ਪੜਚੋਲ ਕਰੋ

ਬਲਾਤਕਾਰੀ ਨੂੰ 23 ਦਿਨਾਂ 'ਚ ਸਜ਼ਾ-ਏ-ਮੌਤ

ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਤਿੰਨ ਮਹੀਨਿਆਂ ਦੀ ਬੱਚੀ ਦੇ ਅਗਵਾ, ਬਲਾਤਕਾਰ ਤੇ ਕਤਲ ਦੇ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਅਜੈ ਗੜਕੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੇਸ਼ ਵਿੱਚ ਪਾਸਕੋ ਕਾਨੂੰਨ ਬਣਨ ਪਿੱਛੋਂ ਇਹ ਪਹਿਲਾ ਫ਼ੈਸਲਾ ਹੈ ਜਿਸ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।   ਇਹ ਮਾਮਲਾ ਆਪਣੇ-ਆਪ ਵਿੱਚ ਵੱਖਰਾ ਮਾਮਲਾ ਹੈ ਜਿਸ ਵਿੱਚ ਜੱਜ ਵਰਸ਼ਾ ਸ਼ਰਮਾ ਨੇ ਲਗਾਤਾਰ ਸੱਤ ਦਿਨਾਂ ਤਕ ਸੱਤ-ਸੱਤ ਘੰਟੇ ਕੇਸ ਦੀ ਸੁਣਵਾਈ ਕਰਕੇ ਇਸ ਨੂੰ 21ਵੇਂ ਦਿਨ ਹੀ ਪੂਰਾ ਕਰ ਲਿਆ ਤੇ 23ਵੇਂ ਦਿਨ ਫ਼ੈਸਲਾ ਸੁਣਾ ਦਿੱਤਾ। ਜੱਜ ਵਰਸ਼ਾ ਸ਼ਰਮਾ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਦੋਸ਼ੀ ਨੇ ਜਿਸ ਤਰ੍ਹਾਂ ਇਹ ਕੁਕਰਮ ਕੀਤਾ ਹੈ, ਉਸ ਨੂੰ ਸਜ਼ਾ ਮਿਲਣੀ ਲਾਜ਼ਮੀ ਹੈ ਤਾਂ ਕਿ ਸਮਾਜ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਹੋਵੇ। ਮਾਮਲੇ ਵਿੱਚ ਕੁੱਲ 29 ਲੋਕਾਂ ਦੀ ਗਵਾਹੀ ਦਰਜ ਕੀਤੀ ਗਈ ਸੀ। ਦੋਸ਼ੀ ਨੂੰ ਮਿਲੀ ਦੋਹਰੀ ਫਾਂਸੀ ਦੀ ਸਜ਼ਾ ਅਦਾਲਤ ਨੇ ਬਲਾਤਕਾਰ ਦੇ ਮਾਮਲੇ ਵਿੱਚ ਧਾਰਾ 376 (ਕ) ਦੇ ਤਹਿਤ ਫਾਂਸੀ ਤੇ ਕਤਲ ਦੇ ਮਾਮਲੇ ਵਿੱਚ ਧਾਰਾ 302 ਦੇ ਤਹਿਤ ਵੀ ਫਾਂਸੀ ਤੇ 5 ਹਜ਼ਾਰ ਰੁਪਏ ਜ਼ੁਰਮਾਨਾ ਦੀ ਦੀ ਸਜ਼ਾ ਸੁਣਾਈ। ਇਸ ਦੇ ਇਲਾਵਾ ਹੋਰ ਧਾਰਾਵਾਂ ਧਾਰਾਵਾਂ ਦੇ ਤਹਿਤ ਵੀ 5 ਸਾਲ ਤੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਾਮਲੇ ਸਬੰਧੀ ਮੁੱਖ ਮੰਤਰੀ ਦਾ ਬਿਆਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਇਸ ਗੱਲ ਦੀ ਤਕਲੀਫ ਹਮੇਸ਼ਾ ਰਹੇਗੀ ਕਿ ਬੱਚੀ ਨਾਲ ਮਾੜਾ ਹੋਇਆ ਪਰ ਹੁਣ ਮਨ ਨੂੰ ਸੰਤੋਖ ਹੈ ਕਿ ਅਜਿਹੇ ਦਰਿੰਦੇ ਨੂੰ ਰਿਕਾਰਡ ਸਮੇਂ ਵਿੱਚ ਫਾਂਸੀ ਦੀ ਸਜ਼ਾ ਹੋਈ ਹੈ। ਅਪਰਾਧੀਆਂ ਦੇ ਦਿਲਾਂ ਵਿੱਚ ਜਦ ਤਕ ਖ਼ੌਫ਼ ਪੈਦੀ ਨਹੀਂ ਹੁੰਦਾ, ਉਦੋਂ ਤਕ ਉਹ ਅਪਰਾਧ ਕਰਨ ਤੋਂ ਨਹੀਂ ਡਰਨਗੇ। ਹਾਈ ਕੋਰਟ ਜਾਵੇਗਾ ਮਾਮਲਾ ਇਹ ਫ਼ੈਸਲਾ ਆਉਣ ਤੋਂ ਬਾਅਦ ਹੁਣ ਮਾਮਲਾ ਹਾਈ ਕੋਰਟ ਵਿੱਚ ਜਾਵੇਗਾ। ਜੇ ਹਾਈ ਕੋਰਟ ਨੇ ਇਹ ਸਜ਼ਾ ਬਰਕਰਾਰ ਰੱਖੀ ਤਾਂ ਮਾਮਲਾ ਸੁਪੀਰਮ ਕੋਰਟ ਤਕ ਵੀ ਜਾ ਸਕਦਾ ਹੈ। ਜੇ ਸੁਪਰੀਮ ਕੋਰਟ ਨੇ ਵੀ ਫ਼ੈਸਲਾ ਨਹੀਂ ਬਦਲਿਆ ਤਾਂ ਦੋਸ਼ੀ ਰਾਸ਼ਟਰਪਤੀ ਕੋਲ ਦਇਆ ਲਈ ਅਪੀਲ ਕਰ ਸਕਦਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

CM DK Shivakumar ਦੀ 'ਤਾਜਪੋਸ਼ੀ', ਭਲਕੇ ਬੇਂਗਲੁਰੂ ਦੇ ਸਰਕਾਰੀ ਦਫ਼ਤਰਾਂ 'ਚ ਅੱਧੇ ਦਿਨ ਦੀ ਛੁੱਟੀ
CM DK Shivakumar ਦੀ 'ਤਾਜਪੋਸ਼ੀ', ਭਲਕੇ ਬੇਂਗਲੁਰੂ ਦੇ ਸਰਕਾਰੀ ਦਫ਼ਤਰਾਂ 'ਚ ਅੱਧੇ ਦਿਨ ਦੀ ਛੁੱਟੀ
NEET Paper Leak ਦੇ ਵਿਚਕਾਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ,  ਅਧੂਰਾ ਰਹਿ ਗਿਆ ਡਾਕਟਰ ਬਣਨ ਦਾ ਸੁਪਨਾ  
NEET Paper Leak ਦੇ ਵਿਚਕਾਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ,  ਅਧੂਰਾ ਰਹਿ ਗਿਆ ਡਾਕਟਰ ਬਣਨ ਦਾ ਸੁਪਨਾ  
Heatwave :  ਭਿਆਨਕ ਗਰਮੀ ਨਾਲ ਇੱਕ ਦਿਨ 'ਚ 3,400 ਲੋਕਾਂ ਦੀ ਮੌਤ? ਅਧਿਐਨ ਵਿੱਚ ਹੈਰਾਨ ਕਰਨ ਵਾਲੇ ਦਾਅਵੇ
Heatwave :  ਭਿਆਨਕ ਗਰਮੀ ਨਾਲ ਇੱਕ ਦਿਨ 'ਚ 3,400 ਲੋਕਾਂ ਦੀ ਮੌਤ? ਅਧਿਐਨ ਵਿੱਚ ਹੈਰਾਨ ਕਰਨ ਵਾਲੇ ਦਾਅਵੇ
Big News: ਸਿਆਸੀ ਜਗਤ ਤੋਂ ਵੱਡੀ ਖਬਰ, ਭਾਜਪਾ ਦਾ ਨਵਾਂ ਸੂਬਾ ਜਨਰਲ ਸਕੱਤਰ ਨਿਯੁਕਤ; ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ...
ਸਿਆਸੀ ਜਗਤ ਤੋਂ ਵੱਡੀ ਖਬਰ, ਭਾਜਪਾ ਦਾ ਨਵਾਂ ਸੂਬਾ ਜਨਰਲ ਸਕੱਤਰ ਨਿਯੁਕਤ; ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ...

ਵੀਡੀਓਜ਼

ਲੋਕਾਂ ਨੂੰ ਫਸਾ ਕੇ ਮਜੀਠੀਆ ਖੁਦ ਭੱਜ ਗਿਆ? CM ਮਾਨ ਦਾ ਵੱਡਾ ਹਮਲਾ
ਕਿਸਾਨ ਕ੍ਰੈਡਿਟ ਕਾਰਡ ਦੀ ਵਧਾਈ ਗਈ ਲਿਮਿਟ : CM ਮਾਨ
ਕਿਸਾਨਾਂ ਦੀਆਂ ਖੁਦਕੁਸ਼ੀਆਂ ‘ਤੇ CM ਮਾਨ ਨੇ ਕਹੀ ਵੱਡੀ ਗੱਲ
26 ਸਾਲ ਬਾਅਦ ਕਿਸਾਨਾਂ ਲਈ ਬਦਲੀ ਗਈ ਪਾਲਿਸੀ : CM ਮਾਨ
ਕਿਸਾਨਾਂ ਦੇ ਹੱਕ ‘ਚ ਬਣਾਈ ਗਈ ਨਵੀਂ ਪਾਲਿਸੀ : CM ਮਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਜੂਨ 2026
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
Kulhad Pizza Couple ਮੁੜ ਚਰਚਾ ‘ਚ, ਸਾਹਮਣੇ ਆਈ ਗੁਰਪ੍ਰੀਤ ਕੌਰ ਦੀ ਵੀਡੀਓ, ਫੁੱਟ-ਫੁੱਟ ਕੇ ਰੋਈ
Kulhad Pizza Couple ਮੁੜ ਚਰਚਾ ‘ਚ, ਸਾਹਮਣੇ ਆਈ ਗੁਰਪ੍ਰੀਤ ਕੌਰ ਦੀ ਵੀਡੀਓ, ਫੁੱਟ-ਫੁੱਟ ਕੇ ਰੋਈ
CM DK Shivakumar ਦੀ 'ਤਾਜਪੋਸ਼ੀ', ਭਲਕੇ ਬੇਂਗਲੁਰੂ ਦੇ ਸਰਕਾਰੀ ਦਫ਼ਤਰਾਂ 'ਚ ਅੱਧੇ ਦਿਨ ਦੀ ਛੁੱਟੀ
CM DK Shivakumar ਦੀ 'ਤਾਜਪੋਸ਼ੀ', ਭਲਕੇ ਬੇਂਗਲੁਰੂ ਦੇ ਸਰਕਾਰੀ ਦਫ਼ਤਰਾਂ 'ਚ ਅੱਧੇ ਦਿਨ ਦੀ ਛੁੱਟੀ
Gold News : ਹੁਣ ਘਰਾਂ 'ਚ ਰੱਖੇ 32,000 ਟਨ ਸੋਨੇ 'ਤੇ ਸਰਕਾਰ ਦੀ ਨਜ਼ਰ ,PM ਮੋਦੀ ਦੀ ਅਪੀਲ ਨਾਲ ਕਿਵੇਂ ਬਚੇਗਾ ਵਿਦੇਸ਼ੀ ਮੁਦਰਾ ਭੰਡਾਰ?
Gold News : ਹੁਣ ਘਰਾਂ 'ਚ ਰੱਖੇ 32,000 ਟਨ ਸੋਨੇ 'ਤੇ ਸਰਕਾਰ ਦੀ ਨਜ਼ਰ ,PM ਮੋਦੀ ਦੀ ਅਪੀਲ ਨਾਲ ਕਿਵੇਂ ਬਚੇਗਾ ਵਿਦੇਸ਼ੀ ਮੁਦਰਾ ਭੰਡਾਰ?
Heatwave :  ਭਿਆਨਕ ਗਰਮੀ ਨਾਲ ਇੱਕ ਦਿਨ 'ਚ 3,400 ਲੋਕਾਂ ਦੀ ਮੌਤ? ਅਧਿਐਨ ਵਿੱਚ ਹੈਰਾਨ ਕਰਨ ਵਾਲੇ ਦਾਅਵੇ
Heatwave :  ਭਿਆਨਕ ਗਰਮੀ ਨਾਲ ਇੱਕ ਦਿਨ 'ਚ 3,400 ਲੋਕਾਂ ਦੀ ਮੌਤ? ਅਧਿਐਨ ਵਿੱਚ ਹੈਰਾਨ ਕਰਨ ਵਾਲੇ ਦਾਅਵੇ
Punjab News: ਪੰਜਾਬ ਕੈਬਨਿਟ ਮੀਟਿੰਗ 'ਚ ਕਿਸਾਨਾਂ ਲਈ ਵੱਡਾ ਫੈਸਲਾ, ਬੈਂਕ ਜ਼ਮੀਨ ਨਹੀਂ ਕਰ ਸਕਣਗੇ ਜ਼ਬਤ: ਕ੍ਰੈਡਿਟ ਪਾਲਿਸੀ ਬਦਲੀ; CM ਬੋਲੇ- ਕਰਜ਼ੇ ਦੀ ਲਿਮਿਟ ਅਤੇ ਨਵੀਆਂ ਫਸਲਾਂ...
ਪੰਜਾਬ ਕੈਬਨਿਟ ਮੀਟਿੰਗ 'ਚ ਕਿਸਾਨਾਂ ਲਈ ਵੱਡਾ ਫੈਸਲਾ, ਬੈਂਕ ਜ਼ਮੀਨ ਨਹੀਂ ਕਰ ਸਕਣਗੇ ਜ਼ਬਤ: ਕ੍ਰੈਡਿਟ ਪਾਲਿਸੀ ਬਦਲੀ; CM ਬੋਲੇ- ਕਰਜ਼ੇ ਦੀ ਲਿਮਿਟ ਅਤੇ ਨਵੀਆਂ ਫਸਲਾਂ...
Punjab News: ਪੰਜਾਬ ਤੋਂ ਵੱਡੀ ਖਬਰ, ਇਸ ਕਲਾਕਾਰ ਨੇ ਚੁੱਕਿਆ ਖੌਫਨਾਕ ਕਦਮ! ਮੌਤ ਤੋਂ ਪਹਿਲਾਂ...
Punjab News: ਪੰਜਾਬ ਤੋਂ ਵੱਡੀ ਖਬਰ, ਇਸ ਕਲਾਕਾਰ ਨੇ ਚੁੱਕਿਆ ਖੌਫਨਾਕ ਕਦਮ! ਮੌਤ ਤੋਂ ਪਹਿਲਾਂ...
Embed widget