23 lakh people in the world have already received Covid vaccinations. China, US, UK, Russia have started... India ka number kab ayegaa, Modi ji? pic.twitter.com/cSmT8laNfJ
— Rahul Gandhi (@RahulGandhi) December 23, 2020
" ਭਾਰਤ ਸਰਕਾਰ ਪਿਛਲੇ ਚਾਰ ਮਹੀਨਿਆਂ ਤੋਂ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਸੂਬੇ, ਜ਼ਿਲ੍ਹਾ ਤੇ ਬਲਾਕ ਪੱਧਰਾਂ ‘ਤੇ ਟੀਕਾਕਰਨ ਦੀ ਤਿਆਰੀ ਕਰ ਰਹੀ ਹੈ। 30 ਕਰੋੜ ਲੋਕਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਟੀਕਾ ਲਗਾਇਆ ਜਾਵੇਗਾ, ਇਨ੍ਹਾਂ ਚੋਂ 1 ਕਰੋੜ ਸਿਹਤ ਕਰਮਚਾਰੀ, 2 ਇੱਥੇ ਕਰੋੜਾਂ ਦੇ ਫਰੰਟ ਲਾਈਨ ਵਰਕਰ, 50 ਸਾਲ ਤੋਂ ਵੱਧ ਉਮਰ ਦੇ 26 ਕਰੋੜ ਲੋਕ ਅਤੇ 50 ਸਾਲ ਤੋਂ ਘੱਟ ਉਮਰ ਦੇ ਇੱਕ ਕਰੋੜ ਲੋਕ ਹਨ ਜਿਨ੍ਹਾਂ ਨੂੰ ਕੋਈ ਬਿਮਾਰੀ ਹੈ। "
-ਡਾ. ਹਰਸ਼ ਵਰਧਨ, ਕੇਂਦਰੀ ਸਿਹਤ ਮੰਤਰੀ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਦੇਸ਼
ਪੰਜਾਬ
Advertisement