ਪੜਚੋਲ ਕਰੋ
Advertisement
ਰਾਮ ਵਿਲਾਸ ਪਾਸਵਾਨ ਦਾ ਪਟਨਾ 'ਚ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ
ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਅੱਜ ਦੁਪਹਿਰ ਪਟਨਾ ਦੇ ਜਨਾਰਧਨ ਘਾਟ ਵਿਖੇ ਰਾਜਸੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਪਟਨਾ: ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਅੱਜ ਦੁਪਹਿਰ ਪਟਨਾ ਦੇ ਜਨਾਰਧਨ ਘਾਟ ਵਿਖੇ ਰਾਜਸੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਬੇਟੇ ਅਤੇ ਐਲਜੇਪੀ ਦੇ ਮੁਖੀ ਚਿਰਾਗ ਪਾਸਵਾਨ ਨੇ ਉਨ੍ਹਾਂ ਦਾ ਸਸਕਾਰ ਕੀਤਾ। ਮਰਹੂਮ ਰਾਮ ਵਿਲਾਸ ਪਾਸਵਾਨ ਦੀ ਵੀਰਵਾਰ ਰਾਤ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ ਉਹ 74 ਸਾਲਾਂ ਦੀ ਸੀ।ਕੁਝ ਦਿਨ ਪਹਿਲਾਂ ਉਨ੍ਹਾਂ ਦੀ ਦਿਲ ਦੀ ਸਰਜਰੀ ਵੀ ਹੋਈ ਸੀ।
ਨਿਊਜ਼ ਏਜੰਸੀ ਏਐਨਆਈ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ 'ਚ ਵੱਡੀ ਸ਼ਮਸ਼ਾਨਘਾਟ ਵਾਲੀ ਥਾਂ ’ਤੇ ਇਕੱਠੀ ਹੋਈ ਦਖਾਈ ਦਿੱਤੀ। ਜਦੋਂ ਹਜ਼ਾਰਾਂ ਲੋਕ ਇੱਕ ਸੀਨੀਅਰ ਸਿਆਸਤਦਾਨ ਨੂੰ ਅੰਤਿਮ ਸ਼ਰਧਾਂਜਲੀ ਭੇਂਟ ਕਰਨ ਪੁੱਜੇ ਸੀ। ਜਿਨ੍ਹਾਂ ਵਿੱਚ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ, ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਵੀ ਸ਼ਾਮਲ ਸੀ।
#WATCH Bihar: Last rites ceremony of Ram Vilas Paswan being performed by his son Chirag Paswan, at Digha ghat in Patna.
Bihar CM Nitish Kumar, Union Ministers Ravi Shankar Prasad & Nityanand Rai, Deputy CM Shushil Modi & RJD leader Tejashwi Yadav also present. pic.twitter.com/jk0Mu12sC3 — ANI (@ANI) October 10, 2020
Bihar: LJP chief Chirag Paswan performs last rites of Union Minister Ram Vilas Paswan in Patna. pic.twitter.com/ACWH35yWvX
— ANI (@ANI) October 10, 2020
1969 'ਚ ਲੜੀ ਸੀ ਪਾਸਵਾਨ ਨੇ ਪਹਿਲੀ ਚੋਣBihar: CM Nitish Kumar, Union Ministers Ravi Shankar Prasad, Giriraj Singh & Nityanand Rai & Deputy CM Shushil Modi pay tribute to Ram Vilas Paswan at Digha ghat in Patna. pic.twitter.com/8SGC0lfmA9
— ANI (@ANI) October 10, 2020
- ਰਾਮ ਵਿਲਾਸ ਪਾਸਵਾਨ ਦਾ ਜਨਮ 5 ਜੁਲਾਈ 1946 ਨੂੰ ਬਿਹਾਰ ਦੇ ਖਗਰੀਆ ਜ਼ਿਲ੍ਹੇ ਦੇ ਇੱਕ ਗਰੀਬ ਅਤੇ ਦਲਿਤ ਪਰਿਵਾਰ ਵਿੱਚ ਹੋਇਆ ਸੀ।
- ਉਸਨੇ ਬੁੰਦੇਲਖੰਡ ਯੂਨੀਵਰਸਿਟੀ ਝਾਂਸੀ ਤੋਂ ਐਮਏ ਕੀਤੀ ਅਤੇ ਪਟਨਾ ਯੂਨੀਵਰਸਿਟੀ ਤੋਂ ਐਲਐਲਬੀ।
- ਸੰਨ 1969 'ਚ ਪਹਿਲੀ ਵਾਰ ਪਾਸਵਾਨ ਬਿਹਾਰ ਦੀਆਂ ਰਾਜ ਸਭਾ ਚੋਣਾਂ ਵਿੱਚ ਯੂਨਾਈਟਿਡ ਸੋਸ਼ਲਿਸਟ ਪਾਰਟੀ ਦੇ ਉਮੀਦਵਾਰ ਵਜੋਂ ਚੁਣੇ ਗਏ ਸੀ।
- 1977 ਵਿੱਚ, ਪਾਸਵਾਨ ਛੇਵੀਂ ਲੋਕ ਸਭਾ ਵਿੱਚ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਚੁਣੇ ਗਏ।
- ਪਾਸਵਾਨ ਦੂਜੀ ਵਾਰ 1982 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤੇ ਸੀ।
- 1983 ਵਿੱਚ ਦਲਿਤ ਆਰਮੀ ਦਾ ਗਠਨ ਕੀਤਾ ਅਤੇ 1989 ਵਿੱਚ ਨੌਵੀਂ ਲੋਕ ਸਭਾ ਵਿੱਚ ਤੀਜੀ ਵਾਰ ਚੁਣੇ ਗਏ।
- ਉਹ 1996 'ਚ 10 ਵੀਂ ਲੋਕ ਸਭਾ ਲਈ ਵੀ ਚੁਣੇ ਗਏ ਸੀ।
- ਸਨ 2000 'ਚ ਪਾਸਵਾਨ ਜਨਤਾ ਦਲ ਯੂਨਾਈਟਿਡ ਤੋਂ ਵੱਖ ਹੋ ਗਏ ਅਤੇ ਲੋਕ ਜਨ ਸ਼ਕਤੀ ਪਾਰਟੀ ਬਣਾਈ।
- ਫਿਰ ਉਹ ਯੂਪੀਏ ਸਰਕਾਰ ਵਿੱਚ ਸ਼ਾਮਲ ਹੋਏ ਅਤੇ ਰਸਾਇਣ ਅਤੇ ਖੁਰਾਕ ਮੰਤਰੀ ਅਤੇ ਸਟੀਲ ਮੰਤਰੀ ਬਣੇ।
- ਪਾਸਵਾਨ ਨੇ 2004 ਵਿੱਚ ਲੋਕ ਸਭਾ ਚੋਣ ਜਿੱਤੀ, ਪਰ 2009 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
- ਉਹ ਬਾਰ੍ਹਵੀਂ, ਤੇਰ੍ਹਵੀਂ ਅਤੇ ਚੌਦਵੀਂ ਲੋਕ ਸਭਾ ਵਿੱਚ ਵੀ ਜੇਤੂ ਰਹੇ।
- ਅਗਸਤ 2010 ਵਿਚ, ਉਹ ਬਿਹਾਰ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ ਉਨ੍ਹਾਂ ਨੂੰ ਕਰਮਚਾਰੀ ਅਤੇ ਪੈਨਸ਼ਨ ਮਾਮਲੇ ਅਤੇ ਪੇਂਡੂ ਵਿਕਾਸ ਕਮੇਟੀ ਦਾ ਮੈਂਬਰ ਬਣਾਇਆ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਜਲੰਧਰ
ਸਪੋਰਟਸ
ਕਾਰੋਬਾਰ
Advertisement