ਪੜਚੋਲ ਕਰੋ
Advertisement
ਬਾਰਸ਼ ਨੇ ਤੋੜਿਆ 44 ਸਾਲਾਂ ਦਾ ਰਿਕਾਰਡ
ਮੀਂਹ ਨੇ ਇਸ ਵਾਰ 44 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਸਾਲ ਅਗਸਤ ਮਹੀਨੇ ’ਚ ਸਭ ਤੋਂ ਜ਼ਿਆਦਾ ਮੀਂਹ ਪਏ। ਵੇਖਿਆ ਜਾਵੇ ਤਾਂ ਇਹ ਪਿਛਲੇ 44 ਸਾਲਾਂ ’ਚ ਸਭ ਤੋਂ ਵੱਧ ਹਨ। ਉਂਝ ਇਹ ਵੀ ਸੱਚ ਹੈ ਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਬਾਰਸ਼ ਵੀ ਦਰਜ ਕੀਤੀ ਗਈ ਹੈ।
ਚੰਡੀਗੜ੍ਹ: ਮੀਂਹ ਨੇ ਇਸ ਵਾਰ 44 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਸਾਲ ਅਗਸਤ ਮਹੀਨੇ ’ਚ ਸਭ ਤੋਂ ਜ਼ਿਆਦਾ ਮੀਂਹ ਪਏ। ਵੇਖਿਆ ਜਾਵੇ ਤਾਂ ਇਹ ਪਿਛਲੇ 44 ਸਾਲਾਂ ’ਚ ਸਭ ਤੋਂ ਵੱਧ ਹਨ। ਉਂਝ ਇਹ ਵੀ ਸੱਚ ਹੈ ਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਬਾਰਸ਼ ਵੀ ਦਰਜ ਕੀਤੀ ਗਈ ਹੈ।
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਭਾਰੀ ਮੀਂਹ ਪੈਣ ਕਾਰਨ ਦੇਸ਼ ਦੇ ਕਈ ਹਿੱਸਿਆਂ ’ਚ ਹੜ੍ਹ ਵੀ ਆਏ ਹਨ। 28 ਅਗਸਤ ਤੱਕ 25 ਫ਼ੀਸਦ ਵਾਧੂ ਮੀਂਹ ਰਿਕਾਰਡ ਕੀਤਾ ਗਿਆ ਹੈ। ਅਗਸਤ ਮਹੀਨੇ ’ਚ ਪਏ ਭਾਰੀ ਮੀਂਹ ਨੇ ਪਿਛਲੇ 1983 ਦੇ ਰਿਕਾਰਡ ਨੂੰ ਵੀ ਇਸ ਵਾਰ ਤੋੜ ਦਿੱਤਾ ਹੈ। ਉਸ ਵੇਲੇ 23.8 ਫ਼ੀਸਦ ਵਾਧੂ ਮੀਂਹ ਪਿਆ ਸੀ।
ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਅਗਸਤ 1976 ’ਚ 28.4 ਫ਼ੀਸਦ ਵਾਧੂ ਮੀਂਹ ਪਿਆ ਸੀ। ਦੇਸ਼ ’ਚ ਹੁਣ ਤੱਕ ਆਮ ਨਾਲੋਂ 9 ਫ਼ੀਸਦ ਜ਼ਿਆਦਾ ਮੀਂਹ ਪਿਆ ਹੈ। ਬਿਹਾਰ, ਆਂਧਰਾ ਪ੍ਰਦੇਸ਼, ਤਿਲੰਗਾਨਾ, ਤਾਮਿਲ ਨਾਡੂ, ਗੁਜਰਾਤ ਤੇ ਗੋਆ ’ਚ ਵਾਧੂ ਮੀਂਹ ਪਏ ਹਨ ਜਦਕਿ ਸਿੱਕਮ ’ਚ ਵਧੇਰੇ ਤੋਂ ਜ਼ਿਆਦਾ ਮੀਂਹ ਰਿਕਾਰਡ ਹੋਇਆ ਹੈ।
ਕੇਂਦਰੀ ਜਲ ਕਮਿਸ਼ਨ ਮੁਤਾਬਕ 27 ਅਗਸਤ ਤੱਕ ਦੇਸ਼ ਦੇ ਜਲ ਭੰਡਾਰਾਂ ਦੀ ਹਾਲਤ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਹੈ। ਕਮਿਸ਼ਨ ਨੇ ਕਿਹਾ ਕਿ ਪਿਛਲੇ 10 ਸਾਲ ਦੇ ਔਸਤਨ ਜਲ ਭੰਡਾਰ ਨਾਲੋਂ ਵੀ ਹਾਲਾਤ ਬਿਹਤਰ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ, ਮਨੀਪੁਰ, ਮਿਜ਼ੋਰਮ ਤੇ ਨਾਗਾਲੈਂਡ ’ਚ ਘੱਟ ਮੀਂਹ ਰਿਕਾਰਡ ਹੋਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪਾਲੀਵੁੱਡ
Advertisement