ਪੜਚੋਲ ਕਰੋ
ਰਾਮ ਰਹੀਮ ਨੂੰ ਸਜ਼ਾ ਤੋਂ ਪਹਿਲਾਂ ਪੱਤਰਕਾਰ ਛੱਤਰਪਤੀ ਦੀ ਧੀ ਦਾ ਭਾਵੁਕ ਵੀਡੀਓ

ਚੰਡੀਗੜ੍ਹ: ਪੱਤਰਕਾਰ ਰਾਮ ਚੰਦਰ ਛੱਤਰਪਤੀ ਦੀ ਦੋਸ਼ੀ ਸ਼੍ਰੇਅਸੀ ਨੇ ਪਿਤਾ ਦੇ ਕਾਤਲ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਸ਼੍ਰੇਅਸੀ ਨੇ ਕਿਹਾ ਰਾਮ ਰਹੀਮ ਕਰਕੇ ਸਾਰੇ ਪਰਿਵਾਰ ਨੇ ਬੇਹੱਦ ਦੁੱਖ ਸਹਿ ਹਨ। ਉਨ੍ਹਾਂ ਰਾਮ ਰਹੀਮ ਨੂੰ ਸਜ਼ਾ ਦੇ ਐਲਾਨ ਤੋਂ ਪਹਿਲੋਂ ਆਪਣੇ ਵੀਡੀਓ ਬਿਆਨ ਰਾਹੀਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਮਿਸ਼ਨ ਲਈ ਆਪਣੀ ਜ਼ਿੰਦਗੀ ਦਾਅ 'ਤੇ ਲਾ ਦਿੱਤੀ ਸੀ ਤੇ ਉਸ ਦੇ ਭਰਾ ਅੰਸ਼ੁਲ ਦੀ ਜ਼ਿੰਦਗੀ ਦਾ ਗੋਲਡਨ ਪੀਰੀਅਡ ਅਦਾਲਤਾਂ ਦੇ ਚੱਕਰ ਕੱਟਦੇ ਦਾ ਗੁਜ਼ਰ ਗਿਆ। ਅੱਜ ਸਾਨੂੰ ਨਿਆਂ ਮਿਲਿਆ ਬੇਸ਼ੱਕ ਦੇਰ ਨਾਲ ਹੀ ਮਿਲਿਆ, ਇਸ ਲਈ ਅਸੀਂ ਅਦਾਲਤ ਦੇ ਧੰਨਵਾਦੀ ਹਾਂ। ਸ਼੍ਰੇਅਸੀ ਨੇ ਕਿਹਾ ਕਿਹਾ ਕਿ ਰਾਮ ਰਹੀਮ ਆਦਮੀ ਅਖਵਾਉਣ ਦੇ ਲਾਇਕ ਨਹੀਂ। ਰਾਮ ਰੀਹਮ ਦੇ ਘਿਨਾਉਣੇ ਜੁਰਮਾਂ ਬਦਲੇ ਉਸ ਨੂੰ ਫਾਂਸੀ ਦੀ ਸਜ਼ਾ ਹੋਵੇ। ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਸਮੇਤ ਚਾਰ ਜਣੇ ਦੋਸ਼ੀ ਹਨ, ਜਿਨ੍ਹਾਂ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸਜ਼ਾ ਦਾ ਐਲਾਨ ਕੁਝ ਹੀ ਸਮੇਂ ਵਿੱਚ ਹੋਣ ਵਾਲਾ ਹੈ। ਦੇਖੋ ਵੀਡੀਓ-
Before You Go
Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
ਟ੍ਰੈਂਡਿੰਗ ਟੌਪਿਕ





















