ਲਖਨਊ : 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਮਹਿਲਾ ਪੋਲਿੰਗ ਅਫਸਰ ਦੀ ਪੀਲੀ ਸਾੜੀ ਪਾਈ ਫੋਟੋ ਵਾਇਰਲ ਹੋਈ ਸੀ। ਇਹ ਮਹਿਲਾ ਪੋਲਿੰਗ ਅਫ਼ਸਰ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇੱਕ ਵਾਰ ਚਰਚਾ ਵਿੱਚ ਰਹੀ ਹੈ। ਇਸ ਮਹਿਲਾ ਅਧਿਕਾਰੀ ਦਾ ਨਾਂ ਰੀਨਾ ਦਿਵੇਦੀ ਹੈ। ਲਖਨਊ ਦੀ ਰਹਿਣ ਵਾਲੀ ਰੀਨਾ ਦਿਵੇਦੀ ਇਸ ਵਾਰ ਰਾਜਧਾਨੀ ਦੇ ਮੋਹਨਲਾਲਗੰਜ ਵਿਧਾਨ ਸਭਾ ਦੇ ਗੋਸਾਈਗੰਜ ਬੂਥ 'ਤੇ ਵੋਟਿੰਗ ਕਰਵਾਏਗੀ।

 

ਪਿਛਲੀ ਵਾਰ ਪੀਲੇ ਰੰਗ ਦੀ ਸਾੜ੍ਹੀ ਵਿੱਚ ਨਜ਼ਰ ਆਈ ਰੀਨਾ ਦਿਵੇਦੀ ਇਸ ਵਾਰ ਪੱਛਮੀ ਪਹਿਰਾਵੇ ਵਿੱਚ ਨਜ਼ਰ ਆਈ ਹੈ। ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਬਣੀ ਰੀਨਾ ਦਿਵੇਦੀ ਨੇ ਹੁਣ ਆਪਣਾ ਗੈਟਅੱਪ ਬਦਲ ਲਿਆ ਹੈ। ਪਿਛਲੀਆਂ ਚੋਣਾਂ 'ਚ ਰੀਨਾ ਦਿਵੇਦੀ ਪੀਲੀ ਸਾੜੀ 'ਚ ਨਜ਼ਰ ਆਈ ਸੀ ਅਤੇ ਪੀਲੀ ਸਾੜੀ ਦੀ ਫੋਟੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ। ਇਸ ਵਾਰ ਰੀਨਾ ਦਿਵੇਦੀ ਦਾ ਗੈਟਅੱਪ ਬਦਲ ਗਿਆ ਹੈ।






ਵੈਸਟਰਨ ਡਰੈੱਸ ਅਤੇ ਸਨ ਗਲਾਸ ਪਹਿਨ ਕੇ ਰੀਨਾ ਦਿਵੇਦੀ ਨੇ ਕਿਹਾ ਕਿ ਮੈਂ ਪਿਛਲੀ ਵਾਰ ਪੀਲੀ ਸਾੜ੍ਹੀ ਪਹਿਨੀ ਸੀ, ਇਸ ਵਾਰ ਥੋੜਾ ਬਦਲਿਆ ਹੈ, ਇਹ ਬਦਲਾਅ ਹੁੰਦਾ ਰਹਿਣਾ ਚਾਹੀਦਾ ਹੈ। ਰੀਨਾ ਦਿਵੇਦੀ ਦੀ ਨਵੀਂ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਰੀਨਾ ਦਿਵੇਦੀ ਲਖਨਊ ਵਿੱਚ ਲੋਕ ਨਿਰਮਾਣ ਵਿਭਾਗ ਦੇ ਦਫ਼ਤਰ ਵਿੱਚ ਕਲਰਕ ਵਜੋਂ ਤਾਇਨਾਤ ਹੈ।

 

ਪਿਛਲੀਆਂ ਲੋਕ ਸਭਾ ਚੋਣਾਂ 'ਚ ਰੀਨਾ ਦਿਵੇਦੀ ਚੋਣ ਡਿਊਟੀ 'ਤੇ ਸੀ। ਇਸ ਵਾਰ ਉਹ ਮੋਹਨਲਾਲਗੰਜ 'ਚ ਮਤਦਾਨ ਦੇ ਕੰਮ 'ਚ ਲੱਗੇ ਹੋਏ ਹਨ। ਮੰਗਲਵਾਰ ਨੂੰ ਰੀਨਾ ਦਿਵੇਦੀ ਇੱਕ ਈਵੀਐਮ ਮਸ਼ੀਨ ਲੈ ਕੇ ਇੱਕ ਕਾਲੇ ਸਲੀਵਲੇਸ ਟਾਪ ਅਤੇ ਆਫ-ਵਾਈਟ ਟਰਾਊਜ਼ਰ ਵਿੱਚ ਪੋਲਿੰਗ ਪਾਰਟੀ ਦੇ ਨਾਲ ਆਪਣੀ ਡਿਊਟੀ ਲਈ ਰਵਾਨਾ ਹੋਈ ਹੈ।ਰੀਨਾ ਦਿਵੇਦੀ ਨੂੰ ਨਿਊ ਗੇਟ ਅੱਪ 'ਚ ਦੇਖਣ ਤੋਂ ਬਾਅਦ ਉੱਥੇ ਵੱਡੀ ਭੀੜ ਇਕੱਠੀ ਹੋ ਗਈ। ਲੋਕਾਂ ਦੇ ਨਾਲ-ਨਾਲ ਪੁਲਸ ਕਰਮਚਾਰੀ ਵੀ ਉਨ੍ਹਾਂ ਨਾਲ ਸੈਲਫੀ ਲੈ ਰਹੇ ਸਨ। 

 

ਰੀਨਾ ਦਿਵੇਦੀ ਨੇ ਕਿਹਾ, 'ਮੈਂ ਫੈਸ਼ਨ ਦਾ ਪਾਲਣ ਕਰਦੀ ਹਾਂ, ਮੈਨੂੰ ਹਰ ਸਮੇਂ ਅਪਡੇਟ ਰਹਿਣਾ ਵੀ ਪਸੰਦ ਹੈ। ਇਸ ਕਾਰਨ ਗੈਟਅੱਪ ਵੀ ਬਦਲ ਗਿਆ ਹੈ। ਰੀਨਾ ਦਿਵੇਦੀ ਨੇ ਕਿਹਾ, 'ਮੇਰੀ ਤਸਵੀਰ ਵਾਇਰਲ ਹੋਣ 'ਤੇ ਮੈਨੂੰ ਕੋਈ ਇਤਰਾਜ਼ ਨਹੀਂ, ਮੈਨੂੰ ਵੋਟਿਮਗ ਕਰਨਾ ਅਤੇ ਵੋਟਿੰਗ ਕਰਵਾਉਣਾ ਪਸੰਦ ਹੈ, ਮੈਂ ਆਪਣੀ ਵਾਇਰਲ ਹੋਈ ਤਸਵੀਰ ਨੂੰ ਸਕਾਰਾਤਮਕ ਤਰੀਕੇ ਨਾਲ ਲੈਂਦੀ ਹਾਂ, ਇਸ ਸਮੇਂ ਮੇਰੀ ਡਿਊਟੀ ਮੋਹਨਲਾਲਗੰਜ ਲੱਗੀ ਹੋਈ ਹੈ। 


ਇਹ ਵੀ ਪੜ੍ਹੋ :Elections 2022 : ਚੋਣ ਕਮਿਸ਼ਨ ਨੇ ਰੈਲੀਆਂ 'ਤੇ ਲੱਗੀ ਰੋਕ ਹਟਾਈ , ਹੁਣ 50% ਦੀ ਬਜਾਏ ਪੂਰੀ ਸਮਰੱਥਾ ਨਾਲ ਰੈਲੀਆਂ ਕਰ ਸਕਣਗੀਆਂ ਪਾਰਟੀਆਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490