ਪੜਚੋਲ ਕਰੋ
Advertisement
ਰਾਹੁਲ ਗਾਂਧੀ ਵੱਲੋਂ ਦੋ ਥਾਵਾਂ ਤੋਂ ਚੋਣ ਲੜਨ ਦਾ ਐਲਾਨ
ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੋ ਸੀਟਾਂ ਤੋਂ ਲੋਕ ਸਭਾ ਚੋਣ ਲੜਨਗੇ। ਪਾਰਟੀ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਇਸ ਦੀ ਪੁਸ਼ਟੀ ਕੀਤੀ ਹੈ। ਕਾਂਗਰਸ ਨੇ ਕਿਹਾ ਕਿ ਕੇਰਲ ਤੋਂ ਪਾਰਟੀ ਵਰਕਰਾਂ ਦੀ ਲਗਾਤਾਰ ਮੰਗ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਅਮੇਠੀ ਦੇ ਨਾਲ-ਨਾਲ ਕੇਰਲਾ ਦੇ ਵਾਇਨਾਡ ਤੋਂ ਵੀ ਚੋਣ ਲੜਨ ਦਾ ਫੈਸਲਾ ਕੀਤਾ ਹੈ।
ਸਾਬਕਾ ਕੇਂਦਰੀ ਰੱਖਿਆ ਮੰਤਰੀ ਤੇ ਪਾਰਟੀ ਦੇ ਸੀਨੀਅਰ ਨੇਤਾ ਏਕੇ ਐਂਟਨੀ ਨੇ ਕਿਹਾ ਹੈ ਕਿ ਕਾਂਗਰਸ ਲੰਮੇ ਸਮੇਂ ਤੋਂ ਮੰਗ ਉਠਾ ਰਹੀ ਸੀ ਕਿ ਰਾਹੁਲ ਗਾਂਧੀ ਦੱਖਣ ਭਾਰਤ ਦੀ ਕਿਸੇ ਸੀਟ ਤੋਂ ਵੀ ਚੋਣ ਲੜਨ। ਕਾਂਗਰਸ ਪ੍ਰਧਾਨ ਨੇ ਸਾਡੀ ਮੰਗ ਪ੍ਰਵਾਨ ਕਰ ਲਈ ਹੈ। ਵਾਇਨਾਡ ਸੀਟ ਕਰਨਾਟਕ, ਤਾਮਿਲਨਾਡੂ ਤੇ ਕੇਰਲ ਦਾ ਟ੍ਰਾਈ-ਜੰਕਸ਼ਨ ਹੈ।AK Antony,Congress: Rahul ji has given his consent to contest from two seats, very happy to inform you that he will also contest from Wayanad in Kerala. #LokSabhaElections2019 pic.twitter.com/Rt7IDNxr0D
— ANI (@ANI) March 31, 2019
ਅਮੇਠੀ ਵਿੱਚ ਰਾਹੁਲ ਗਾਂਧੀ ਦੇ ਸਾਹਮਣੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਉਤਾਰਿਆ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਹੁਲ ਨੇ ਇਰਾਨੀ ਨੂੰ 1.07 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਸਾਲ 2004 ਦੀਆਂ ਚੋਣਾਂ ਦੌਰਾਨ ਅਮੇਠੀ ਤੋਂ ਕਾਂਗਰਸ ਦਾ ਵੋਟ ਫੀਸਦ 66% ਸੀ ਤੇ 2009 ਲੋਕ ਸਭਾ ਚੋਣਾਂ ਵਿੱਚ ਇਹ ਵੱਧ ਕੇ 71% ਹੋ ਗਿਆ। 2014 ਲੋਕ ਸਭਾ ਚੋਣਾਂ ਮੌਕੇ ਕਾਂਗਰਸ ਦਾ ਵੋਟ ਸ਼ੇਅਰ 46% ਤਕ ਹੀ ਸੁੰਗੜ ਗਿਆ। ਅਜਿਹੇ ਵਿੱਚ ਕਾਂਗਰਸ ਵੀ ਰਾਹੁਲ ਗਾਂਧੀ ਲਈ ਸੁਰੱਖਿਅਤ ਵਿਕਲਪ ਵੀ ਤਲਾਸ਼ ਰਹੀ ਸੀ।Randeep Surjewala on whether Rahul Gandhi not confident in Amethi so contesting on 2 seats: Why did Modi ji leave Gujarat and contest from Varanasi? Was he not confident in Gujarat? These are immature and childish comments. She(Smriti Irani) will complete a hattrick of losses pic.twitter.com/AoDxHvC0y1
— ANI (@ANI) March 31, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement