ਇਨਸਾਨੀਅਤ ਸ਼ਰਮਸਾਰ! ਪੰਜ ਸਾਲ ਦੀ ਬੱਚੀ ਨਾਲ ਬਲਾਤਕਾਰ
ਬੱਚੀ ਆਦਿਵਾਸੀ ਭਾਈਚਾਰੇ ਦੀ ਹੈ। ਉਹ ਮੰਗਲਵਾਰ ਸਵੇਰ ਪੰਜ ਵਜੇ ਸ਼ੌਚ ਲਈ ਘਰੋਂ ਬਾਹਰ ਨਿੱਕਲੀ ਸੀ। ਉਸ ਵੇਲੇ ਨਸ਼ੇ 'ਚ ਧੁੱਤ ਮੁਲਜ਼ਮ ਨੇ ਉਸ 'ਤੇ ਹਮਲਾ ਕਰ ਦਿੱਤਾ। ਮੁਲਜ਼ਮ ਵੀ ਆਦਿਵਾਸੀ ਭਾਈਚਾਰੇ ਦਾ ਹੀ ਹੈ।

ਕੋਟਾ: ਰਾਜਸਥਾਨ ਦੇ ਬਾਰਨ ਜ਼ਿਲ੍ਹੇ 'ਚ 19 ਸਾਲਾ ਨੌਜਵਾਨ ਨੇ ਪੰਜ ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਜਿਸ ਤੋਂ ਬਾਅਦ ਗੰਭੀਰ ਹਾਲਤ 'ਚ ਬੱਚੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।
ਸ਼ਾਹਬਾਦ ਖੇਤਰ ਦੇ ਅਧਿਕਾਰੀ ਕਜੋਡਮਲ ਮੁਤਾਬਕ ਦੁਸ਼ਕਰਮ ਕੀਤੇ ਜਾਣ ਤੋਂ ਬਾਅਦ ਬੱਚੀ ਦੇ ਸਰੀਰ 'ਚੋਂ ਭਾਰੀ ਮਾਤਰਾ 'ਚ ਖੂਨ ਵਹਿ ਰਿਹਾ ਸੀ। ਉਸ ਨੂੰ ਮੰਗਲਵਾਰ ਰਾਤ ਬਾਰਨ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ ਬੱਚੀ ਨੂੰ ਕੋਟਾ ਸਥਿਤ ਜੇਕੇ ਲੋਨ ਹਸਪਤਾਲ ਰੈਫਰ ਕਰ ਦਿੱਤਾ ਗਿਆ। ਬੁੱਧਵਾਰ ਦੁਪਹਿਰ ਬੱਚੀ ਦੀ ਇਕ ਸਰਜ਼ਰੀ ਕੀਤੀ ਗਈ ਤੇ ਦੋ ਹੋਰ ਆਪਰੇਸ਼ਨ ਕੀਤੇ ਜਾਣਗੇ।
H1-B ਵੀਜ਼ਾ ਧਾਰਕਾਂ ਨੂੰ ਟਰੰਪ ਦੀ ਵੱਡੀ ਰਾਹਤ, ਇਨ੍ਹਾਂ ਸ਼ਰਤਾਂ ਤਹਿਤ ਜਾ ਸਕਣਗੇ ਅਮਰੀਕਾਇਮਾਨਦਾਰੀ ਨਾਲ ਟੈਕਸ ਭਰਨ ਵਾਲਿਆਂ ਨੂੰ ਮੋਦੀ ਕਰਨਗੇ ਸਨਮਾਨਤ
ਪੁਲਿਸ ਮੁਤਾਬਕ ਇਸ ਮਾਮਲੇ 'ਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣਾ ਮੁਖੀ ਹਰੀ ਪ੍ਰਸਾਦਿ ਨੇ ਦੱਸਿਆ ਕਿ ਬੱਚੀ ਆਦਿਵਾਸੀ ਭਾਈਚਾਰੇ ਦੀ ਹੈ। ਉਹ ਮੰਗਲਵਾਰ ਸਵੇਰ ਪੰਜ ਵਜੇ ਸ਼ੌਚ ਲਈ ਘਰੋਂ ਬਾਹਰ ਨਿੱਕਲੀ ਸੀ। ਉਸ ਵੇਲੇ ਨਸ਼ੇ 'ਚ ਧੁੱਤ ਮੁਲਜ਼ਮ ਨੇ ਉਸ 'ਤੇ ਹਮਲਾ ਕਰ ਦਿੱਤਾ। ਮੁਲਜ਼ਮ ਵੀ ਆਦਿਵਾਸੀ ਭਾਈਚਾਰੇ ਦਾ ਹੀ ਹੈ।
ਘਟਨਾ ਤੋਂ ਬਾਅਦ ਬੱਚੀ ਰੋਂਦੀ ਹੋਈ ਘਰ ਆਈ। ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮੰਗਲਵਾਰ ਰਾਤ ਪੁਲਿਸ ਥਾਣੇ 'ਚ ਸ਼ੱਕੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ।
ਕੋਰੋਨਾ ਦੌਰਾਨ ਦੇਸ਼ਭਰ 'ਚ ਧੂਮਧਾਮ ਨਾਲ ਮਨਾਈ ਗਈ ਜਨਮਆਸ਼ਟਮੀ, ਦੇਖੋ ਮਨਮੋਹਕ ਤਸਵੀਰਾਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















