ਨਵੀਂ ਦਿੱਲੀ: ਭਾਰਤੀ ਰੇਲਵੇ ਬੋਰਡ ਨੇ ਰੇਲਵੇ 'ਚ ਕਾਂਸਟੇਬਲ ਦੀਆਂ ਨੌਕਰੀਆਂ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰੇਲਵੇ ਪ੍ਰੋਟੈਕਸ਼ਨ ਕੋਰਸ 'ਚ ਰੇਲਵੇ ਦੀ ਅਧਿਕਾਰਤ ਵੈਬਸਾਈਟ 'ਤੇ ਇੱਕ ਜੂਨ ਤੋਂ 30 ਜੁਲਾਈ 2018 ਤੱਕ ਆਨਲਾਈਨ ਅਪਲਾਈ ਕੀਤਾ ਦਾ ਸਕਦਾ ਹੈ। ਕੁੱਲ ਆਸਾਮੀਆਂ 8,624 ਹਨ।
ਯੋਗਤਾਵਾਂ: ਉਮੀਦਵਾਰ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ। ਉਸ ਨੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਦਸਵੀਂ ਪਾਸ ਕੀਤੀ ਹੋਵੇ। ਘੱਟੋ-ਘੱਟ 18 ਤੇ ਵੱਧ ਤੋਂ ਵੱਧ 25 ਸਾਲ ਦੀ ਉਮਰ ਹੱਦ ਵਾਲਾ ਉਮੀਦਵਾਰ ਯੋਗ ਸਮਝਿਆ ਜਾਵੇਗਾ।
ਰਿਜ਼ਰਵ ਕੈਟੇਗਰੀ ਨੂੰ ਨਿਯਮਾਂ ਮੁਤਾਬਕ ਇਸ 'ਚ ਛੋਟ ਦਿੱਤੀ ਜਾ ਸਕਦੀ ਹੈ। ਦੱਸ ਦਈਏ ਕਿ ਉਮੀਦਵਾਰ ਰੇਲਵੇ ਬੋਰਡ ਦੀ ਅਧਿਕਾਰਤ ਵੈਬਸਾਈਟ www.indianrailways.gov.in 'ਤੇ ਅਪਲਾਈ ਕਰ ਸਕਦੇ ਹਨ।