ਨਵੀਂ ਦਿੱਲੀ: ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕੋਰੋਨਾ ਦੀ ਭਿਆਨਕ ਸਥਿਤੀ ਨੂੰ ਦੇਖਦਿਆਂ ਪੱਛਮੀ ਬੰਗਾਲ 'ਚ ਆਪਣੀਆਂ ਸਾਰੀਆਂ ਰੈਲੀਆਂ ਰੱਦ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਬਾਕੀ ਲੀਡਰਾਂ ਨੂੰ ਵੀ ਵੱਡੀਆਂ ਜਨਤਕ ਰੈਲੀਆਂ ਦੇ ਨਤੀਜਿਆਂ 'ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਹੈ।


ਰਾਹੁਲ ਨੇ ਟਵੀਟ ਕਰਦਿਆਂ ਲਿਖਿਆ, 'ਕੋਵਿਡ ਦੀ ਸਥਿਤੀ ਨੂੰ ਦੇਖਦਿਆਂ ਮੈਂ ਪੱਛਮੀ ਬੰਗਾਲ 'ਚ ਆਪਣੀਆਂ ਸਾਰੀਆਂ ਜਨਤਕ ਰੈਲੀਆਂ ਰੱਦ ਕਰ ਰਿਹਾ ਹਾਂ। ਮੈਂ ਸਾਰੇ ਸਿਆਸੀ ਲੀਡਰਾਂ ਨੂੰ ਸਲਾਹ ਦੇਵਾਂਗਾ ਕਿ ਮੌਜੂਦਾ ਹਾਲਾਤਾਂ 'ਚ ਵੱਡੀਆਂ ਜਨਤਕ ਰੈਲੀਆਂ ਦੇ ਆਯੋਜਨ 'ਤੇ ਗਹਿਰਾਈ ਨਾਲ ਵਿਚਾਰ ਕਰੋ।'


<blockquote class="twitter-tweet"><p lang="en" dir="ltr">In view of the Covid situation, I am suspending all my public rallies in West Bengal. <br><br>I would advise all political leaders to think deeply about the consequences of holding large public rallies under the current circumstances.</p>&mdash; Rahul Gandhi (@RahulGandhi) <a rel='nofollow'>April 18, 2021</a></blockquote> <script async src="https://platform.twitter.com/widgets.js" charset="utf-8"></script>


ਇਸ ਤੋਂ ਕੁਝ ਦੇਰ ਪਹਿਲਾਂ ਰਾਹੁਲ ਗਾਂਧੀ ਨੇ ਚੋਣਾਂਵੀ ਸੂਬੇ ਬੰਗਾਲ 'ਚ ਹੋਣ ਵਾਲੀਆਂ ਜਨਤਕ ਰੈਲੀਆਂ 'ਤੇ ਟਵੀਟ ਕਰਕੇ ਕਿਹਾ ਸੀ ਕਿ, ਬਿਮਾਰਾਂ ਤੇ ਮ੍ਰਿਤਕਾਂ ਦੀ ਵੀ ਏਨੀ ਭੀੜ ਪਹਿਲੀ ਵਾਰ ਦੇਖੀ ਹੈ।
ਸ਼ਮਸ਼ਾਨ ਤੇ ਕਬਰਿਸਤਾਨ ਦੋਵੇਂ ਮੋਦੀ ਵੱਲੋਂ ਮਚਾਈ ਗਈ ਤਬਾਹੀ


ਇਕ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਲਗਾਤਾਰ ਵਧ ਰਹੇ ਕੋਰੋਨਾ ਮਰੀਜ਼ਾਂ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਮਚਾਈ ਤਬਾਹੀ ਹੈ। ਆਪਣੇ ਟਵੀਟ 'ਚ ਲਿਖਿਆ, 'ਸ਼ਮਸ਼ਾਨ ਤੇ ਕਬਰਿਸਤਾਨ ਜੋ ਕਿਹਾ ਸੌਂ ਗਿਆ'


ਕੁਝ ਹਸਪਤਾਲਾਂ 'ਚ ਬੈੱਡ ਤੇ ਵੈਂਟੀਲੇਟਰ ਦੀ ਕਮੀ ਦੀ ਰਿਪੋਰਟ ਤੋਂ ਬਾਅਦ ਰਾਹੁਲ ਗਾਂਧੀ ਨੇ ਵੀਰਵਾਰ ਤੋਂ ਸਰਕਾਰ 'ਤੇ ਹਮਲਾ ਤੇਜ਼ ਕਰ ਦਿੱਤਾ। ਕਾਂਗਰਸ ਲੀਡਰ ਨੇ ਇਕ ਟਵੀਟ 'ਚ ਕਿਹਾ, 'ਹਸਪਤਾਲ 'ਚ ਕੋਈ ਪ੍ਰੀਖਣ ਨਹੀਂ ਹੋ ਰਿਹਾ। ਕੋਈ ਬਿਸਤਰ ਨਹੀਂ ਹੈ, ਕੋਈ ਵੈਂਟੀਲੇਟਰ ਨਹੀਂ ਹੈ। ਕੋਈ ਆਕਸੀਜਨ ਨਹੀਂ ਹੈ, ਕੋਈ ਟੀਕਾ ਨਹੀਂ ਹੈ। ਬੱਸ ਉਤਸਵ ਦਾ ਢੌਂਗ ਪੀਐਮ ਕੇਅਰਸ।'