Delhi Weather News: ਦਿੱਲੀ-ਐੱਨਸੀਆਰ 'ਚ ਮੀਂਹ ਪੈਣ ਤੋਂ ਬਾਅਦ ਲੋਕਾਂ ਨੂੰ ਹੁਮਸ ਤੋਂ ਰਾਹਤ ਮਿਲੀ ਹੈ। ਇਸ ਤੋਂ ਬਾਅਦ ਦੁਪਹਿਰ 3 ਵਜੇ ਦੇ ਕਰੀਬ ਤੇਜ਼ ਮੀਂਹ ਮੀਂਹ ਪੈਣਾ ਸ਼ੁਰੂ ਹੋ ਗਿਆ। ਦਰਅਸਲ ਸੋਮਵਾਰ ਦੀ ਸ਼ੁਰੂਆਤ ਹਲਕੀ ਬਾਰਿਸ਼ ਨਾਲ ਹੋਈ। ਪਰ ਥੋੜ੍ਹੇ ਜਿਹਾ ਮੀਂਹ ਪੈਣ ਤੋਂ ਬਾਅਦ ਸੂਰਜ ਨਿਕਲਿਆ ਜਿਸ ਨਾਲ ਹੁਮਸ ਹੋ ਗਈ। ਹੁਮਸ ਕਾਰਨ ਲੋਕ ਪਰੇਸ਼ਾਨ ਹੋ ਗਏ ਪਰ ਦੁਪਹਿਰ ਤੋਂ ਬਾਅਦ ਸ਼ੁਰੂ ਹੋਏ ਮੀਂਹ ਨੇ ਹੁਮਸ ਖਤਮ ਕਰ ਦਿੱਤੀ ਅਤੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ।


ਦਿੱਲੀ ਵਿੱਚ ਕਿੰਨਾ ਰਹੇਗਾ ਵੱਧ ਤੋਂ ਵੱਧ ਤਾਪਮਾਨ


ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਦੱਸਿਆ ਕਿ ਸੋਮਵਾਰ ਸਵੇਰੇ 8.30 ਵਜੇ ਤੱਕ 24 ਘੰਟਿਆਂ ਦੌਰਾਨ ਸ਼ਹਿਰ ਵਿੱਚ ਪੰਜ ਮਿਲੀਮੀਟਰ ਮੀਂਹ ਪਿਆ ਅਤੇ ਘੱਟੋ-ਘੱਟ ਤਾਪਮਾਨ 25.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਇਸ ਮੌਸਮ ਦਾ ਆਮ ਤਾਪਮਾਨ ਹੈ। ਸਵੇਰੇ 8.30 ਵਜੇ ਸ਼ਹਿਰ ਵਿੱਚ ਹਿਊਮਿਡਿਟੀ 96 ਫੀਸਦੀ ਦਰਜ ਕੀਤੀ ਗਈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਹਲਕੀ ਬਾਰਿਸ਼ ਜਾਂ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਐਤਵਾਰ ਨੂੰ ਘੱਟੋ-ਘੱਟ ਤਾਪਮਾਨ 28.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੀ ਔਸਤ ਤੋਂ ਇੱਕ ਡਿਗਰੀ ਵੱਧ ਹੈ ਅਤੇ ਵੱਧ ਤੋਂ ਵੱਧ ਤਾਪਮਾਨ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


ਇਹ ਵੀ ਪੜ੍ਹੋ: PM Modi US Visit: ‘49 ਦਿਨਾਂ ਤੋਂ ਸੜ ਰਿਹਾ ਮਣੀਪੁਰ ਅਤੇ ਬਿਨਾਂ ਕੁਝ ਕਹੇ PM ਜਾ ਰਹੇ ਵਿਦੇਸ਼’, ਕਾਂਗਰਸ ਨੇ ਪੀਐਮ ਮੋਦੀ ਤੋਂ ਕੀਤੇ ਸਵਾਲ


ਰਾਜਸਥਾਨ ‘ਚ ਬਿਪਰਜੋਏ ਦਾ ਅਸਰ


ਉੱਥੇ ਹੀ ਰਾਜਸਥਾਨ 'ਚ ਚੱਕਰਵਾਤੀ ਤੂਫ਼ਾਨ ਬਿਪਰਜੋਏ ਦੇ ਪ੍ਰਭਾਵ ਕਾਰਨ ਰਾਜਸਥਾਨ ਦੇ ਕੁਝ ਹਿੱਸਿਆਂ 'ਚ ਜ਼ਿਆਦਾ ਮੀਂਹ ਹੋਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਇਹ ਚੱਕਰਵਾਤ ਹੁਣ ਘੱਟ ਦਬਾਅ ਦੇ ਖੇਤਰ ਵਜੋਂ ਪੂਰਬੀ ਰਾਜਸਥਾਨ ਵੱਲ ਵਧਿਆ ਹੈ। ਅਜਮੇਰ 'ਚ ਲਗਾਤਾਰ ਮੀਂਹ ਪੈਣ ਕਾਰਨ ਜੇਐੱਲਐੱਨ ਸਰਕਾਰੀ ਹਸਪਤਾਲ 'ਚ ਐਤਵਾਰ ਨੂੰ ਡਾਕਟਰੀ ਸੇਵਾਵਾਂ ਪ੍ਰਭਾਵਿਤ ਹੋਈਆਂ। ਮੀਂਹ ਦਾ ਪਾਣੀ ਹਸਪਤਾਲ ਦੇ ਇੱਕ ਵਾਰਡ ਅਤੇ ਗਲਿਆਰਿਆਂ ਵਿੱਚ ਦਾਖਲ ਹੋ ਗਿਆ। ਇਸ ਤੋਂ ਬਾਅਦ ਆਰਥੋਪੀਡਿਕ ਵਾਰਡ ਵਿੱਚ ਦਾਖਲ ਮਰੀਜ਼ਾਂ ਨੂੰ ਦੂਜੇ ਵਾਰਡਾਂ ਵਿੱਚ ਭੇਜ ਦਿੱਤਾ ਗਿਆ ਅਤੇ ਪਾਣੀ ਦੀ ਨਿਕਾਸੀ ਕਰ ਦਿੱਤੀ ਗਈ। ਪਿਛਲੇ ਦਿਨਾਂ ਵਿੱਚ ਸੂਬੇ ਦੇ ਚਾਰ ਜ਼ਿਲ੍ਹਿਆਂ ਜਲੌਰ, ਸਿਰੋਹੀ, ਬਾੜਮੇਰ ਅਤੇ ਪਾਲੀ ਵਿੱਚ ਬੇਹੱਦ ਭਾਰੀ ਮੀਂਹ ਪਿਆ ਹੈ, ਜਿਸ ਕਾਰਨ ਬਹੁਤ ਸਾਰੇ ਇਲਾਕੇ ਡੁੱਬ ਗਏ ਹਨ।


ਇਹ ਵੀ ਪੜ੍ਹੋ: ‘ਗੀਤਾ ਪ੍ਰੈਸ ਨੂੰ ਐਵਾਰਡ ਦੇਣਾ ਗੋਡਸੇ ਨੂੰ ਐਵਾਰਡ ਦੇਣ ਵਰਗਾ’, ਜੈਰਾਮ ਰਮੇਸ਼ ਦੇ ਟਵੀਟ ਨਾਲ ਕਾਂਗਰਸ ਕਿਉਂ ਨਹੀਂ ਸਹਿਮਤ?