ਕਾਂਗਰਸ ਦੇ ਪੀਐਮ ਕੇਅਰਸ ਫੰਡ ਨੂੰ ਲੈਕੇ ਕੇਂਦਰ ਤੋਂ ਸਿੱਧੇ ਸਵਾਲ, ਵਿਦੇਸ਼ੀ ਗਰਾਂਟ ਦੀ ਮੰਗੀ ਜਾਂਚ
ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਸ ਕੋਸ਼ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ ਤੇ ਇਸ ਨੂੰ ਮਿਲੇ ਪੈਸੇ ਦਾ ਵੇਰਵਾ ਜਨਤਕ ਕੀਤਾ ਜਾਣਾ ਚਾਹੀਦਾ ਹੈ।
ਨਵੀਂ ਦਿੱਲੀ: ਕਾਂਗਰਸ ਦੇ ਪੀਐਮ ਕੇਅਰਸ ਫੰਡ ਕੋਸ਼ ਨੂੰ ਲੈਕੇ ਬੁੱਧਵਾਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਇਸ ਨੂੰ ਮਿਲੀ ਵਿਦੇਸ਼ੀ ਗ੍ਰਾਂਟ ਦੀ ਜਾਂਚ ਹੋਣੀ ਚਾਹੀਦੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਸ ਕੋਸ਼ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ ਤੇ ਇਸ ਨੂੰ ਮਿਲੇ ਪੈਸੇ ਦਾ ਵੇਰਵਾ ਜਨਤਕ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਟਵੀਟ ਕੀਤਾ, 'ਚੀਨ ਪਾਕਿਸਤਾਨ ਤੇ ਕਤਰ ਤੋਂ ਪੀਐਮ ਕੇਅਰਸ 'ਚ ਪੈਸਾ ਲੈਣ ਦਾ ਮਾਮਲਾ ਹੈ। ਪ੍ਰਧਾਨ ਮੰਤਰੀ ਨੂੰ ਸਵਾਲ ਹੈ ਕਿ ਭਾਰਤੀ ਦੂਤਾਂਵਾਸਾਂ ਨੇ ਪੀਐਮ ਕੇਅਰਸ ਦਾ ਪ੍ਰਚਾਰ ਕਿਉਂ ਕੀਤਾ ਤੇ ਇਸ 'ਚ ਗਰਾਂਟ ਕਿਉਂ ਲਈ? ਪਾਬੰਦੀਸ਼ੁਦਾ ਚੀਨੀ ਐਪ 'ਤੇ ਇਸ ਕੋਸ਼ ਦਾ ਪ੍ਰਚਾਰ ਕਿਉਂ ਕੀਤਾ ਗਿਆ।'
3/n The intriguing case of foreign donations, including from China, Pak & Qatar to #PMCaresFund !
Questions to PM-: 5. How many thousand CR were received in Fund from 27 foreign countries? 6. Was there a quid pro quo with NISSEI ASB between donation & restarting their factory? https://t.co/f1CZyHLbbH — Randeep Singh Surjewala (@rssurjewala) December 16, 2020
ਰਣਦੀਪ ਸੁਰਜੇਵਾਲਾ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਭਾਰਤੀ ਦੂਤਾਵਾਸਾਂ ਨੇ PM Cares Fund 'ਚ ਪ੍ਰਚਾਰ ਤੇ ਦਾਨ ਕਿਉਂ ਪ੍ਰਾਪਤ ਕੀਤਾ। ਉੱਥੇ ਹੀ ਉਨ੍ਹਾਂ ਸਵਾਲ ਕੀਤਾ ਹੈ ਕਿ ਉਹ ਕਿਹੜੇ ਅਜਿਹੇ 27 ਦੇਸ਼ ਹਨ ਜਿੱਥੋਂ ਕਰੋੜਾਂ ਰੁਪਏ ਦੀ ਫੰਡਿੰਗ ਹੋ ਰਹੀ ਹੈ।
3/n The intriguing case of foreign donations, including from China, Pak & Qatar to #PMCaresFund !
Questions to PM-: 5. How many thousand CR were received in Fund from 27 foreign countries? 6. Was there a quid pro quo with NISSEI ASB between donation & restarting their factory? https://t.co/f1CZyHLbbH — Randeep Singh Surjewala (@rssurjewala) December 16, 2020
ਸੁਰਜੇਵਾਲਾ ਨੇ ਇਹ ਸਵਾਲ ਕੀਤਾ ਕਿ ਪਾਕਿਸਤਾਨ ਤੇ ਕਤਰ ਤੋਂ ਕਿੰਨੇ ਪੈਸੇ ਆਏ ਤੇ ਇਹ ਗਰਾਂਟ ਕਿਸਨੇ ਦਿੱਤੀ। ਉਨ੍ਹਾਂ ਇਹ ਵੀ ਪੁੱਛਿਆ, ਇਸ ਕੋਸ਼ ਨੂੰ ਵਿਦੇਸ਼ੀ ਗਰਾਂਟ ਨਿਯਮ ਐਕਟ (FCRA) ਦੇ ਦਾਇਰੇ 'ਚ ਵੱਖ ਕਿਉਂ ਰੱਖਿਆ ਗਿਆ। ਕੀ ਇਹ ਭਾਰਤ ਇਕਲੌਤਾ ਅਜਿਹਾ ਟ੍ਰਸਟ ਨਹੀਂ ਹੈ ਜਿਸ ਨੂੰ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ।