ਪੜਚੋਲ ਕਰੋ
ਲਾਲ ਕਿਲ੍ਹੇ 'ਚ ਹਿੰਸਾ ਮਾਮਲੇ 'ਚ ਇਕ ਹੋਰ ਗ੍ਰਿਫ਼ਤਾਰੀ
ਟ੍ਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ' ਤੇ ਹੋਈ ਹਿੰਸਾ ਮਾਮਲੇ 'ਚ ਦਿੱਲੀ ਪੁਲਿਸ ਨੇ ਇਕ ਹੋਰ ਗ੍ਰਿਫਤਾਰੀ ਕੀਤੀ ਹੈ।

Red_Fort_Violence
ਨਵੀਂ ਦਿੱਲੀ: ਗਣਤੰਤਰ ਦਿਵਸ ਦੇ ਦਿਨ ਦਿੱਲੀ 'ਚ ਟ੍ਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ' ਤੇ ਹੋਈ ਹਿੰਸਾ ਮਾਮਲੇ 'ਚ ਦਿੱਲੀ ਪੁਲਿਸ ਨੇ ਇਕ ਹੋਰ ਗ੍ਰਿਫਤਾਰੀ ਕੀਤੀ ਹੈ। ਮਨਿੰਦਰ ਸਿੰਘ ਉਰਫ ਮੋਨੀ ਦਿੱਲੀ ਦੇ ਸਵਰੂਪ ਨਗਰ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਕ ਉਸਦੀ ਉਮਰ 30 ਸਾਲ ਹੈ। ਲਾਲ ਕਿਲ੍ਹੇ 'ਤੇ ਪ੍ਰਦਰਸ਼ਨ ਦੇ ਇਕ ਵਾਇਰਲ ਵੀਡੀਓ 'ਚ ਮਨਿੰਦਰ ਸਿੰਘ ਨੂੰ ਤਲਵਾਰ ਲਹਿਰਾਉਂਦਿਆਂ ਦੇਖਿਆ ਜਾ ਸਕਦਾ ਹੈ। ਪੁਲਿਸ ਨੇ ਉਸ ਦੇ ਘਰ ਤੋਂ ਗ੍ਰਿਫਤਾਰੀ ਮਗਰੋਂ ਦੋ ਤਲਵਾਰਾਂ ਬਰਾਮਦ ਕੀਤੀਆਂ ਹਨ।
ਦਿੱਲੀ ਦੇ ਸਪੈਸ਼ਲ ਸੈਲ ਨੇ ਮੋਨੂੰ ਨੂੰ ਦਿੱਲੀ ਦੇ ਪੀਤਮਪੁਰਾ ਦੇ ਇਕ ਬੱਸ ਅੱਡੇ ਤੋਂ ਮੰਗਲਵਾਰ ਗ੍ਰਿਫਤਾਰ ਕੀਤਾ ਸੀ। ਉਹ ਮੋਟਰਸਾਇਕਲ ਤੇ ਟ੍ਰੈਕਟਰ ਰੈਲੀ 'ਚ ਸ਼ਾਮਲ ਹੋਇਆ ਸੀ।
ਹੋਰ ਪੜ੍ਹੋ
ਟ੍ਰੈਂਡਿੰਗ ਟੌਪਿਕ





















