ਪੜਚੋਲ ਕਰੋ

ਜੀਓ ਨੇ ਮੁਫ਼ਤ ਦਾ ਲਾਲਚ ਦੇ ਕੇ ਪੰਜਾਬੀਆਂ ਨੂੰ ਡੰਗਿਆ, ਸਮਾਂ ਆਉਣ ਤੋਂ ਪੰਜਾਬ ਨੇ ਵਗਾਹ ਮਾਰੇ ਰਿਲਾਇੰਸ ਦੇ ਸਿੰਮ

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਡਟੇ ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕਰਨ ਦੇ ਮਕਸਦ ਤਹਿਤ ਜੀਓ ਨੂੰ ਵੀ ਵਗਾਹ ਮਾਰਿਆ ਹੈ ਤੇ ਲੋਕ ਵੀ ਇਸ ਕਦਮ 'ਚ ਪੂਰਾ ਸਾਥ ਦੇ ਰਹੇ ਹਨ।

ਰਮਨਦੀਪ ਕੌਰ ਦੀ ਰਿਪੋਰਟ

ਚੰਡੀਗੜ੍ਹ: ਇੱਕ ਸਮਾਂ ਆਇਆ ਸੀ ਜਦੋਂ ਜੀਓ ਸਿੰਮ ਲੈਣ ਲਈ ਲੋਕ ਦਿਨ ਚੜ੍ਹਨ ਤੋਂ ਵੀ ਪਹਿਲਾਂ ਹੀ ਕਤਾਰਾਂ 'ਚ ਲੱਗੇ ਦਿਖਾਈ ਦਿੰਦੇ ਸਨ। ਮੁਫ਼ਤ ਇੰਟਰਨੈੱਟ ਦਾ ਲਾਲਚ ਦੇਕੇ ਲੋਕਾਂ ਨੂੰ ਜੀਓ ਨੇ ਆਪਣੇ ਕਲਾਵੇ 'ਚ ਲੈ ਲਿਆ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਹਰ ਘਰ 'ਚ ਕਰੀਬ ਜੀਓ ਦਾ ਕੁਨੈਕਸ਼ਨ ਸੀ। ਮੁਫ਼ਤ ਆਫ਼ਰ ਦੇ ਚੱਕਰ 'ਚ ਪੰਜਾਬੀਆਂ ਨੇ ਜੀਓ ਨੂੰ ਹੱਥਾਂ 'ਤੇ ਚੁੱਕ ਲਿਆ ਤੇ ਰਿਲਾਇੰਸ ਜੀਓ ਦੇ ਹੋ ਗਏ ਵਾਰੇ ਨਿਆਰੇ। ਹੁਣ ਇਨ੍ਹਾਂ ਪੰਜਾਬੀਆਂ ਨੇ ਹੀ ਜੀਓ ਨੂੰ ਦਰਕਿਨਾਰ ਕਰ ਸੁੱਟਿਆ ਹੈ ਜਿਸ ਦਾ ਸੇਕ ਵੀ ਕੰਪਨੀ ਦੇ ਬਾਸ਼ਿੰਦਿਆਂ ਤਕ ਬਾਖੂਬੀ ਪਹੁੰਚਿਆ ਹੈ।

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਡਟੇ ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕਰਨ ਦੇ ਮਕਸਦ ਤਹਿਤ ਜੀਓ ਨੂੰ ਵੀ ਵਗਾਹ ਮਾਰਿਆ ਹੈ ਤੇ ਲੋਕ ਵੀ ਇਸ ਕਦਮ 'ਚ ਪੂਰਾ ਸਾਥ ਦੇ ਰਹੇ ਹਨ। ਇਸੇ ਕਾਰਨ ਹੀ ਪੰਜਾਬ ਦੇ ਘਰਾਂ 'ਚੋਂ ਹੁਣ ਜੀਓ ਦਾ ਨਿਕਾਲਾ ਸ਼ੁਰੂ ਹੋ ਗਿਆ ਹੈ। ਫਿਕਰ 'ਚ ਆਕੇ ਰਿਲਾਇੰਸ ਜੀਓ ਨੇ ਟੈਲੀਕਾਮ ਅਥਾਰਿਟੀ ਕੋਲ ਸ਼ਿਕਾਇਤ ਵੀ ਦਰਜ ਕਰਾਈ ਹੈ। ਜੀਓ ਨੇ ਸਿੱਧਾ ਇਲਜ਼ਾਮ ਏਅਰਟੈਲ ਤੇ ਵੋਡਾਫੋਨ ਸਿਰ ਮੜ੍ਹਿਆ ਹੈ। ਹਾਲਾਂਕਿ ਕਿਸਾਨ ਅੰਦੋਲਨ ਤੋਂ ਉਹ ਵੀ ਭਲੀਭਾਂਤ ਜਾਣੂ ਹੈ ਤੇ ਵੋਡਾਫੋਨ ਏਅਰਟੈਲ ਨੇ ਜੀਓ ਦੇ ਇਲਜ਼ਾਮਾਂ ਨੂੰ ਵੀ ਖਾਰਜ ਕਰ ਦਿੱਤਾ ਹੈ।

ਟੈਲੀਕਾਮ ਅਥਾਰਿਟੀ ਦੇ ਤੱਥਾਂ ਅਨੁਸਾਰ ਰਿਲਾਇੰਸ ਜੀਓ ਦੇ ਕੁਨੈਕਸ਼ਨਾਂ ਦੀ ਦਰ ਵੀ ਘਟਣ ਲੱਗੀ ਹੈ। ਪੰਜਾਬ ’ਚ ਚਾਲੂ ਵਰ੍ਹੇ ਦੇ ਸਤੰਬਰ ਮਹੀਨੇ ’ਚ ਜੀਓ ਦੇ ਡੈੱਡ ਕੁਨੈਕਸ਼ਨਾਂ ਦੀ ਦਰ 33.44 ਫ਼ੀਸਦੀ ਹੋ ਗਈ ਹੈ, ਜੋ ਜਨਵਰੀ 2019 ਵਿੱਚ 20.16 ਫ਼ੀਸਦੀ ਸੀ। ਰਿਲਾਇੰਸ ਜੀਓ ਦੇ ਪੰਜਾਬ ਵਿਚਲੇ 1.39 ਕਰੋੜ ਕੁਨੈਕਸ਼ਨਾਂ ਵਿੱਚੋਂ ਸਿਰਫ਼ 66.56 ਫ਼ੀਸਦੀ ਕੁਨੈਕਸ਼ਨ ਹੀ ਵਰਤੋਂ ਵਿੱਚ ਹਨ ਜਦਕਿ ਦੇਸ਼ ਭਰ ਵਿੱਚ ਜੀਓ ਦੇ 78.76 ਫ਼ੀਸਦੀ ਕੁਨੈਕਸ਼ਨ ਐਕਟਿਵ ਹਨ। ਪੰਜਾਬ ਵਿੱਚ ਏਅਰਟੈੱਲ ਕੰਪਨੀ ਦੇ 97.78 ਫ਼ੀਸਦੀ, ਆਈਡੀਆ ਦੇ 88.93 ਫ਼ੀਸਦੀ ਅਤੇ ਬੀਐੱਸਐੱਨਐੱਲ ਦੇ 39.24 ਫ਼ੀਸਦੀ ਕੁਨੈਕਸ਼ਨ ਐਕਟਿਵ ਹਨ।

ਕਿਸਾਨ ਅੰਦੋਲਨ ਦੌਰਾਨ ਜਿੱਥੇ ਟੋਲ ਪਲਾਜ਼ਿਆਂ, ਰਿਲਾਇੰਸ ਪੰਪਾਂ ਨੂੰ ਘਾਟੇ ਦੇ ਦੌਰ ਚੋਂ ਲੰਘਣਾ ਪਿਆ ਉੱਥੇ ਹੀ ਪੰਜਾਬ ਵਿੱਚ ਸਤੰਬਰ ਮਹੀਨੇ ਵਿਚ ਹੀ ਸਿਮ ਇੱਕ ਕੰਪਨੀ ਤੋਂ ਦੂਸਰੀ ਕੰਪਨੀ ਵਿੱਚ ਤਬਦੀਲ ਕਰਾਉਣ ਲਈ 10 ਹਜ਼ਾਰ ਅਰਜ਼ੀਆਂ ਕੰਪਨੀਆਂ ਕੋਲ ਪੁੱਜੀਆਂ ਹਨ, ਜਿਸ ’ਚ ਜੀਓ ਵੀ ਸ਼ਾਮਲ ਹੈ। ਬੇਸ਼ੱਕ ਰਿਲਾਇੰਸ ਜੀਓ ਨੇ ਆਪਣਾ ਜਾਲ ਵਿਛਾਉਣ ਲਈ ਪਹਿਲਾਂ ਮੁਫ਼ਤ ਦਾ ਲਾਲਚ ਦਿੱਤਾ ਪਰ ਉਹ ਸ਼ਾਇਦ ਇਹ ਭੁੱਲ ਬੈਠੇ ਕਿ ਲੋੜ ਪੈਣ 'ਤੇ ਪੰਜਾਬੀ ਆਪਾ ਵੀ ਕੁਰਬਾਨ ਕਰ ਜਾਂਦੇ ਨੇ ਇਹ ਤਾਂ ਫਿਰ ਵੀ ਕਾਰਪੋਰੇਟ ਜਗਤ ਦੇ ਮੋਬਾਇਲ ਕੁਨੈਕਸ਼ਨ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

Marriage Scheme : ਵਿਆਹ ਕਰਨ ’ਤੇ ਇਹ ਸਰਕਾਰ ਦੇਵੇਗੀ 5 ਲੱਖ ਰੁਪਏ,  ਜਾਣੋ ਕੌਣ ਲੈ ਸਕਦਾ ਹੈ ਲਾਭ
Marriage Scheme : ਵਿਆਹ ਕਰਨ ’ਤੇ ਇਹ ਸਰਕਾਰ ਦੇਵੇਗੀ 5 ਲੱਖ ਰੁਪਏ,  ਜਾਣੋ ਕੌਣ ਲੈ ਸਕਦਾ ਹੈ ਲਾਭ
Gursimran Mand ਨਾਲ ਕਥਿਤ ਕੁੱਟਮਾਰ ਦਾ ਮਾਮਲਾ , ਸਿੱਖ ਸੰਗਤ ਨੇ ਅੰਬਾਲਾ ਥਾਣਾ ਘੇਰਿਆ  ,ਗ੍ਰਿਫ਼ਤਾਰ ਨੌਜਵਾਨਾਂ ਦੀ ਰਿਹਾਈ ਦੀ ਮੰਗ
Gursimran Mand ਨਾਲ ਕਥਿਤ ਕੁੱਟਮਾਰ ਦਾ ਮਾਮਲਾ , ਸਿੱਖ ਸੰਗਤ ਨੇ ਅੰਬਾਲਾ ਥਾਣਾ ਘੇਰਿਆ  ,ਗ੍ਰਿਫ਼ਤਾਰ ਨੌਜਵਾਨਾਂ ਦੀ ਰਿਹਾਈ ਦੀ ਮੰਗ
West Bengal 'ਚ ਮਮਤਾ ਬੈਨਰਜੀ 'ਤੇ ਹਮਲਾ, ਕਾਰ 'ਤੇ ਸੁੱਟੇ ਪੱਥਰ, ਲਗਾਏ ‘ਚੋਰ-ਚੋਰ’ ਦੇ ਨਾਅਰੇ
West Bengal 'ਚ ਮਮਤਾ ਬੈਨਰਜੀ 'ਤੇ ਹਮਲਾ, ਕਾਰ 'ਤੇ ਸੁੱਟੇ ਪੱਥਰ, ਲਗਾਏ ‘ਚੋਰ-ਚੋਰ’ ਦੇ ਨਾਅਰੇ
Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ, ਕਈ ਮਕਾਨਾਂ 'ਚ ਪਈਆਂ ਤਰੇੜਾਂ, 4.3 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ, ਕਈ ਮਕਾਨਾਂ 'ਚ ਪਈਆਂ ਤਰੇੜਾਂ, 4.3 ਤੀਬਰਤਾ ਨਾਲ ਜ਼ੋਰਦਾਰ ਝਟਕੇ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Embed widget