ਨਵੀਂ ਦਿੱਲੀ: ਰਾਹੁਲ ਗਾਂਧੀ ਅੱਜ ਦੇਸ਼ ਦੀ ਸਭ ਤੋਂ ਵੱਡੀ ਕਾਂਗਰਸ ਪਾਰਟੀ ਦੇ 30ਵੇਂ ਕੌਮੀ ਪ੍ਰਧਾਨ ਬਣ ਗਏ ਹਨ। ਕੇਂਦਰੀ ਚੋਣ ਅਥਾਰਿਟੀ ਨੇ ਰਾਹੁਲ ਗਾਂਧੀ ਨੂੰ ਸਰਟੀਫਿਕੇਟ ਸੌਂਪ ਦਿੱਤਾ ਹੈ।

ਅੱਜ ਰਾਹੁਲ ਦੇ ਤਾਜਪੋਸ਼ੀ ਸਮਾਰੋਹ 'ਚ ਸੋਨੀਆ ਗਾਂਧੀ ਤੇ ਡਾ ਮਨਮੋਹਨ ਸਿੰਗ ਸਮੇਤ ਕਾਂਗਰਸ ਦੇ ਹੋਰ ਵੱਡੇ ਲੀਡਰ ਪਹੁੰਚੇ ਹੋਏ ਹਨ। ਰਾਹੁਲ ਦਾ ਤਾਜਪੋਸ਼ੀ ਸਮਾਰੋਹ ਦਿੱਲੀ 'ਚ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦਫ਼ਤਰ 'ਚ ਹੋ ਰਿਹਾ ਹੈ।