ਪੜਚੋਲ ਕਰੋ

ਕੈਨੇਡਾ 'ਚ 7 ਲੱਖ ਵਰਕ ਪਰਮਿਟ ਹੋ ਰਹੇ ਖਤਮ, ਸਰਕਾਰ ਨਹੀਂ ਵਧਾ ਰਹੀ ਮਿਆਦ, ਲੱਖਾਂ ਲੋਕਾਂ ਦੇ ਸਿਰ 'ਤੇ ਮੰਡਰਾ ਰਿਹਾ ਡਿਪੋਰਟ ਦਾ ਖਤਰਾ

ਕੈਨੇਡਾ ਵਿੱਚ 2025 ਦੇ ਅੰਤ ਤੱਕ ਤਕਰੀਬਨ 50 ਲੱਖ ਅਸਥਾਈ ਪਰਮਿਟਾਂ ਦੀ ਮਿਆਦ ਪੁੱਗਣ ਵਾਲੀ ਹੈ, ਜਿਨ੍ਹਾਂ ਵਿੱਚੋਂ ਸੱਤ ਲੱਖ ਭਾਰਤੀ ਅਤੇ ਜ਼ਿਆਦਾਤਰ ਪੰਜਾਬੀ ਹਨ। ਜੇਕਰ ਕੈਨੇਡਾ ਵਿੱਚ ਉਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਨਹੀਂ ਵਧਾਈ ਜਾਂਦੀ...

Work Permits Expiring in Canada: ਕੈਨੇਡਾ ਸਰਕਾਰ ਬੈਕ-ਟੂ-ਬੈਕ ਆਪਣੀ ਨੀਤੀਆਂ ਦੇ ਵਿੱਚ ਬਦਲਾਅ ਕਰ ਰਹੀ ਹੈ। ਜਿਸ ਕਰਕੇ ਇੰਟਰਨੈਸ਼ਨਲ ਵਿਦਿਆਰਥੀਆਂ ਦਾ ਉੱਥੇ ਰਹਿ ਕੇ ਕੰਮ ਕਰਨ ਦੇ ਵਿੱਚ ਮੁਸ਼ਕਿਲਾਂ ਲਗਾਤਾਰ ਵੱਧ ਰਹੀਆਂ ਹਨ। ਭਾਰਤੀ ਵਿਦਿਆਰਥੀਆਂ ਸਮੇਤ ਸੱਤ ਲੱਖ ਵਿਦੇਸ਼ੀ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਹੈ ਜੋ ਕੈਨੇਡਾ ਵਿੱਚ ਲੱਖਾਂ ਰੁਪਏ ਖਰਚ ਕੇ ਪੀਆਰ (PR) ਅਤੇ ਨਾਗਰਿਕ ਬਣਨ ਦੇ ਆਪਣੇ ਸੁਫ਼ਨੇ ਨੂੰ ਸਾਕਾਰ ਕਰ ਰਹੇ ਹਨ। ਕੈਨੇਡਾ ਵਿੱਚ 2025 ਦੇ ਅੰਤ ਤੱਕ ਤਕਰੀਬਨ 50 ਲੱਖ ਅਸਥਾਈ ਪਰਮਿਟਾਂ ਦੀ ਮਿਆਦ ਪੁੱਗਣ ਵਾਲੀ ਹੈ, ਜਿਨ੍ਹਾਂ ਵਿੱਚੋਂ ਸੱਤ ਲੱਖ ਭਾਰਤੀ ਅਤੇ ਜ਼ਿਆਦਾਤਰ ਪੰਜਾਬੀ ਹਨ। ਜੇਕਰ ਕੈਨੇਡਾ ਵਿੱਚ ਉਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਨਹੀਂ ਵਧਾਈ ਜਾਂਦੀ, ਤਾਂ ਉਨ੍ਹਾਂ ਨੂੰ ਦੇਸ਼ ਛੱਡਣਾ ਪਵੇਗਾ।

ਹੋਰ ਪੜ੍ਹੋ : ਦਫਤਰ ਦੀ ਲੋਕੇਸ਼ਨ ਵੀ ਕੈਂਸਰ ਨੂੰ ਦਿੰਦੀ ਸੱਦਾ! ਜਾਣੋ ਬੇਸਮੈਂਟ ਤੇ ਗਰਾਊਂਡ ਫਲੋਰ ਦੇ ਨੁਕਸਾਨ

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ 5 ਮਿਲੀਅਨ ਪਰਮਿਟ ਦੀ ਮਿਆਦ ਖਤਮ ਹੋਣ ਵਾਲੀ ਹੈ। ਇਨ੍ਹਾਂ ਵਿੱਚੋਂ 7 ਲੱਖ ਪਰਮਿਟ ਵਿਦੇਸ਼ੀ ਵਿਦਿਆਰਥੀਆਂ ਦੇ ਹਨ। ਅਸਥਾਈ ਵਰਕ ਪਰਮਿਟ ਆਮ ਤੌਰ 'ਤੇ 9 ਮਹੀਨਿਆਂ ਤੋਂ 3 ਸਾਲਾਂ ਦੀ ਮਿਆਦ ਲਈ ਜਾਰੀ ਕੀਤੇ ਜਾਂਦੇ ਹਨ। ਇਹ ਵਰਕ ਪਰਮਿਟ ਡਿਪਲੋਮਾ ਜਾਂ ਡਿਗਰੀ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਲੋੜੀਂਦਾ ਤਜ਼ਰਬਾ ਹਾਸਲ ਕਰਨ ਲਈ ਜਾਰੀ ਕੀਤੇ ਜਾਂਦੇ ਹਨ।

ਇਸ ਸਾਲ ਅਗਸਤ ਤੋਂ ਪੰਜਾਬ ਦੇ ਵਿਦਿਆਰਥੀ ਕੈਨੇਡਾ ਦੀ ਵਿਦੇਸ਼ੀ ਵਿਦਿਆਰਥੀਆਂ ਪ੍ਰਤੀ ਬਦਲ ਰਹੀ ਨੀਤੀ ਦੇ ਖਿਲਾਫ ਬਰੈਂਪਟਨ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਪਰ ਸਰਕਾਰ ਹਰ ਰੋਜ਼ ਨਿਯਮਾਂ ਨੂੰ ਸਖ਼ਤ ਕਰ ਰਹੀ ਹੈ।

ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ ਮਈ 2023 ਤੱਕ ਕੈਨੇਡਾ ਵਿੱਚ 10 ਲੱਖ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਸਨ। ਇਨ੍ਹਾਂ ਵਿੱਚੋਂ 3,96,235 ਕੋਲ 2023 ਦੇ ਅੰਤ ਤੱਕ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਸਨ। ਕੈਨੇਡਾ ਹੁਣ ਇਹ ਪਰਮਿਟ ਦੇਣ ਵਿੱਚ ਬਹੁਤ ਸਖ਼ਤ ਹੈ। ਦੂਤਾਵਾਸ ਵਿੱਚ ਵਰਕ ਪਰਮਿਟ ਦੀਆਂ ਫਾਈਲਾਂ ਲਟਕ ਰਹੀਆਂ ਹਨ ਅਤੇ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।

ਕੈਨੇਡੀਅਨ ਇਮੀਗ੍ਰੇਸ਼ਨ ਮਾਹਿਰ ਪਰਵਿੰਦਰ ਮੋਂਟੂ ਦਾ ਕਹਿਣਾ ਹੈ ਕਿ ਹੁਣ ਅਜਿਹੇ ਲੋਕਾਂ ਕੋਲ ਤਿੰਨ ਵਿਕਲਪ ਹਨ। ਜਾਂ ਤਾਂ ਉਹ ਕੈਨੇਡਾ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਜਾ ਕੇ ਕੰਮ ਕਰਦੇ ਹਨ। ਦੂਜਾ, ਉਸ ਦਾ ਵਰਕ ਪਰਮਿਟ ਵਧਾਇਆ ਜਾਵੇ ਅਤੇ ਤੀਜਾ, ਉਹ ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ਵਿਚ ਰਹਿਣਾ ਸ਼ੁਰੂ ਕਰ ਦੇਵੇ। ਐਡਮਿੰਟਨ ਦੇ ਵਸਨੀਕ ਪਰਵਿੰਦਰ ਮੌਂਟੂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕੈਨੇਡਾ ਸਰਕਾਰ ਸਖ਼ਤ ਕਦਮ ਚੁੱਕ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਵਰਕ ਪਰਮਿਟ ਦੀ ਮਿਆਦ ਪੁੱਗ ਰਹੀ ਹੈ, ਉਨ੍ਹਾਂ ਨੂੰ ਦੇਸ਼ ਛੱਡਣਾ ਪਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦਫਤਰ ਦੀ ਲੋਕੇਸ਼ਨ ਵੀ ਕੈਂਸਰ ਨੂੰ ਦਿੰਦੀ ਸੱਦਾ! ਜਾਣੋ ਬੇਸਮੈਂਟ ਤੇ ਗਰਾਊਂਡ ਫਲੋਰ ਦੇ ਨੁਕਸਾਨ
ਦਫਤਰ ਦੀ ਲੋਕੇਸ਼ਨ ਵੀ ਕੈਂਸਰ ਨੂੰ ਦਿੰਦੀ ਸੱਦਾ! ਜਾਣੋ ਬੇਸਮੈਂਟ ਤੇ ਗਰਾਊਂਡ ਫਲੋਰ ਦੇ ਨੁਕਸਾਨ
SIP Scheme: SBI ਦੀ ਕਮਾਲ, 2500 ਰੁਪਏ ਦੀ SIP ਨੇ ਬਣਾਇਆ ਕਰੋੜਪਤੀ, ਜਾਣੋ ਕਿਵੇਂ ਕਰ ਸਕਦੇ ਹੋ ਨਿਵੇਸ਼
SIP Scheme: SBI ਦੀ ਕਮਾਲ, 2500 ਰੁਪਏ ਦੀ SIP ਨੇ ਬਣਾਇਆ ਕਰੋੜਪਤੀ, ਜਾਣੋ ਕਿਵੇਂ ਕਰ ਸਕਦੇ ਹੋ ਨਿਵੇਸ਼
CBSE: ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਕ ਇਮਤਿਹਾਨ ਦਾ ਪੱਧਰ ਚੁਣ ਸਕਣਗੇ, ਹੋਇਆ ਇਹ ਵੱਡਾ ਬਦਲਾਅ
CBSE: ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਕ ਇਮਤਿਹਾਨ ਦਾ ਪੱਧਰ ਚੁਣ ਸਕਣਗੇ, ਹੋਇਆ ਇਹ ਵੱਡਾ ਬਦਲਾਅ
ਲੁਧਿਆਣਾ 'ਚ ਫ਼ਿਰੋਜ਼ਪੁਰ ਹਾਈਵੇਅ 'ਤੇ ਧਰਨਾ ਜਾਰੀ, ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ 'ਤੇ ਅੜੇ, ਖਾਲੀ ਹੱਥ ਪਰਤੇ ਅਧਿਕਾਰੀ, ਬੇਕਾਬੂ ਹੋ ਰਹੇ ਨੇ ਹਲਾਤ !
ਲੁਧਿਆਣਾ 'ਚ ਫ਼ਿਰੋਜ਼ਪੁਰ ਹਾਈਵੇਅ 'ਤੇ ਧਰਨਾ ਜਾਰੀ, ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ 'ਤੇ ਅੜੇ, ਖਾਲੀ ਹੱਥ ਪਰਤੇ ਅਧਿਕਾਰੀ, ਬੇਕਾਬੂ ਹੋ ਰਹੇ ਨੇ ਹਲਾਤ !
Advertisement
ABP Premium

ਵੀਡੀਓਜ਼

Farmer Protest | ਕਿਸਾਨਾਂ 'ਤੇ ਸਿਆਸਤ ਜਾਰੀ! 'ਆਪ' ਨੇ BJP 'ਤੇ ਚੁੱਕੇ ਸਵਾਲ |Abp SanjhaMc Election | ਨਗਰ ਨਿਗਮ ਚੋਣਾਂ 'ਤੋਂ ਪਹਿਲਾਂ'ਆਪ' ਦੇ ਹੋਏ ਟੁਕੜੇ-ਟੁਕੜੇ  |Abp SanjhaKomi insaaf Morcha| ਸਰਕਾਰਾਂ ਖ਼ਿਲਾਫ਼ ਵੱਡਾ ਵਿਰੋਧ ਕੌਮੀ ਇਨਸਾਫ਼ ਮੋਰਚੇ ਦਾ ਵੱਡਾ ਐਲਾਨ! |Abp SanjhaBhana sidhu Interview | Khanauri Border ਪਹੁੰਚੇ ਭਾਨਾ ਸਿੱਧੂ ਨੇ CM ਤੇ ਖੜੇ ਕੀਤੇ ਸਵਾਲ |Farmer Protest |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਫਤਰ ਦੀ ਲੋਕੇਸ਼ਨ ਵੀ ਕੈਂਸਰ ਨੂੰ ਦਿੰਦੀ ਸੱਦਾ! ਜਾਣੋ ਬੇਸਮੈਂਟ ਤੇ ਗਰਾਊਂਡ ਫਲੋਰ ਦੇ ਨੁਕਸਾਨ
ਦਫਤਰ ਦੀ ਲੋਕੇਸ਼ਨ ਵੀ ਕੈਂਸਰ ਨੂੰ ਦਿੰਦੀ ਸੱਦਾ! ਜਾਣੋ ਬੇਸਮੈਂਟ ਤੇ ਗਰਾਊਂਡ ਫਲੋਰ ਦੇ ਨੁਕਸਾਨ
SIP Scheme: SBI ਦੀ ਕਮਾਲ, 2500 ਰੁਪਏ ਦੀ SIP ਨੇ ਬਣਾਇਆ ਕਰੋੜਪਤੀ, ਜਾਣੋ ਕਿਵੇਂ ਕਰ ਸਕਦੇ ਹੋ ਨਿਵੇਸ਼
SIP Scheme: SBI ਦੀ ਕਮਾਲ, 2500 ਰੁਪਏ ਦੀ SIP ਨੇ ਬਣਾਇਆ ਕਰੋੜਪਤੀ, ਜਾਣੋ ਕਿਵੇਂ ਕਰ ਸਕਦੇ ਹੋ ਨਿਵੇਸ਼
CBSE: ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਕ ਇਮਤਿਹਾਨ ਦਾ ਪੱਧਰ ਚੁਣ ਸਕਣਗੇ, ਹੋਇਆ ਇਹ ਵੱਡਾ ਬਦਲਾਅ
CBSE: ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਕ ਇਮਤਿਹਾਨ ਦਾ ਪੱਧਰ ਚੁਣ ਸਕਣਗੇ, ਹੋਇਆ ਇਹ ਵੱਡਾ ਬਦਲਾਅ
ਲੁਧਿਆਣਾ 'ਚ ਫ਼ਿਰੋਜ਼ਪੁਰ ਹਾਈਵੇਅ 'ਤੇ ਧਰਨਾ ਜਾਰੀ, ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ 'ਤੇ ਅੜੇ, ਖਾਲੀ ਹੱਥ ਪਰਤੇ ਅਧਿਕਾਰੀ, ਬੇਕਾਬੂ ਹੋ ਰਹੇ ਨੇ ਹਲਾਤ !
ਲੁਧਿਆਣਾ 'ਚ ਫ਼ਿਰੋਜ਼ਪੁਰ ਹਾਈਵੇਅ 'ਤੇ ਧਰਨਾ ਜਾਰੀ, ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ 'ਤੇ ਅੜੇ, ਖਾਲੀ ਹੱਥ ਪਰਤੇ ਅਧਿਕਾਰੀ, ਬੇਕਾਬੂ ਹੋ ਰਹੇ ਨੇ ਹਲਾਤ !
Flax seeds: ਸਿਆਲ 'ਚ ਅਲਸੀ ਦੀਆਂ ਪਿੰਨੀਆਂ ਤਾਂ ਸਾਰੇ ਹੀ ਖਾਂਦੇ ਪਰ ਬਹੁਤ ਘੱਟ ਲੋਕ ਜਾਣਦੇ ਇਸ ਦੇ ਗੁੱਝੇ ਫਾਇਦੇ
Flax seeds: ਸਿਆਲ 'ਚ ਅਲਸੀ ਦੀਆਂ ਪਿੰਨੀਆਂ ਤਾਂ ਸਾਰੇ ਹੀ ਖਾਂਦੇ ਪਰ ਬਹੁਤ ਘੱਟ ਲੋਕ ਜਾਣਦੇ ਇਸ ਦੇ ਗੁੱਝੇ ਫਾਇਦੇ
ਲੁਧਿਆਣਾ 'ਚ ਪ੍ਰਸ਼ਾਸਨ ਨੇ ਮੰਗਿਆ 7 ਦਿਨਾਂ ਦਾ ਸਮਾਂ, ਨਜ਼ਰਬੰਦ ਪ੍ਰਦਰਸ਼ਨਕਾਰੀ ਰਿਹਾਅ, ਲੱਖਾ ਸਿਧਾਣਾ ਨੂੰ ਵੀ ਰਿਹਾਅ ਕਰਨ ਦਾ ਐਲਾਨ
ਲੁਧਿਆਣਾ 'ਚ ਪ੍ਰਸ਼ਾਸਨ ਨੇ ਮੰਗਿਆ 7 ਦਿਨਾਂ ਦਾ ਸਮਾਂ, ਨਜ਼ਰਬੰਦ ਪ੍ਰਦਰਸ਼ਨਕਾਰੀ ਰਿਹਾਅ, ਲੱਖਾ ਸਿਧਾਣਾ ਨੂੰ ਵੀ ਰਿਹਾਅ ਕਰਨ ਦਾ ਐਲਾਨ
ਪੰਥ ਤੋਂ ਬੇਮੁੱਖ ਹੋ ਕੇ ਕੱਖੋ ਹੌਲੇ ਹੋਏ ਅਕਾਲੀ ਲੀਡਰ ! ਪਖਾਨਿਆਂ ਦੀ ਕੀਤੀ ਸਫਾਈ, ਸ੍ਰੀ ਹਰਿਮੰਦਰ ਸਾਹਿਬ ਬਾਹਰ ਬਰਛਾ ਫੜ੍ਹਕੇ ਬੈਠੇ ਸੁਖਬੀਰ ਬਾਦਲ
ਪੰਥ ਤੋਂ ਬੇਮੁੱਖ ਹੋ ਕੇ ਕੱਖੋ ਹੌਲੇ ਹੋਏ ਅਕਾਲੀ ਲੀਡਰ ! ਪਖਾਨਿਆਂ ਦੀ ਕੀਤੀ ਸਫਾਈ, ਸ੍ਰੀ ਹਰਿਮੰਦਰ ਸਾਹਿਬ ਬਾਹਰ ਬਰਛਾ ਫੜ੍ਹਕੇ ਬੈਠੇ ਸੁਖਬੀਰ ਬਾਦਲ
Sukhbir Badal: ਸੁਖਬੀਰ ਬਾਦਲ ਨੇ ਗਲ 'ਚ ਪਾਈ ਤਖ਼ਤੀ ਅਤੇ ਹੱਥ 'ਚ ਫੜ੍ਹਿਆ ਬਰਛਾ, ਗੁਨਾਹਾਂ ਦੀ ਇੰਝ ਭੁਗਤ ਰਹੇ ਸਜ਼ਾ
ਸੁਖਬੀਰ ਬਾਦਲ ਨੇ ਗਲ 'ਚ ਪਾਈ ਤਖ਼ਤੀ ਅਤੇ ਹੱਥ 'ਚ ਫੜ੍ਹਿਆ ਬਰਛਾ, ਗੁਨਾਹਾਂ ਦੀ ਇੰਝ ਭੁਗਤ ਰਹੇ ਸਜ਼ਾ
Embed widget