ਪੜਚੋਲ ਕਰੋ
Advertisement
ਐਮੇਜ਼ਨ ਨੇ ਹਿੰਦੂ ਧਰਮ ਦੀ ਭਾਵਨਾਵਾਂ ਨੂੰ ਪਹੁੰਚਾਈ ਠੇਸ, ਰਾਮਦੇਵ ਨੇ ਕੀਤਾ ਟਵੀਟ
ਈ-ਕਾਮਰਸ ਜਾਇੰਟ ਐਮੇਜਨ ਭਾਰਤੀ ਯੂਜ਼ਰਸ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਈ ਯੂਜ਼ਰਸ ਕੰਪਨੀ ਦਾ ਵਿਰੋਧ ਕਰ ਰਹੇ ਹਨ। ਇਸ ਦਾ ਕਾਰਨ ਆਨਲਾਈਨ ਪਲੇਟਫਾਰਮ ‘ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵਾਲੇ ਟੌਇਲਟ ਸੀਟ ਕਵਰ ਦਿਖਾਏ ਜਾਣਾ ਹੈ।
ਨਵੀਂ ਦਿੱਲੀ: ਈ-ਕਾਮਰਸ ਜਾਇੰਟ ਐਮੇਜਨ ਭਾਰਤੀ ਯੂਜ਼ਰਸ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਈ ਯੂਜ਼ਰਸ ਕੰਪਨੀ ਦਾ ਵਿਰੋਧ ਕਰ ਰਹੇ ਹਨ। ਇਸ ਦਾ ਕਾਰਨ ਆਨਲਾਈਨ ਪਲੇਟਫਾਰਮ ‘ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵਾਲੇ ਟੌਇਲਟ ਸੀਟ ਕਵਰ ਦਿਖਾਏ ਜਾਣਾ ਹੈ। ਇਸ ਤੋਂ ਬਾਅਦ ਐਮੇਜਨ ਖਿਲਾਫ 24 ਹਜ਼ਾਰ ਟਵੀਟ ਕੀਤੇ ਗਏ। ਇਨ੍ਹਾਂ ‘ਚ ‘ਬਾਈਕਾਟ ਐਮੇਜਨ’ ਟ੍ਰੈਂਡ ਕਰ ਰਿਹਾ ਹੈ।
ਹੁਣ ਇਸ ਮਾਮਲੇ ‘ਤੇ ਯੋਗ ਗੁਰੂ ਰਾਮਦੇਵ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ, “ਕੀ #ਐਮੇਜਨ ਇਸਲਾਮ ਤੇ ਇਸਾਈ ਧਰਮ ਦੇ ਪਵਿੱਤਰ ਫੋਟੋਆਂ ਨੂੰ ਇਸ ਅੰਦਾਜ਼ ‘ਚ ਪੇਸ਼ ਕਰ ਉਨ੍ਹਾਂ ਦੀ ਬੇਇੱਜ਼ਤੀ ਕਰਨ ਦਾ ਹਿਮਾਕਤ ਕਰ ਸਕਦਾ ਹੈ? ਇਸ ਤੋਂ ਅੱਗੇ ਉਨ੍ਹਾਂ ਨੇ ਲਿਖਿਆ, ਹਮੇਸ਼ਾ ਭਾਰਤ ਦੇ ਪੂਰਵਜ ਦੇਵੀ ਦੇਵਤਿਆਂ ਦੀ ਬੇਇੱਜ਼ਤੀ ਕਿਉਂ?”
ਇਸ ਟਵੀਟ ਤੋਂ ਬਾਅਦ ਕਈ ਯੂਜ਼ਰ ਭਾਵੁਕ ਹੋ ਗਏ ਜਿਨ੍ਹਾਂ ਨੇ ਕਿਹਾ ਕਿ ਜਦੋਂ ਤਕ ਟੀਮ ਇਸ ਇਤਰਾਜ਼ਯੋਗ ਪੋਸਟ ਨੂੰ ਨਹੀਂ ਹਟਾਉਂਦੀ ਉਹ ਐਮੇਜਨ ਨੂੰ ਸਬਕ ਸਿਖਾਉਣ। ਇਸ ਲਈ ਉਹ ਆਰਡਰ ਕਰਨਗੇ ਕੈਸ਼ ਨਹੀਂ ਦੇਣਗੇ ਤੇ ਡਿਲਵਰੀ ਆਉਣ ‘ਤੇ ਇਸ ਨੂੰ ਲੈਣ ਤੋਂ ਵੀ ਇਨਕਾਰ ਕਰ ਦੇਣ।” ਇਹ ਕੋਈ ਪਹਿਲਾਂ ਮੌਕਾ ਨਹੀਂ ਜਦੋਂ ਐਮੇਜਨ ਦੀ ਕਿਸੇ ਪੋਸਟ ‘ਤੇ ਵਿਵਾਦ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਈ-ਕਾਰਸ ਸਾਈਟ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚਾ ਚੁੱਕੀ ਹੈ ਤੇ ਅਜਿਹੀ ਸਮਾਗਰੀ ਨੂੰ ਹੰਗਾਮਿਆਂ ਤੋਂ ਬਾਅਦ ਹਟਾ ਦਿੱਤਾ ਗਿਆ।क्या #Amazon इस्लाम और ईसाइयत के पवित्र चित्रों को इस रूप में प्रस्तुत करके उनका अपमान करने का दुस्साहस कर सकता है ? हमेशा भारत के ही पूर्वज देवी देवताओं का अपमान क्यों?#अमेजनमाफीमांगे #AmazonInsultsHindu pic.twitter.com/2cXAJxa0yw
— Swami Ramdev (@yogrishiramdev) 17 May 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਮਨੋਰੰਜਨ
Advertisement