ਨਵੀਂ ਦਿੱਲੀਸ਼ੇਅਰ ਬਾਜ਼ਾਰ ਦੀ ਗਿਰਾਵਟ ਦੇ ਉਲਟ ਰਿਲਾਇੰਸ ਇੰਡਸਟਰੀ ਦਾ ਸ਼ੇਅਰ ਮੰਗਲਵਾਰ ਨੂੰ 12% ਵਧ ਕੇ 1,302.50 ਰੁਪਏ ਦੇ ਲੈਵਲ ‘ਤੇ ਪਹੁੰਚ ਗਿਆ। ਇਹ ਜੂਨ 2009 ਤੋਂ ਬਾਅਦ ਇੱਕ ਦਿਨ ‘ਚ ਸਭ ਤੋਂ ਵੱਡੀ ਤੇਜ਼ੀ ਹੈ। ਇਸ ਵਾਧੇ ਨੇ ਬੀਐਸਈ ‘ਤੇ ਰਿਲਾਇੰਸ ਦਾ ਮਾਰਕਿਟ ਕੈਂਪ 84,000 ਕਰੋੜ ਰੁਪਏ ਵਧਕੇ 8.21 ਲੱਖ ਪਰੋੜ ਰੁਪਏ ਤੋਂ ਉੱਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਹੋਣ ‘ਤੇ 7.37 ਲੱਖ ਕਰੋੜ ਰੁਪਏ ਸੀ। ਸੋਮਵਾਰ ਨੂੰ ਬਕਰੀਦ ਕਰਕੇ ਸ਼ੇਅਰ ਬਾਜ਼ਾਰ ਬੰਦ ਰਿਹਾ।

ਰਿਲਾਇੰਸ ਦੀ 42ਵੀਂ ਏਜੀਐਮ ‘ਚ ਸੋਮਵਾਰ ਨੂੰ ਕੰਪਨੀ ਦੇ ਚੇਅਰਮੈਨ ਤੇ ਐਮਡੀ ਮੁਕੇਸ਼ ਅੰਬਾਨੀ ਨੇ ਕਈ ਅਹਿਮ ਐਲਾਨ ਕੀਤੇ ਜਿਸ ਨਾਲ ਅੰਬਾਨੀ ਦੇ ਸ਼ੇਅਰ ਦੀ ਖਰੀਦਾਰੀ ਵਧੀ ਹੈ।

ਇਹ ਹਨ ਰਿਲਾਇੰਸ ਦੇ ਚਾਰ ਵੱਡੇ ਐਲਾਨ:




1. 
ਸਊਦੀ ਅਰਾਮਕੋ ਰਿਲਾਇੰਸ ਦੇ ਰਿਫਾਇਨਰੀ-ਕੈਮੀਕਲ ਬਿਜਨੈਸ ‘ਚ 20% ਸ਼ੇਅਰ 1.06 ਲੱਖ ਕਰੋੜ ਰੁਪਏ ‘ਚ ਖਰੀਦੇਗੀ। ਇਹ ਰਿਲਾਇੰਸ ‘ਚ ਹੁਣ ਤਕ ਦਾ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ ਹੋਵੇਗਾ।

2. ਰਿਲਾਇੰਸ ਫਿਊਲ ਰਿਟੇਲ ਬਿਜਨੈਸ ਦੀ 49% ਹਿੱਸੇਦਾਰੀ ਯੂਕੇ ਦੀ ਬੀਪੀ ਕੰਪਨੀ ਨੂੰ 7000 ਕਰੋੜ ਰੁਪਏ ‘ਚ ਵੇਚੇਗੀ। ਬੀਪੀ ਦੇ ਨਾਲ ਜੁਆਇੰਟ ਵੈਂਚਰ ਤਹਿਤ ਰਿਲਾਇੰਸ ਅਗਲੇ ਸਾਲ ‘ਚ ਪੈਟਰੋਲ ਪੰਪਾਂ ਦੀ ਗਿਣਤੀ ਮੌਜੂਦਾ 1400 ਤੋਂ ਵਧਕੇ 5500 ਕਰੇਗੀ।

3. ਅਰਾਮਕੋ ਤੇ ਬੀਪੀ ਨੂੰ ਸ਼ੇਅਰ ਵੇਚਣ ‘ਚ ਮਿਲਣ ਵਾਲੀ ਰਕਮ ਤੋਂ ਰਿਲਾਇੰਸ ਆਪਣਾ ਕਰਜ਼ ਚੁਕਾਵੇਗੀ। ਮਾਰਚ 2021 ਤਕ ਕੰਪਨੀ ਨੂੰ ਕਰਜ਼ਮੁਕਤ ਬਣਾਉਣ ਦਾ ਸਿੱਟਾ ਹੈ।

4. ਪੰਜ ਸਾਲ ‘ਚ ਰਿਲਾਇੰਸ ਰਿਟੇਲ ਤੇ ਜੀਓ ਸ਼ੇਅਰ ਬਾਜ਼ਾਰ ‘ਚ ਲਿਸਟ ਹੋਵੇਗੀ। ਮੁਕੇਸ਼ ਅੰਬਾਨੀ ਨੇ ਸ਼ੇਅਰ ਧਾਰਕਾਂ ਨੂੰ ਯਕੀਨ ਦਵਾਇਆ ਕਿ ਉਨ੍ਹਾਂ ਨੇ ਉੱਚਾ ਫਾਇਦਾ ਤੇ ਬੋਨਸ ਮਿਲਦਾ ਰਹੇਗਾ।


ਅਕਤੂਬਰ 2007: 100 ਅਰਬ ਡਾਲਰ ਦੇ ਮਾਰਕਿਟ ਕੈਂਪ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣੀ



ਜੁਲਾਈ 2018: 11 ਸਾਲ ਬਾਅਦ ਫੇਰ ਤੋਂ 100 ਅਰਬ ਡਾਲਰ ਦਾ ਵੈਲਿਊਸ਼ਨ ਹਾਸਲ ਕੀਤਾ।


ਅਗਸਤ 2018: 8 ਲੱਖ ਕਰੋੜ ਰੁਪਏ ਦੇ ਮਾਰਕਿਟ ਕੈਂਪ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣੀ।



ਜਨਵਰੀ 2019: 10000 ਕਰੋੜ ਰੁਪਏ ਦੇ ਫਾਇਦੇ ਵਾਲੀ ਦੇਸ਼ ਦੀ ਪਹਿਲੀ ਨਿੱਜੀ ਕੰਪਨੀ ਬਣੀ।