ਨੀਰਜ ਚੋਪੜਾ ਦੇ ਘਰ ਪਹੁੰਚੇ ਰਾਕੇਸ਼ ਟਿਕੈਤ, ਇਸ ਤਰ੍ਹਾਂ ਕੀਤਾ ਪਰਿਵਾਰ ਨੂੰ ਸਨਮਾਨਤ
ਰਾਕੇਸ਼ ਲੀਡਰ ਨੇ ਕਿਹਾ, 'ਨੀਰਜ ਦੇਸ਼ ਲਈ ਚੰਗਾ ਖੇਡਿਆ ਹੈ ਤੇ ਦੇਸ਼ ਦਾ ਮਾਣ ਹੈ। ਇਸ ਲਈ ਉਸ ਉਸ ਦੇ ਪਰਿਵਾਰ, ਪਿੰਡ ਨੂੰ ਪੂਰੇ ਪਾਨੀਪਤ ਨੂੰ ਵਧਾਈ ਦੇਣਗੇ।

ਪਾਨੀਪਤ: ਟੋਕਿਓ ਓਲੰਪਿਕ 'ਚ ਨੀਰਜ ਚੋਪੜਾ ਵੱਲੋਂ ਗੋਲਡ ਜਿੱਤਣ ਮਗਰੋਂ ਦੇਸ਼ ਦੇ ਵੱਖ-ਵੱਖ ਲੀਡਰ ਨੀਰਜ ਚੋਪੜਾ ਦੇ ਪਿੰਡ ਪਹੁੰਚ ਕੇ ਉਸ ਦੇ ਪਰਿਵਾਰ ਨੂੰ ਵਧਾਈ ਦੇ ਰਹੇ ਹਨ। ਇਸ ਲੜੀ 'ਚ ਅੱਜ ਕਿਸਾਨ ਲੀਡਰ ਰਾਕੇਸ਼ ਟਿਕੈਤ ਵੀ ਨੀਰਜ ਚੋਪੜਾ ਦੇ ਘਰ ਉਨ੍ਹਾਂ ਨੂੰ ਵਧਾਈ ਦੇਣ ਪਹੁੰਚੇ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਨੀਰਜ ਦੀ ਸਫ਼ਲਤਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਤ ਕੀਤਾ।
ਰਾਕੇਸ਼ ਲੀਡਰ ਨੇ ਕਿਹਾ, 'ਨੀਰਜ ਦੇਸ਼ ਲਈ ਚੰਗਾ ਖੇਡਿਆ ਹੈ ਤੇ ਦੇਸ਼ ਦਾ ਮਾਣ ਹੈ। ਇਸ ਲਈ ਉਸ ਉਸ ਦੇ ਪਰਿਵਾਰ, ਪਿੰਡ ਨੂੰ ਪੂਰੇ ਪਾਨੀਪਤ ਨੂੰ ਵਧਾਈ ਦੇਣਗੇ। ਉਨ੍ਹਾਂ ਕਿਹਾ ਨੌਜਵਾਨਾਂ ਨੂੰ ਨੀਰਜ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਜਦੋਂ ਨੀਰਜ ਪਿੰਡ 'ਚ ਦਾਖਲ ਹੋਵੇ ਤਾਂ ਜ਼ੋਰ-ਸ਼ੋਰ ਤੇ ਢੋਲ ਨਗਾਰਿਆਂ ਨਾਲ ਉਨ੍ਹਾਂ ਦਾ ਸੁਆਗਤ ਕਰਨਾ ਚਾਹੀਦਾ ਹੈ।' ਰਾਕੇਸ਼ ਟਿਕੈਤ ਨੇ ਕਿਹਾ ਪਿੰਡ ਦੇ ਬੱਚਿਆਂ ਨੂੰ ਚੰਗੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਉਹ ਚੰਗਾ ਖੇਡ ਸਕਦਾ ਹੈ।
ਇਹ ਵੀ ਪੜ੍ਹੋ: ਅਮਰੀਕਾ ਵਿੱਚ ਵੀਡੀਓ ਕਾਲ 'ਤੇ ਗੱਲ ਕਰ ਰਹੀ ਮਾਂ ਦੇ ਸਿਰ ਵਿੱਚ ਬੱਚੇ ਨੇ ਮਾਰੀ ਗੋਲੀ - ਪੁਲਿਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ















