News
News
ਟੀਵੀabp shortsABP ਸ਼ੌਰਟਸਵੀਡੀਓ
X

RBI ਦੇ ਨਵੇਂ ਹੁਕਮ ਨੇ ਵਧਾਈ ਜਨਤਾ ਦੀ ਮੁਸ਼ਕਲ

Share:
ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਆਰਬੀਆਈ ਦੇ ਨਵੇਂ ਫਰਮਾਨ ਮੁਤਾਬਕ ਅੱਜ ਤੋਂ ਤੁਸੀਂ ਬੈਂਕ ‘ਚੋਂ ਸਿਰਫ 2000 ਰੁਪਏ ਹੀ ਬਦਲਾਅ ਸਕਦੇ ਹੋ। ਇਸ ਤੋਂ ਪਹਿਲਾਂ ਅੱਜ ਤੱਕ ਇਹ ਸੀਮਾਂ ਪ੍ਰਤੀ ਵਿਅਕਤੀ 4500 ਰੁਪਏ ਸੀ। ਇਹ ਮੌਕਾ ਵੀ ਸਿਰਫ ਇੱਕ ਵਾਰ ਹੀ ਮਿਲੇਗਾ। ਬੈਂਕ ਤੋਂ 2000 ਰੁਪਏ ਬਦਲਾਉਣ ਤੋਂ ਬਾਅਦ ਬਾਕੀ ਪੈਸਾ ਉਸ ਵਿਅਕਤੀ ਦੇ ਖਾਤੇ ‘ਚ ਜਮਾਂ ਕੀਤਾ ਜਾਏਗਾ। ਅਜਿਹੇ ਆਮ ਜਨਤਾ ਲਈ ਅੱਜ ਹੋਰ ਮੁਸ਼ਕਲ ਵਧ ਸਕਦੀ ਹੈ। ਦੇਸ਼ ਭਰ 'ਚ ਜਿਆਦਾਤਰ ਥਾਵਾਂ 'ਤੇ ਏਟੀਐਮ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਤੇ ਵੱਡੀ ਗਿਣਤੀ ਏਟੀਐਮ ਖਾਲੀ ਮਿਲ ਰਹੇ ਹਨ। ਆਰਬੀਆਈ ਨੇ ਉਨ੍ਹਾਂ ਲੋਕਾਂ ਲਈ ਰਾਹਤ ਦਿੱਤੀ ਹੈ, ਜਿੰਨਾਂ ਦੇ ਘਰ ਵਿਆਹ ਹੋਣਾ ਹੈ। ਹੁਣ ਉਹ ਵਿਅਕਤੀ ਵਿਆਹ ਦਾ ਕਾਰਡ ਦਿਖਾ ਕੇ ਬੈਂਕ ਤੋਂ ਇੱਕੋ ਵੇਲੇ ਢਾਈ ਲੱਖ ਰੁਪਏ ਕਢਵਾ ਸਕਣਗੇ। ਇਸ ਦੇ ਨਾਲ ਹੀ ਫਸਲ ਦੀ ਬਿਜਾਈ ਦੇ ਸਮੇਂ ਨੂੰ ਦੇਖਦਿਆਂ ਕਿਸਾਨਾਂ ਨੂੰ ਵੀ ਕੁੱਝ ਰਾਹਤ ਦਿੱਤੀ ਗਈ ਹੈ। ਨਵੇਂ ਅਦੇਸ਼ ਮੁਤਾਬਕ ਕਿਸਾਨ ਇੱਕ ਹਫਤੇ ‘ਚ 25000 ਰੁਪਏ ਕਢਵਾ ਸਕਣਗੇ। ਤਾਂ ਕਿ ਕਿਸਾਨਾਂ ਨੂੰ ਫਸਲ ਦੀ ਬਿਜਾਈ ਕਰਨ ‘ਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਤੋਂ ਪਹਿਲਾਂ ਹੁਕਮ ਦਿੱਤੇ ਗਏ ਸਨ ਕਿ ਜਿਹੜਾ ਵਿਅਕਤੀ ਬੈਂਕ ਤੋਂ ਰੁਪਏ ਤਬਦੀਲ ਕਰਵਾਉਂਦਾ ਹੈ, ਉਸ ਦੇ ਹੱਥ ‘ਤੇ ਸਿਆਹੀ ਦਾ ਨਿਸ਼ਾਨ ਲਗਾਇਆ ਜਾਏਗਾ। ਤਾਂ ਜੋ ਉਹ ਦੋਬਾਰਾ ਬੈਂਕ ਤੋਂ ਨੋਟ ਤਬਦੀਲ ਨਾ ਕਰਵਾ ਸਕੇ। ਪਰ ਹੁਣ ਆਰਬੀਆਈ ਨੇ ਹੋਰ ਸਖਤ ਰੁਖ ਅਪਣਾਇਆ ਹੈ। ਇਸ ਤੋਂ ਬਾਅਦ ਹੁਣ ਕੋਈ ਵੀ ਵਿਅਕਤੀ ਸਿਰਫ ਇੱਕ ਵਾਰ ਹੀ 2000 ਰੁਪਏ ਦੀ ਤਬਦੀਲੀ ਕਰਵਾ ਸਕੇਗਾ।
Published at : 18 Nov 2016 10:22 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਆਸਾਮ 'ਚ Beef 'ਤੇ ਪਾਬੰਦੀ, ਹੋਟਲਾਂ-ਰੈਸਟੋਰੈਂਟਾਂ ਅਤੇ ਜਨਤਕ ਥਾਵਾਂ 'ਤੇ ਨਹੀਂ ਪਰੋਸਿਆ ਜਾਏਗਾ ਗਊਮਾਸ

ਆਸਾਮ 'ਚ Beef 'ਤੇ ਪਾਬੰਦੀ, ਹੋਟਲਾਂ-ਰੈਸਟੋਰੈਂਟਾਂ ਅਤੇ ਜਨਤਕ ਥਾਵਾਂ 'ਤੇ ਨਹੀਂ ਪਰੋਸਿਆ ਜਾਏਗਾ ਗਊਮਾਸ

ਦੇਵੇਂਦਰ ਫੜਨਵੀਸ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ, ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਹੋਣਗੇ ਡਿਪਟੀ CM

ਦੇਵੇਂਦਰ ਫੜਨਵੀਸ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ, ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਹੋਣਗੇ ਡਿਪਟੀ CM

ਕੈਨੇਡਾ 'ਚ 7 ਲੱਖ ਵਰਕ ਪਰਮਿਟ ਹੋ ਰਹੇ ਖਤਮ, ਸਰਕਾਰ ਨਹੀਂ ਵਧਾ ਰਹੀ ਮਿਆਦ, ਲੱਖਾਂ ਲੋਕਾਂ ਦੇ ਸਿਰ 'ਤੇ ਮੰਡਰਾ ਰਿਹਾ ਡਿਪੋਰਟ ਦਾ ਖਤਰਾ

ਕੈਨੇਡਾ 'ਚ 7 ਲੱਖ ਵਰਕ ਪਰਮਿਟ ਹੋ ਰਹੇ ਖਤਮ, ਸਰਕਾਰ ਨਹੀਂ ਵਧਾ ਰਹੀ ਮਿਆਦ, ਲੱਖਾਂ ਲੋਕਾਂ ਦੇ ਸਿਰ 'ਤੇ ਮੰਡਰਾ ਰਿਹਾ ਡਿਪੋਰਟ ਦਾ ਖਤਰਾ

ਪੱਪੂ ਯਾਦਵ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਨਹੀਂ ਦਿੱਤੀ ਸੀ ਧਮਕੀ, ਸੁਰੱਖਿਆ ਵਧਾਉਣ ਲਈ ਖੁਦ ਰਚੀ ਸਾਜ਼ਿਸ਼, ਜਾਣੋ ਕਿਵੇਂ ਹੋਇਆ ਖੁਲਾਸਾ

ਪੱਪੂ ਯਾਦਵ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਨਹੀਂ ਦਿੱਤੀ ਸੀ ਧਮਕੀ, ਸੁਰੱਖਿਆ ਵਧਾਉਣ ਲਈ ਖੁਦ ਰਚੀ ਸਾਜ਼ਿਸ਼, ਜਾਣੋ ਕਿਵੇਂ ਹੋਇਆ ਖੁਲਾਸਾ

Crime News: ਆਗਰਾ 'ਚ ਤਾਜ ਮਹਿਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਦਹਿਸ਼ਤ ਦਾ ਮਾਹੌਲ, ਜਾਂਚ ਜਾਰੀ

Crime News: ਆਗਰਾ 'ਚ ਤਾਜ ਮਹਿਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਦਹਿਸ਼ਤ ਦਾ ਮਾਹੌਲ, ਜਾਂਚ ਜਾਰੀ

ਪ੍ਰਮੁੱਖ ਖ਼ਬਰਾਂ

Punjab News: ਪੰਜਾਬ ਸਰਕਾਰ ਨੇ ਲੱਖਾਂ ਪਰਿਵਾਰਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਬਿਨਾਂ ਦਿੱਕਤ ਮਿਲੇਗੀ ਇਹ ਸਹੂਲਤ, ਨੋਟੀਫਿਕੇਸ਼ਨ ਜਾਰੀ

Punjab News: ਪੰਜਾਬ ਸਰਕਾਰ ਨੇ ਲੱਖਾਂ ਪਰਿਵਾਰਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਬਿਨਾਂ ਦਿੱਕਤ ਮਿਲੇਗੀ ਇਹ ਸਹੂਲਤ, ਨੋਟੀਫਿਕੇਸ਼ਨ ਜਾਰੀ

Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਜਾਣੋ 10 ਤੋਂ 5 ਵਜੇ ਤੱਕ ਕਿਉਂ ਰਹੇਗੀ ਬੱਤੀ ਗੁੱਲ ?

Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਜਾਣੋ 10 ਤੋਂ 5 ਵਜੇ ਤੱਕ ਕਿਉਂ ਰਹੇਗੀ ਬੱਤੀ ਗੁੱਲ ?

Punjab Weather: ਪੰਜਾਬ-ਚੰਡੀਗੜ੍ਹ 'ਚ ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ! ਵੈਸਟਰਨ ਡਿਸਟਰਬੈਂਸ ਹੋਏਗਾ ਐਕਟਿਵ; ਧੁੰਦ ਦਾ ਅਲਰਟ ਜਾਰੀ

Punjab Weather: ਪੰਜਾਬ-ਚੰਡੀਗੜ੍ਹ 'ਚ ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ! ਵੈਸਟਰਨ ਡਿਸਟਰਬੈਂਸ ਹੋਏਗਾ ਐਕਟਿਵ; ਧੁੰਦ ਦਾ ਅਲਰਟ ਜਾਰੀ

Vivah Muhurat 2025: ਨਵੇਂ ਸਾਲ 'ਚ ਜੁਲਾਈ ਤੋਂ ਅਕਤੂਬਰ ਤੱਕ ਨਹੀਂ ਹੋਣਗੇ ਵਿਆਹ! ਨਹੀਂ ਬਣ ਰਹੇ ਯੋਗ, ਇੱਥੇ ਦੇਖੋ ਵਿਆਹ ਦੇ ਮੁਹੂਰਤ 2025 ਦੀ ਲਿਸਟ

Vivah Muhurat 2025: ਨਵੇਂ ਸਾਲ 'ਚ ਜੁਲਾਈ ਤੋਂ ਅਕਤੂਬਰ ਤੱਕ ਨਹੀਂ ਹੋਣਗੇ ਵਿਆਹ! ਨਹੀਂ ਬਣ ਰਹੇ ਯੋਗ, ਇੱਥੇ ਦੇਖੋ ਵਿਆਹ ਦੇ ਮੁਹੂਰਤ 2025 ਦੀ ਲਿਸਟ