ਨਵੀਂ ਦਿੱਲੀ: ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਰਾਜ ਸਭਾ ਵਿੱਚ ਉਪ ਚੇਅਰਮੈਨ ਦੇ ਅਹੁਦੇ ਲਈ ਅੱਜ ਚੋਣਾਂ ਹੋਣੀਆਂ ਹਨ। ਇਸ ਚੋਣ ਲਈ ਜੇਡੀਯੂ ਦੇ ਹਰੀਵੰਸ਼ ਨਾਰਾਇਣ ਸਿੰਘ ਤੇ ਵਿਰੋਧੀ ਧਿਰ ਤੋਂ ਰਾਜਦ ਦੇ ਮਨੋਜ ਝਾਅ ਇਸ ਚੋਣ ਲਈ ਉਮੀਦਵਾਰ ਹਨ। ਇਹ ਚੋਣ ਦੁਪਹਿਰ ਤਿੰਨ ਵਜੇ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਨਤੀਜੇ ਵੀ ਅੱਜ ਐਲਾਨੇ ਜਾਣਗੇ। ਹਾਲਾਂਕਿ ਰਾਜ ਸਭਾ ਦੇ ਅੰਕੜੇ ਸਪੱਸ਼ਟ ਤੌਰ 'ਤੇ ਐਨਡੀਏ ਉਮੀਦਵਾਰ ਦੇ ਹੱਕ ਵਿੱਚ ਹਨ।
ਪਹਿਲਾਂ ਰਾਜ ਸਭਾ ਬਾਰੇ ਜਾਣੋ
ਦੱਸ ਦੇਈਏ ਕਿ ਦੇਸ਼ ਵਿੱਚ ਸੰਸਦ ਦੇ ਦੋ ਸਦਨ ਹਨ। ਇੱਕ ਲੋਕ ਸਭਾ ਤੇ ਦੂਜਾ ਰਾਜ ਸਭਾ। ਲੋਕ ਸਭਾ ਦੇ ਮੈਂਬਰ ਵੋਟ ਨਾਲ ਚੁਣੇ ਜਾਂਦੇ ਹਨ, ਜਦੋਂ ਕਿ ਰਾਜ ਸਭਾ ਦੇ ਮੈਂਬਰ ਸੂਬਿਆਂ ਦੇ ਚੁਣੇ ਗਏ ਵਿਧਾਇਕਾਂ ਵੱਲੋਂ ਚੁਣੇ ਜਾਂਦੇ ਹਨ। ਰਾਜ ਸਭਾ ਦੀ ਪ੍ਰਧਾਨਗੀ ਦੇਸ਼ ਦੇ ਉਪ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਇਸ ਵੇਲੇ ਵੈਂਕਈਆ ਨਾਇਡੂ ਰਾਜ ਸਭਾ ਦੇ ਉਪ-ਰਾਸ਼ਟਰਪਤੀ ਤੇ ਪ੍ਰਧਾਨ ਹਨ। ਸਪੀਕਰ ਦੀ ਗੈਰ-ਹਾਜ਼ਰੀ ਵਿੱਚ ਉਪ ਚੇਅਰਮੈਨ ਰਾਜ ਸਭਾ ਦਾ ਕਾਰਜ ਭਾਰ ਸੰਭਾਲਦੇ ਹਨ।
ਕਿਵੇਂ ਕੀਤੀ ਜਾਂਦੀ ਉਪ ਚੇਅਰਮੈਨ ਦੀ ਚੋਣ?
ਰਾਜ ਸਭਾ ਦਾ ਡਿਪਟੀ ਚੇਅਰਮੈਨ ਇੱਕ ਸੰਵਿਧਾਨਕ ਅਹੁਦਾ ਹੈ। ਰਾਜ ਸਭਾ ਦਾ ਕੋਈ ਵੀ ਸੰਸਦ ਮੈਂਬਰ ਇਸ ਅਹੁਦੇ ਲਈ ਆਪਣੇ ਕਿਸੇ ਵੀ ਸਾਥੀ ਸੰਸਦ ਮੈਂਬਰ ਦੇ ਨਾਮ ਦਾ ਪ੍ਰਸਤਾਵ ਅੱਗੇ ਭੇਜਦੇ ਹਨ। ਹਾਲਾਂਕਿ, ਇਸ ਪ੍ਰਸਤਾਵ 'ਤੇ ਕਿਸੇ ਹੋਰ ਸੰਸਦ ਮੈਂਬਰ ਦਾ ਸਮਰਥਨ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ, ਪ੍ਰਸਤਾਵ ਨੂੰ ਅੱਗੇ ਵਧਾਉਣ ਵਾਲੇ ਮੈਂਬਰ ਨੂੰ ਸੰਸਦ ਮੈਂਬਰਾਂ ਵੱਲੋਂ ਦਸਤਖਤ ਕੀਤੇ ਇੱਕ ਐਲਾਨ ਪੱਤਰ ਪੇਸ਼ ਕਰਨਾ ਪਏਗਾ, ਜਿਸ ਦਾ ਨਾਂ ਉਹ ਪ੍ਰਸਤਾਵਿਤ ਕਰ ਰਿਹਾ ਹੈ।
ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਉਹ ਚੁਣਿਆ ਜਾਂਦਾ ਹੈ ਤਾਂ ਡਿਪਟੀ ਚੇਅਰਮੈਨ ਵਜੋਂ ਸੇਵਾ ਕਰਨ ਲਈ ਤਿਆਰ ਹੈ। ਜੇ ਸਾਰੀਆਂ ਰਾਜਨੀਤਕ ਪਾਰਟੀਆਂ ਵਿਚ ਇੱਕ ਸੰਸਦ ਮੈਂਬਰ ਦੇ ਨਾਂ 'ਤੇ ਸਹਿਮਤੀ ਬਣ ਜਾਂਦੀ ਹੈ, ਤਾਂ ਅਜਿਹੀ ਸਥਿਤੀ ਵਿਚ ਸੰਸਦ ਨੂੰ ਸਰਬਸੰਮਤੀ ਨਾਲ ਰਾਜ ਸਭਾ ਦਾ ਉਪ ਚੇਅਰਮੈਨ ਚੁਣਿਆ ਜਾਂਦਾ ਹੈ। ਰਾਜ ਸਭਾ ਦੇ ਉਪ ਚੇਅਰਮੈਨ ਦੇ ਅਹੁਦੇ ਲਈ ਇਹ 20ਵੀਂ ਵਾਰ ਚੋਣਾਂ ਹੋ ਰਹੀਆਂ ਹਨ।
ਕਿਸ ਸਥਿਤੀ ਵਿੱਚ ਇਹ ਅਹੁਦਾ ਖਾਲੀ ਹੋ ਜਾਂਦਾ ਹੈ?
ਉਪ ਚੇਅਰਮੈਨ ਦਾ ਅਹੁਦਾ ਖਾਲੀ ਹੋ ਜਾਂਦਾ ਹੈ ਜਦੋਂ ਉਹ ਅਸਤੀਫਾ ਦੇ ਦਿੰਦਾ ਹੈ, ਜਾਂ ਉਸ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਜਾਂ ਇਸ ਅਹੁਦੇ 'ਤੇ ਬੈਠੇ ਰਾਜ ਸਭਾ ਦੇ ਸੰਸਦ ਮੈਂਬਰ ਦੀ ਮਿਆਦ ਹੋ ਜਾਂਦੀ ਹੈ। ਉਪ ਚੇਅਰਮੈਨ ਹਰੀਵੰਸ਼ ਨਾਰਾਇਣ ਦਾ ਕਾਰਜਕਾਲ 9 ਅਪਰੈਲ ਨੂੰ ਖ਼ਤਮ ਹੋਇਆ ਸੀ, ਜਿਸ ਕਾਰਨ ਉਪ ਚੇਅਰਮੈਨ ਦੇ ਅਹੁਦੇ ਲਈ ਚੋਣਾਂ ਹੋ ਰਹੀਆਂ ਹਨ। ਹਾਲਾਂਕਿ, ਇਸ ਅਹੁਦੇ ਲਈ ਉਹ ਇਸ ਵਾਰ ਵੀ ਚੋਣ ਮੈਦਾਨ ਵਿਚ ਹਨ।
ਅੰਕੜੇ ਕਿਸ ਦੇ ਹੱਕ ਵਿੱਚ ਹਨ?
ਜੇ ਅਸੀਂ ਅੰਕੜਿਆਂ ਦੀ ਗੱਲ ਕਰੀਏ ਤਾਂ ਜੇਡੀਯੂ ਉਮੀਦਵਾਰ ਹਰਿਵੰਸ਼ ਦੀ ਜਿੱਤ ਨਿਸ਼ਚਤ ਮੰਨੀ ਜਾ ਸਕਦੀ ਹੈ। ਰਾਜ ਸਭਾ ਵਿੱਚ ਇਸ ਸਮੇਂ ਕੁਲ ਮੈਂਬਰਾਂ ਦੀ ਗਿਣਤੀ 240 ਹੈ। ਜੇ ਸਾਰੇ ਮੈਂਬਰ ਚੋਣ ਵਾਲੇ ਦਿਨ ਵੋਟ ਦਿੰਦੇ ਹਨ, ਤਾਂ ਜਿੱਤਣ ਲਈ 121 ਵੋਟਾਂ ਦੀ ਜ਼ਰੂਰਤ ਹੋਏਗੀ। ਐਨਡੀਏ ਨੂੰ 105 ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ, ਜਿਨ੍ਹਾਂ ਵਿੱਚ ਭਾਜਪਾ ਦੇ 87 ਮੈਂਬਰ ਸ਼ਾਮਲ ਹਨ।
ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਵਾਈਐਸਆਰ ਕਾਂਗਰਸ ਦੇ 6, ਏਆਈਏਡੀਐਮਕੇ ਦੇ 9 ਅਤੇ ਬੀਜੂ ਜਨਤਾ ਦਲ ਦੇ 9 ਮੈਂਬਰ ਵੀ ਐਨਡੀਏ ਦੇ ਸਮਰਥਨ ਵਿੱਚ ਵੋਟ ਪਾਉਣ ਦੀ ਸੰਭਾਵਨਾ ਹਨ। ਇਸ ਕੇਸ ਵਿੱਚ ਹਰਿਵੰਸ਼ ਨੂੰ 129 ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ। ਉਧਰ ਮਨੋਜ ਝਾ ਨੂੰ ਸਿਰਫ 99 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ, ਜਿਨ੍ਹਾਂ ਵਿੱਚ 40 ਕਾਂਗਰਸ ਦੇ ਸੰਸਦ ਮੈਂਬਰ ਸ਼ਾਮਲ ਹਨ। ਬਸਪਾ, ਟੀਡੀਪੀ ਤੇ ਟੀਆਰਐਸ ਦਾ ਰੁਖ ਅਜੇ ਸਪਸ਼ਟ ਨਹੀਂ ਹੈ। ਇਨ੍ਹਾਂ ਪਾਰਟੀਆਂ ਦੇ ਕੁਲ 12 ਮੈਂਬਰ ਹਨ।
Parliament Session Live Updates: ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ- ਦੇਸ਼ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਕੋਰੋਨਾ ਖ਼ਿਲਾਫ਼ ਲੜਾਈ ਲੜ ਰਿਹਾ ਹੈ
ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਿਨੀ ਸ਼ਰਮਾ 'ਤੇ ਮਾਮਲਾ ਦਰਜ, ਜਾਣੋ ਕਾਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਜਾਣੋ ਕਿਵੇਂ ਹੁੰਦੀ ਰਾਜ ਸਭਾ ਦੇ ਉਪ ਚੇਅਰਮੈਨ ਦੀ ਚੋਣ? ਧਿਰਾਂ ਵੱਲੋਂ ਕਿਸ ਨੂੰ ਕੀਤਾ ਗਿਆ ਨਾਮਜ਼ਦ?
ਏਬੀਪੀ ਸਾਂਝਾ
Updated at:
14 Sep 2020 02:51 PM (IST)
ਰਾਜ ਸਭਾ ਦਾ ਡਿਪਟੀ ਚੇਅਰਮੈਨ ਸੰਵਿਧਾਨਕ ਅਹੁਦਾ ਹੈ। ਰਾਜ ਸਭਾ ਦਾ ਕੋਈ ਵੀ ਸੰਸਦ ਮੈਂਬਰ ਇਸ ਅਹੁਦੇ ਲਈ ਆਪਣੇ ਕਿਸੇ ਵੀ ਸਾਥੀ ਸੰਸਦ ਮੈਂਬਰ ਦੇ ਨਾਂ ਦਾ ਪ੍ਰਸਤਾਵ ਅੱਗੇ ਭੇਜ ਸਕਦੇ ਹਨ। ਉਪ ਚੇਅਰਮੈਨ ਦਾ ਅਹੁਦਾ ਉਦੋਂ ਖਾਲੀ ਹੋ ਜਾਂਦਾ ਹੈ ਜਦੋਂ ਉਹ ਅਸਤੀਫਾ ਦਿੰਦਾ ਹੈ, ਜਾਂ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਜਾਂ ਇਸ ਅਹੁਦੇ 'ਤੇ ਬੈਠੇ ਰਾਜ ਸਭਾ ਦੇ ਸੰਸਦ ਮੈਂਬਰ ਦੀ ਮਿਆਦ ਪੂਰੀ ਹੋ ਜਾਂਦੀ ਹੈ।
- - - - - - - - - Advertisement - - - - - - - - -