ਨਵੀਂ ਦਿੱਲੀ : ਦੁਨੀਆ ਦੇ ਸੁਪਰ ਲਗਜ਼ਰੀ ਬ੍ਰਾਂਡ ਨੂੰ ਭਾਰਤੀ ਬਾਜ਼ਾਰਾਂ ਵਿੱਚ ਉਤਾਰਨ ਲਈ ਰਿਲਾਇੰਸ ਬ੍ਰਾਂਡਸ ਲਿਮਟਿਡ (RBL) ਨੇ ਬਾਲੈਂਸੀਗਾ ਨਾਲ ਇੱਕ ਰਣਨੀਤਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ। ਇਸ ਲੰਬੇ ਸਮੇਂ ਦੇ ਫਰੈਂਚਾਇਜ਼ੀ ਸਮਝੌਤੇ ਦੇ ਤਹਿਤ RBL ਭਾਰਤ ਵਿੱਚ ਬਾਲੈਂਸੀਗਾ ਦਾ ਇੱਕਮਾਤਰ ਭਾਈਵਾਲ ਹੋਵੇਗਾ।

 
ਸਪੈਨਿਸ਼ ਮੂਲ ਦੇ ਕ੍ਰਿਸਟੋਬਲ ਬਾਲੇਨਸੀਗਾ ਨੇ 1937 ਵਿੱਚ ਪੈਰਿਸ ਵਿੱਚ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਬਾਲੈਂਸੀਗਾ ਸ਼ੋਅ ਦੀ ਦੁਨੀਆ ਦਾ ਇੱਕ ਵੱਡਾ ਨਾਮ ਹੈ, ਜੋ ਆਪਣੇ ਆਧੁਨਿਕ ਕਪੜਿਆਂ ਅਤੇ ਫੈਸ਼ਨ ਵਿੱਚ ਨਵੀਨਤਾਵਾਂ ਲਈ ਜਾਣਿਆ ਜਾਂਦਾ ਹੈ।  2015 ਤੋਂ ਡੇਮਨਾ ਬਾਲੈਂਸੀਗਾ ਦੀ ਕਲਾਤਮਕ ਨਿਰਦੇਸ਼ਕ ਰਹੀ ਹੈ ਅਤੇ ਉਦੋਂ ਤੋਂ ਬਾਲੈਂਸੀਗਾ ਨਵੀਆਂ ਉਚਾਈਆਂ ਨੂੰ ਛੂ ਰਹੀ ਹੈ।  ਬਾਲੈਂਸੀਗਾ ਦੇ ਕਲੈਕਸ਼ਨ ਵਿੱਚ ਔਰਤਾਂ ਅਤੇ ਪੁਰਸ਼ਾਂ ਦੇ ਰੇਡੀ -ਟੂ ਵਿਅਰ ਕੱਪੜੇ ਅਤੇ ਅਸੈਸਰੀਜ਼ ਦੀ ਵੱਡੀ ਰੇਂਜ ਸ਼ਾਮਿਲ ਹਨ।


ਇਸ ਸਮਝੌਤੇ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਰਿਲਾਇੰਸ ਬ੍ਰਾਂਡਸ ਲਿਮਟਿਡ ਦੇ ਐੱਮ.ਡੀ.ਦਰਸ਼ਨ ਮਹਿਤਾ ਨੇ ਕਿਹਾ, "ਦੁਨੀਆ ਦੇ ਕੁਝ ਬ੍ਰਾਂਡਾਂ ਨੇ ਸੱਚਮੁੱਚ ਹੀ ਬਾਲੈਂਸੀਗਾ
  ਰਗੀ ਰਚਨਾਤਮਕਤਾ ਨੂੰ ਅਪਣਾਇਆ ਹੈ। ਉਹਨਾਂ ਨੇ ਆਪਣੀਆਂ ਸ਼ਾਨਦਾਰ ਅਤੇ ਸਧਾਰਨ ਰਚਨਾਵਾਂ ਦੇ ਮਾਧਿਅਮ ਨਾਲ ਦੁਨੀਆ ਵਿੱਚ ਇੱਕ ਮੁਕਾਮ ਹਾਸਿਲ ਕੀਤਾ ਹੈ। ਦੇਸ਼ ਵਿੱਚ ਬ੍ਰਾਂਡ ਨੂੰ ਪੇਸ਼ ਕਰਨ ਦਾ ਸਭ ਤੋਂ  ਅਨੁਕੂਲ ਸਮਾਂ ਹੈ ਕਿਉਂਕਿ ਭਾਰਤੀ ਲਗਜ਼ਰੀ ਗਾਹਕ ਪਰਿਪੱਕ ਹੋ ਗਏ ਹਨ ਅਤੇ ਫੈਸ਼ਨ ਦਾ ਉਪਯੋਗ ਆਪਣੀ ਵਿਅਕਤੀਗਤਤਾ ਦੇ ਰਚਨਾਤਮਕ ਪ੍ਰਗਟਾਵਾ ਦੇ ਰੂਪ 'ਚ ਕਰ ਰਹੇ ਹਨ।