ਪੜਚੋਲ ਕਰੋ
Advertisement
ਰਾਮਦੇਵ ਨੂੰ ਮੋਦੀ ਨਾਲ ਪਿਆਰ, ਰਾਹੁਲ ਵੀ ਪਸੰਦ, ਪੜ੍ਹੋ 'ਏਬੀਪੀ ਨਿਊਜ਼' ਨਾਲ ਵਿਸ਼ੇਸ਼ ਇੰਟਰਵਿਊ
ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਇਸ਼ਾਰਿਆਂ-ਇਸ਼ਾਰਿਆਂ ‘ਚ ਖੂਬ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਰਾਹੁਲ ਨੇ ਕਰਮ ਕੀਤਾ ਤੇ ਉਹ ਵਿਧਾਨ ਸਭਾ ਚੋਣਾਂ ‘ਚ ਜਿੱਤ ਗਏ। ਰਾਮਦੇਵ ਨੇ ਨੋਟਬੰਦੀ ਨੂੰ ਅਧੂਰਾ ਕਿਹਾ। ਇਸ ਬਾਰੇ ਉਨ੍ਹਾਂ ਨੇ 'ਏਬੀਪੀ ਨਿਊਜ਼' ਨਾਲ ਖਾਸ ਗੱਲਬਾਤ ਵੀ ਕੀਤੀ। ਆਪਣੀਆਂ ਗੱਲਾਂ ‘ਚ ਰਾਮਦੇਵ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਿਆਰ ਹੈ ਪਰ ਵਿਰੋਧੀ ਧਿਰ ਨਾਲ ਕੋਈ ਵੈਰ ਨਹੀਂ।
ਸਿਆਸੀ ਅਸਹਿਣਸ਼ੀਲਤਾ ‘ਚ ਵਾਧਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੋਹ ਭੰਗ ਦੇ ਸਵਾਲ 'ਤੇ ਬਾਬਾ ਰਾਮਦੇਵ ਨੇ ਕਿਹਾ, “ਰਾਜਨੀਤੀ ਅਜੇ ਵੀ ਜਾਤ ‘ਤੇ ਅਧਾਰਤ ਹੈ। ਇਹ ਦੂਜੇ ਦੇਸ਼ਾਂ ਵਿੱਚ ਨਹੀਂ। ਜੇ ਕਿਸਾਨ ਇਕੱਠੇ ਹੋ ਜਾਂਦੇ ਹਨ, ਤਾਂ ਸਭ ਕੁਝ ਬਦਲ ਸਕਦਾ ਹੈ। ਸਿਆਸੀ ਅਸਹਿਣਸ਼ੀਲਤਾ ਸਿਖਰ 'ਤੇ ਹੈ। ਸੱਤਾਧਾਰੀ ਪਾਰਟੀ ਤੇ ਵਿਰੋਧੀ ਦੋਵੇਂ ਇੱਕੋ ਜਿਹੇ ਹਨ।"
ਉਨ੍ਹਾਂ ਕਿਸਾਨਾਂ ਦੇ ਕਰਜ਼ ਮੁਆਫ ਕਰਨ ਬਾਰੇ ਕਿਹਾ ਕਿ ਸਾਰੀਆਂ ਪਾਰਟੀਆਂ ਕਿਸਾਨਾਂ ਨਾਲ ਗੱਲ ਕਰਦੀਆਂ ਹਨ। ਚੌਧਰੀ ਚਰਨ ਸਿੰਘ ਨੂੰ ਛੱਡ ਕੋਈ ਵੀ ਕਿਸਾਨ ਦੀ ਪੀੜ ਨੂੰ ਸਮਝ ਨਹੀਂ ਸਕਿਆ। ਮੈਂ ਇਸ ਵੇਲੇ ਪ੍ਰਧਾਨ ਮੰਤਰੀ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ।
ਵਿਰੋਧੀ ਧਿਰ ਨਾਲ ਵੈਰ ਨਹੀਂ
ਪਤੰਜਲੀ ਦੇ ਸੰਸਥਾਪਕ ਰਾਮਦੇਵ ਨੇ ਕਿਹਾ ਕਿ ਉਨ੍ਹਾਂ ਦਾ ਮੋਦੀ ਨਾਲ ਪਿਆਰ ਹੈ, ਪਰ ਉਨ੍ਹਾਂ ਨੂੰ ਵਿਰੋਧੀ ਧਿਰ ਤੋਂ ਵੀ ਨਫ਼ਰਤ ਨਹੀਂ। ਅੱਜ ਦੇ ਸਮੇਂ ਸਿਆਸਤਦਾਨ ਤੇ ਅਦਾਕਾਰ ਆਪਣੇ ਏਜੰਡੇ ਲਈ ਦੇਸ਼ ਨੂੰ ਦਾਅ 'ਤੇ ਲਾ ਰਹੇ ਹਨ।
ਰਾਮਦੇਵ ਨੇ ਰਾਹੁਲ ਗਾਂਧੀ ਬਾਰੇ ਕੀ ਕਿਹਾ?
ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੀ ਜਿੱਤ ‘ਤੇ ਭਾਜਪਾ ਦੀ ਹਾਰ ਬਾਰੇ ਬਾਬਾ ਰਾਮਦੇਵ ਨੇ ਕਿਹਾ ਕਿ ਰਾਹੁਲ ਨੇ ਕਰਮ ਕੀਤਾ ਤੇ ਉਨ੍ਹਾਂ ਨੂੰ ਜਿੱਤ ਦਾ ਫਲ ਮਿਲਿਆ। ਮੋਦੀ, ਸ਼ਾਹ ਤੇ ਨਿਤਿਨ ਗਡਕਰੀ ਵੀ ਕਰਮ ਕਰ ਰਹੇ ਹਨ, ਉਨ੍ਹਾਂ ਨੂੰ ਵੀ ਫਲ ਮਿਲੇਗਾ।
ਰਾਮਦੇਵ ਕਾਰੋਬਾਰ 'ਤੇ ਬੋਲੇ?
ਰਾਮਦੇਵ ਨੇ ਕਿਹਾ ਕਿ ਮੈਂ ਦੇਸ਼ ਨੂੰ ਵਧਾਉਣ ਲਈ ਕੰਮ ਕਰਦਾ ਹਾਂ। ਮੇਰੇ ਕੋਲ ਕੋਈ ਜਾਇਦਾਦ ਨਹੀਂ ਹੈ। ਮੇਰਾ ਇੱਕੋ ਇੱਕ ਮਕਸਦ ਦੇਸ਼ ਹੈ। ਮੈਂ ਵਿਦੇਸ਼ੀ ਕੰਪਨੀਆਂ ਨੂੰ ਹਰਾਇਆ ਹੈ। ਆਪਣੀ ਕੰਪਨੀ ਦੇ ਸੈਂਟਰ ਖੋਲ੍ਹ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ।
ਨੋਟਬੰਦੀ
ਬਾਬਾ ਰਾਮਦੇਵ ਨੇ ਕਿਹਾ ਕਿ ਨੋਟਬੰਦੀ ਨਾਲ ਹੋਰ ਵੀ ਕਦਮ ਚੁੱਕੇ ਜਾਣੇ ਚਾਹੀਦੇ ਸੀ। ਇਸ ਪ੍ਰਕ੍ਰਿਆ ਨੂੰ ਸਹੀ ਢੰਗ ਨਾਲ ਲਾਗੂ ਕੀਤੀ ਜਾਣਾ ਸੀ। ਮੈਂ ਨੋਟਬੰਦੀ ‘ਤੇ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ। 2000 ਦੇ ਨੋਟ ਨੂੰ ਮੈਂ ਸਹੀ ਨਹੀਂ ਮੰਨਦਾ। ਮੈਂ ਸ਼ੁਰੂ ਤੋਂ ਇਸ ਦਾ ਵਿਰੋਧ ਕੀਤਾ ਹੈ।
ਕਾਲਾ ਧਨ
2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਲੇ ਧਨ ਦੀ ਮੁਹਿੰਮ ਚਲਾ ਰਹੇ ਰਾਮਦੇਵ ਕਾਲੇ ਧਨ ਨਾਲ ਸਬੰਧਤ ਸਵਾਲਾਂ ਤੋਂ ਪਰਹੇਜ਼ ਕਰਦੇ ਨਜ਼ਰ ਆਏ। ਉਸ ਨੇ ਕਿਹਾ, "ਪਹਿਲਾਂ ਮੈਂ ਸਿੱਧਾ ਜਵਾਬ ਦਿੰਦਾ ਰਿਹਾ, ਪਰ ਅੱਜਕੱਲ੍ਹ ਸਾਨੂੰ ਕੂਟਨੀਤਕ ਜਵਾਬ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ। ਜਵਾਬ ਦੇਣ (ਮੁਸਕਰਾਉਣ) ਦੇ ਸਾਰੇ ਕਾਰਨ ਮੈਂ ਤੁਹਾਨੂੰ ਨਹੀਂ ਦੱਸ ਸਕਦਾ।
ਰਾਮ ਮੰਦਰ
ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ ਦੀ ਵਕਾਲਤ ਕਰਨ ਵਾਲੇ ਰਾਮਦੇਵ ਨੇ ਕਿਹਾ ਕਿ ਇਹ ਚੋਣਾਂ ਦਾ ਮੁੱਦਾ ਨਹੀਂ। ਚੋਣਾਂ ‘ਚ ਦੇਸ਼ ਦਾ ਮੁੱਦਾ ਹੋਣਾ ਚਾਹੀਦਾ ਹੈ। ਮੰਦਰ ਇੱਕ ਵੱਖਰਾ ਮੁੱਦਾ ਹੈ। ਇਸ ਨੂੰ ਚੋਣਾਂ ਨਾਲ ਜੋੜਿਆ ਨਹੀਂ ਜਾਣਾ ਚਾਹੀਦਾ। ਜੇਕਰ ਮੰਦਰ ਅਯੋਧਿਆ ਚ ਨਹੀਂ ਬਣਾਇਆ ਜਾਵੇਗਾ ਤਾਂ ਕੀ ਅਫਗਾਨਿਸਤਾਨ, ਪਾਕਿਸਤਾਨ, ਮੱਕਾ ਮਸਜਿਦ ਤੇ ਵੈਟੀਕਨ ਸ਼ਹਿਰ ਵਿੱਚ ਬਣਾਇਆ ਜਾਵੇਗਾ?
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement