Ramadan 2024: ਰਮਜ਼ਾਨ ਦਾ ਪਵਿੱਤਰ ਮਹੀਨਾ 12 ਮਾਰਚ ਯਾਨੀਕਿ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਰਮਜ਼ਾਨ ਦਾ ਪਵਿੱਤਰ ਮਹੀਨਾ ਇਸਲਾਮੀ ਕੈਲੰਡਰ ਦੇ ਅਨੁਸਾਰ ਨੌਵਾਂ ਮਹੀਨਾ ਹੈ। ਇਸ ਨੂੰ ਮਹੀਨਾ-ਏ-ਰਮਜ਼ਾਨ ਵੀ ਕਿਹਾ ਜਾਂਦਾ ਹੈ। ਇਹ ਮਹੀਨਾ ਚੰਦ ਨੂੰ ਦੇਖ ਕੇ ਤੈਅ ਹੁੰਦਾ ਹੈ। ਰਮਜ਼ਾਨ ਦਾ ਚੰਦ ਸਭ ਤੋਂ ਪਹਿਲਾਂ ਸਾਊਦੀ ਅਰਬ 'ਚ ਨਜ਼ਰ ਆਇਆ। ਸਾਊਦੀ ਅਰਬ 'ਚ 10 ਮਾਰਚ ਨੂੰ ਰਮਜ਼ਾਨ ਦਾ ਚੰਦ ਨਜ਼ਰ ਆਇਆ ਸੀ, ਇਸ ਲਈ ਉੱਥੇ ਪਹਿਲਾ ਰੋਜ਼ਾ 11 ਮਾਰਚ ਨੂੰ ਰੱਖਿਆ ਗਿਆ ਸੀ। ਸਾਊਦੀ ਅਰਬ ਤੋਂ ਇੱਕ ਦਿਨ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਰੋਜ਼ਾ ਮਨਾਇਆ ਜਾਂਦਾ ਹੈ। ਅਜਿਹੇ 'ਚ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਸਮੇਤ ਹੋਰ ਦੇਸ਼ਾਂ 'ਚ 12 ਮਾਰਚ ਯਾਨੀਕਿ ਅੱਜ ਪਹਿਲਾ ਰੋਜ਼ਾ ਮਨਾਇਆ ਜਾਵੇਗਾ।
ਸੇਹਰੀ ਕੀ ਹੈ?
ਰਮਜ਼ਾਨ ਦੇ ਮਹੀਨੇ ਦੌਰਾਨ, ਹਰ ਰੋਜ਼ ਸੂਰਜ ਚੜ੍ਹਨ ਤੋਂ ਪਹਿਲਾਂ ਭੋਜਨ ਖਾਧਾ ਜਾਂਦਾ ਹੈ। ਇਸ ਨੂੰ ਸੇਹਰੀ ਕਿਹਾ ਜਾਂਦਾ ਹੈ। ਸੇਹਰੀ ਦਾ ਸਮਾਂ ਪਹਿਲਾਂ ਹੀ ਤੈਅ ਹੁੰਦਾ ਹੈ। ਇਸਲਾਮ ਧਰਮ ਦਾ ਪਾਲਣ ਕਰਨ ਵਾਲੇ ਸਾਰੇ ਲੋਕਾਂ ਲਈ ਵਰਤ ਰੱਖਣਾ ਲਾਜ਼ਮੀ ਮੰਨਿਆ ਜਾਂਦਾ ਹੈ। ਹਾਲਾਂਕਿ, ਬੱਚਿਆਂ ਅਤੇ ਸਰੀਰਕ ਤੌਰ 'ਤੇ ਬਿਮਾਰ ਲੋਕਾਂ ਨੂੰ ਵਰਤ ਰੱਖਣ ਦੀ ਛੋਟ ਦਿੱਤੀ ਗਈ ਹੈ।
ਇਫ਼ਤਾਰ ਕੀ ਹੈ?
ਦਿਨ ਭਰ ਬਿਨਾਂ ਖਾਧੇ-ਪੀਤੇ ਵਰਤ ਰੱਖਣ ਤੋਂ ਬਾਅਦ ਸ਼ਾਮ ਨੂੰ ਨਮਾਜ਼ ਅਦਾ ਕੀਤੀ ਜਾਂਦੀ ਹੈ ਅਤੇ ਖਜੂਰ ਖਾਣ ਨਾਲ ਵਰਤ ਖੋਲ੍ਹਿਆ ਜਾਂਦਾ ਹੈ। ਇਹ ਸ਼ਾਮ ਨੂੰ ਖੋਲ੍ਹਿਆ ਜਾਂਦਾ ਹੈ ਜਦੋਂ ਸੂਰਜ ਡੁੱਬਣ ਤੋਂ ਬਾਅਦ ਮਗ਼ਰਿਬ ਦੀ ਨਮਾਜ਼ ਬੁਲਾਈ ਜਾਂਦੀ ਹੈ। ਇਸ ਨੂੰ ਇਫ਼ਤਾਰ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਵਿਅਕਤੀ ਸਵੇਰੇ ਸੇਹਰੀ ਤੋਂ ਪਹਿਲਾਂ ਤੱਕ ਕੁਝ ਵੀ ਖਾ-ਪੀ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।