Rahul Gandhi Vacating House: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ (14 ਅਪ੍ਰੈਲ) ਨੂੰ ਉਨ੍ਹਾਂ ਦੇ ਘਰ ਤੋਂ ਇਕ ਟਰੱਕ ਨਾਲ ਸਾਮਾਨ ਲੈ ਕੇ ਨਿਕਲਦਾ ਦੇਖਿਆ ਗਿਆ। ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਟਿੱਪਣੀ ਮਾਮਲੇ 'ਚ ਸੂਰਤ ਦੀ ਅਦਾਲਤ ਨੇ 23 ਮਾਰਚ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਸੰਸਦ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ ।


ਹਾਊਸ ਕਮੇਟੀ ਨੇ 27 ਮਾਰਚ ਨੂੰ ਰਾਹੁਲ ਗਾਂਧੀ ਨੂੰ ਮੁੜ ਨੋਟਿਸ ਦਿੱਤਾ ਕਿ ਉਹ ਇਕ ਮਹੀਨੇ ਦੇ ਅੰਦਰ ਆਪਣਾ ਘਰ ਖਾਲੀ ਕਰ ਦੇਣ। ਇਸ ’ਤੇ ਉਨ੍ਹਾਂ ਨੇ ਲੋਕ ਸਭਾ ਸਕੱਤਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਹ ਪਿਛਲੇ ਚਾਰ ਵਾਰ ਤੋਂ ਲੋਕ ਸਭਾ ਦੇ ਚੁਣੇ ਹੋਏ ਮੈਂਬਰ ਰਹੇ ਹਨ। ਇਸ ਕਾਰਨ ਇੱਥੇ ਕਾਫੀ ਚੰਗਾ ਸਮਾਂ ਗੁਜ਼ਾਰਿਆ। ਮੇਰੀਆਂ ਇੱਥੇ ਦੀਆਂ ਬਹੁਤ ਸਾਰੀਆਂ ਚੰਗੀਆਂ ਯਾਦਾਂ ਹਨ। ਤੁਸੀਂ ਜੋ ਵੀ ਕਹੋਗੇ ਮੈਂ ਉਸ ਦੀ ਪਾਲਣਾ ਕਰਾਂਗਾ।


ਰਾਹੁਲ ਗਾਂਧੀ ਨੇ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਅਤੇ ਉਹ ਇਸ ਨੂੰ ਲੈ ਕੇ ਲਗਾਤਾਰ ਮੋਦੀ ਸਰਕਾਰ ‘ਤੇ ਨਿਸ਼ਾਨੇ ਸਾਧ ਰਹੇ ਹਨ।


ਇਹ ਵੀ ਪੜ੍ਹੋ: Punjab News: 'ਆਪ' ਸਰਕਾਰ ਮੇਰਾ ਕਤਲ ਵੀ ਕਰਵਾ ਸਕਦੀ, ਵਿਸਾਖੀ ਦੀ ਛੁੱਟੀ ਦੇ ਬਾਵਜੂਦ ਮੇਰੀ ਪੇਸ਼ੀ ਲਈ ਵਿਜੀਲੈਂਸ ਦਫਤਰ ਖੁੱਲ੍ਹਵਾਇਆ: ਚੰਨੀ


ਰਾਹੁਲ ਗਾਂਧੀ ਨੇ ਕੀ ਕਿਹਾ ਸੀ?


ਕੇਰਲ ਦੇ ਵਾਇਨਾਡ 'ਚ ਬੁੱਧਵਾਰ ਨੂੰ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੇਰਾ ਘਰ 50 ਵਾਰ ਸੀਜ ਕਰੋ, ਪਰ ਮੈਂ ਜਨਤਾ ਦੇ ਮੁੱਦੇ ਚੁੱਕਦਾ ਰਹਾਂਗਾ। ਤੁਸੀਂ ਲੋਕਾਂ ਨੂੰ ਜਿੰਨਾ ਮਰਜ਼ੀ ਡਰਾਉਣ ਦੀ ਕੋਸ਼ਿਸ਼ ਕਰੋ, ਮੈਂ ਫਿਰ ਵੀ ਉਨ੍ਹਾਂ ਲਈ ਲੜਾਂਗਾ। ਅਸੀਂ ਕਿਸੇ ਵੀ ਧਮਕੀ ਤੋਂ ਡਰਦੇ ਨਹੀਂ ਹਾਂ। ਦੱਸ ਦਈਏ ਕਿ ਰਾਹੁਲ ਗਾਂਧੀ ਖੁਦ ਵਾਇਨਾਡ ਤੋਂ ਸੰਸਦ ਮੈਂਬਰ ਸਨ।



ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਹ ਅਡਾਨੀ ਗਰੁੱਪ ਦੇ ਮਾਮਲੇ ਨੂੰ ਲੈ ਕੇ ਸੰਸਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕਰਦੇ ਰਹੇ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਖੁਦ ਹੀ ਸੰਸਦ ਨੂੰ ਚੱਲਣ ਨਹੀਂ ਦੇ ਰਹੀ ਹੈ। ਦੱਸ ਦਈਏ ਕਿ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਅਡਾਨੀ ਸਮੂਹ ਬਾਰੇ ਜੇਪੀਸੀ ਜਾਂਚ ਦੀ ਮੰਗ ਕਰ ਰਹੀਆਂ ਹਨ। ਇਸ ਨੂੰ ਲੈ ਕੇ ਸੰਸਦ ਦੇ ਪੂਰੇ ਬਜਟ ਸੈਸ਼ਨ 'ਚ ਹੰਗਾਮਾ ਵੀ ਰਿਹਾ।


ਇਹ ਵੀ ਪੜ੍ਹੋ: ਖਾਕੀ ਵਿੱਚ 'ਲੁਟੇਰੇ' ! 5000 ਦੀ ਰਿਸ਼ਵਤ ਲੈਂਦਾ ASI ਆਇਆ ਵਿਜੀਲੈਂਸ ਦੇ ਅੜਿੱਕੇ