ਪੜਚੋਲ ਕਰੋ
Advertisement
ਗਲਵਨ ਵਾਦੀ 'ਚ ਪਿਛਾਂਹ ਹਟੀਆਂ ਫੌਜਾਂ, ਰਾਹੁਲ ਗਾਂਧੀ ਨੇ ਸਰਕਾਰ 'ਤੇ ਚੁੱਕੇ 3 ਸਵਾਲ
ਪੂਰਬੀ ਲੱਦਾਖ ਦੇ ਗਲਵਨ ਵਾਦੀ 'ਚ ਭਾਰਤ ਤੇ ਚੀਨ ਵਿਚਾਲੇ ਹੋਈ ਹਿੰਸਕ ਝੜਪ ਤੇ ਸੰਘਰਸ਼ ਦੇ 20 ਦਿਨਾਂ ਬਾਅਦ ਦੋਵਾਂ ਮੁਲਕਾਂ ਦੀਆਂ ਫੌਜਾਂ ਉਸ ਇਲਾਕੇ ਤੋਂ ਪਿੱਛੇ ਹੱਟ ਚੁੱਕੀਆਂ ਹਨ।
ਨਵੀਂ ਦਿੱਲੀ: ਪੂਰਬੀ ਲੱਦਾਖ ਦੇ ਗਲਵਨ ਵਾਦੀ 'ਚ ਭਾਰਤ ਤੇ ਚੀਨ ਵਿਚਾਲੇ ਹੋਈ ਹਿੰਸਕ ਝੜਪ ਤੇ ਸੰਘਰਸ਼ ਦੇ 20 ਦਿਨਾਂ ਬਾਅਦ ਦੋਵਾਂ ਮੁਲਕਾਂ ਦੀਆਂ ਫੌਜਾਂ ਉਸ ਇਲਾਕੇ ਤੋਂ ਪਿੱਛੇ ਹੱਟ ਚੁੱਕੀਆਂ ਹਨ। ਸੋਮਵਾਰ ਨੂੰ ਭਾਰਤ ਤੇ ਚੀਨੀ ਫੌਜਾਂ ਆਪਣੇ ਆਪਣੇ ਇਲਾਕੇ 'ਚ ਡੇਢ ਕਿਲੋਮੀਟਰ ਤੱਕ ਪਿੱਛੇ ਹਟ ਗਈਆਂ ਹਨ। ਹੁਣ ਇਸ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਵਾਲ ਖੜ੍ਹੇ ਕੀਤੇ ਹਨ।
ਰਾਹੁਲ ਦਾ ਕਹਿਣਾ ਹੈ ਕਿ ਗਲਵਨ ਵਿੱਚ ਤਣਾਅ ਤੋਂ ਪਹਿਲਾਂ ਵਾਲੀ ਸਥਿਤੀ ਨੂੰ ਬਣਾਈ ਰੱਖਣ 'ਤੇ ਕਿਉਂ ਕੋਈ ਜ਼ੋਰ ਨਹੀਂ ਦਿੱਤਾ ਗਿਆ। ਰਾਸ਼ਟਰੀ ਹਿੱਤ ਦੀ ਰੱਖਿਆ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਰਾਹੁਲ ਨੇ ਕਿਹਾ ਕਿ ਗਲਵਨ ਵਿੱਚ ਭਾਰਤੀ ਪ੍ਰਭੂਸੱਤਾ ਦਾ ਜ਼ਿਕਰ ਵਿਦੇਸ਼ ਮੰਤਰਾਲੇ ਦੇ ਦਿੱਤੇ ਬਿਆਨ ਵਿੱਚ ਕਿਉਂ ਨਹੀਂ ਸੀ?ਰਾਹੁਲ ਨੇ ਟਵੀਟ ਕਰ ਸਰਕਾਰ ਤੋਂ ਤਿੰਨ ਸਵਾਲ ਪੁੱਛੇ...
-ਗਲਵਨ ਵਿੱਚ ਤਣਾਅ ਤੋਂ ਪਹਿਲਾਂ ਵਾਲੀ ਸਥਿਤੀ ਨੂੰ ਬਣਾਈ ਰੱਖਣ 'ਤੇ ਕਿਉਂ ਕੋਈ ਜ਼ੋਰ ਨਹੀਂ ਦਿੱਤਾ ਗਿਆ?
-ਚੀਨ ਨੂੰ ਸਾਡੇ ਖੇਤਰ ਵਿੱਚ 20 ਭਾਰਤੀ ਸੈਨਿਕਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦਾ ਮੌਕਾ ਕਿਉਂ ਦਿੱਤਾ ਗਿਆ?.
-ਗਲਵਨ ਵਾਦੀ ਵਿੱਚ ਖੇਤਰੀ ਪ੍ਰਭੂਸੱਤਾ ਦਾ ਕੋਈ ਜ਼ਿਕਰ ਕਿਉਂ ਨਹੀਂ?
ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡNational interest is paramount. GOI's duty is to protect it.
Then, 1. Why has Status Quo Ante not been insisted on? 2. Why is China allowed to justify the murder of 20 unarmed jawans in our territory? 3. Why is there no mention of the territorial sovereignty of Galwan valley? pic.twitter.com/tlxhl6IG5B — Rahul Gandhi (@RahulGandhi) July 7, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
Advertisement