ਰਾਜਸਥਾਨ : ਰਾਜਸਥਾਨ ਦੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਕਾਂਗਰਸ ਪਾਰਟੀ ਵਿੱਚ ਖਿੱਚੋਤਾਣੀ ਚੱਲ ਰਹੀ ਹੈ। ਅਸ਼ੋਕ ਗਹਿਲੋਤ ਦਾ ਸਮਰਥਨ ਕਰਨ ਵਾਲੇ 92 ਵਿਧਾਇਕਾਂ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਅਸਤੀਫਾ ਦੇ ਦਿੱਤਾ ਹੈ। ਗਹਿਲੋਤ ਧੜੇ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਸਪੀਕਰ ਡਾਕਟਰ ਸੀਪੀ ਜੋਸ਼ੀ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਹਨ। ਜਾਣਕਾਰੀ ਮੁਤਾਬਕ ਇਹ ਵਿਧਾਇਕ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਬਣਾਏ ਜਾਣ ਤੋਂ ਕਾਫੀ ਨਾਰਾਜ਼ ਦੱਸੇ ਜਾਂਦੇ ਹਨ। ਗਹਿਲੋਤ ਧੜੇ ਦੇ ਵਿਧਾਇਕਾਂ ਦੀ ਬਗਾਵਤ ਤੋਂ ਬਾਅਦ ਰਾਜਸਥਾਨ 'ਚ ਕਾਂਗਰਸ ਵਿਧਾਇਕ ਦਲ ਦੀ ਬੈਠਕ ਰੱਦ ਕਰ ਦਿੱਤੀ ਗਈ ਹੈ।
ਗਹਿਲੋਤ ਧੜੇ ਦੇ ਮੰਤਰੀ ਪ੍ਰਤਾਪ ਸਿੰਘ ਖਚਰੀਆਵਾਸ ਨੇ ਕਿਹਾ ਕਿ ਸਾਰੇ ਵਿਧਾਇਕ ਨਾਰਾਜ਼ ਹਨ ਅਤੇ ਅਸਤੀਫਾ ਦੇ ਰਹੇ ਹਨ। ਅਸੀਂ ਇਸ ਲਈ ਸਪੀਕਰ ਕੋਲ ਜਾ ਰਹੇ ਹਾਂ। ਵਿਧਾਇਕ ਇਸ ਗੱਲ ਤੋਂ ਨਾਰਾਜ਼ ਹਨ ਕਿ ਸੀਐਮ ਅਸ਼ੋਕ ਗਹਿਲੋਤ ਬਿਨਾਂ ਸਲਾਹ ਲਏ ਕੋਈ ਫੈਸਲਾ ਕਿਵੇਂ ਲੈ ਸਕਦੇ ਹਨ। ਮੰਤਰੀ ਪ੍ਰਤਾਪ ਸਿੰਘ ਖਚਰੀਆਵਾਸ ਨੇ ਕਿਹਾ ਕਿ 100 ਤੋਂ ਵੱਧ ਵਿਧਾਇਕ ਇੱਕ ਪਾਸੇ ਹਨ ਅਤੇ 10-15 ਵਿਧਾਇਕ ਇੱਕ ਪਾਸੇ ਹਨ। 10-15 ਵਿਧਾਇਕਾਂ ਦੀ ਆਵਾਜ਼ ਸੁਣੀ ਜਾਵੇਗੀ ਅਤੇ ਬਾਕੀਆਂ ਦੀ ਨਹੀਂ। ਪਾਰਟੀ ਸਾਡੀ ਗੱਲ ਨਹੀਂ ਸੁਣਦੀ, ਫੈਸਲੇ ਆਪਣੇ ਆਪ ਹੀ ਹੋ ਜਾਂਦੇ ਹਨ।
ਇਸ ਦੇ ਨਾਲ ਹੀ ਸਚਿਨ ਪਾਇਲਟ ਦੇ ਨਾਲ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਵੀ ਸੀਐੱਮ ਅਸ਼ੋਕ ਗਹਿਲੋਤ ਦੇ ਘਰ ਪਹੁੰਚੇ ਸਨ ਪਰ ਇਸ ਤੋਂ ਪਹਿਲਾਂ ਹੀ ਵੱਡੀ ਸਿਆਸੀ ਉਥਲ-ਪੁਥਲ ਮੱਚ ਗਈ ਹੈ।ਮੰਤਰੀ ਪ੍ਰਤਾਪ ਸਿੰਘ ਖਚਰੀਆਵਾਸ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਅਸਤੀਫਾ ਦੇਵਾਂਗੇ। ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜੇ ਗਹਿਲੋਤ ਅਸਤੀਫਾ ਦੇਣ ਜਾ ਰਹੇ ਸਨ ਤਾਂ ਉਨ੍ਹਾਂ ਨੇ ਸਾਡੇ ਸਾਰਿਆਂ ਦੀ ਰਾਏ ਕਿਉਂ ਨਹੀਂ ਲਈ? ਵਿਧਾਇਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੋ। ਮੰਤਰੀ ਪ੍ਰਤਾਪ ਸਿੰਘ ਖਚਰੀਆਵਾਸ ਨੇ ਕਿਹਾ ਕਿ ਸਾਡੇ ਨਾਲ 92 ਵਿਧਾਇਕ ਹਨ।
ਪ੍ਰਧਾਨ ਦੇ ਅਹੁਦੇ ਨਾਲ-ਨਾਲ CM ਦਾ ਅਹੁਦਾ ਸੰਭਾਲਣ ਦੀ ਮੰਗ
ਪ੍ਰਧਾਨ ਦੇ ਅਹੁਦੇ ਨਾਲ-ਨਾਲ CM ਦਾ ਅਹੁਦਾ ਸੰਭਾਲਣ ਦੀ ਮੰਗ
ਦੱਸ ਦਈਏ ਕਿ ਕਾਂਗਰਸ ਨੇ ਰਾਜਸਥਾਨ 'ਚ ਆਪਣੀ ਵਿਧਾਇਕ ਦਲ ਦੀ ਬੈਠਕ ਐਤਵਾਰ ਸ਼ਾਮ 7 ਵਜੇ ਜੈਪੁਰ ਸਥਿਤ ਸੀਐੱਮ ਅਸ਼ੋਕ ਗਹਿਲੋਤ ਦੇ ਘਰ 'ਤੇ ਬੁਲਾਈ ਸੀ ਪਰ ਬੈਠਕ ਰੱਦ ਕਰ ਦਿੱਤੀ ਗਈ। ਕਿਹਾ ਜਾ ਰਿਹਾ ਸੀ ਕਿ ਇਸ ਬੈਠਕ 'ਚ ਰਾਜਸਥਾਨ 'ਚ ਅਗਲੇ ਮੁੱਖ ਮੰਤਰੀ ਦੇ ਨਾਂ 'ਤੇ ਫੈਸਲਾ ਲਿਆ ਜਾਵੇਗਾ ਪਰ ਇਸ ਤੋਂ ਪਹਿਲਾਂ ਅਸ਼ੋਕ ਗਹਿਲੋਤ ਧੜੇ ਦੇ ਵਿਧਾਇਕਾਂ ਦੀ ਬਗਾਵਤ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਹੈ। ਸੂਤਰਾਂ ਅਨੁਸਾਰ ਜੇਕਰ ਅਸ਼ੋਕ ਗਹਿਲੋਤ ਅਗਲੇ ਸੀਐਮ ਦੇ ਨਾਂ 'ਤੇ ਸਹਿਮਤੀ ਤੋਂ ਬਾਅਦ ਅਸਤੀਫਾ ਦੇ ਦਿੰਦੇ ਹਨ ਤਾਂ ਗਹਿਲੋਤ ਕੈਂਪ ਦੇ ਸਾਰੇ ਵਿਧਾਇਕ ਪ੍ਰਦਰਸ਼ਨ ਦਿਖਾ ਸਕਦੇ ਹਨ। ਇਨ੍ਹਾਂ ਵਿਧਾਇਕਾਂ ਦਾ ਕਹਿਣਾ ਹੈ ਕਿ ਅਸ਼ੋਕ ਗਹਿਲੋਤ ਨੂੰ ਪ੍ਰਧਾਨ ਦੇ ਨਾਲ -ਨਾਲ ਮੁੱਖ ਮੰਤਰੀ ਦਾ ਅਹੁਦਾ ਵੀ ਸੰਭਾਲਣਾ ਚਾਹੀਦਾ ਹੈ।