ਪੜਚੋਲ ਕਰੋ
Advertisement
Lok Sabha Elections 2024 : ਹਰਿਆਣਾ 'ਚ ਚੱਲ ਰਿਹਾ ਉਲਟਾ 'ਆਪ੍ਰੇਸ਼ਨ ਲੋਟਸ' ! ਦੀਪੇਂਦਰ ਸਿੰਘ ਹੁੱਡਾ ਬੋਲੇ - 29 ਵਿਧਾਇਕਾਂ ਨੇ ਭਾਜਪਾ ਛੱਡ ਕਾਂਗਰਸ ਨਾਲ ਜੋੜਿਆ ਨਾਤਾ
Haryana News : ਹਰਿਆਣਾ 'ਚ 'ਆਪ੍ਰੇਸ਼ਨ ਲੋਟਸ' ਨੂੰ ਲੈ ਕੇ ਕਾਂਗਰਸ ਨੇਤਾ ਦੀਪੇਂਦਰ ਸਿੰਘ ਹੁੱਡਾ ਨੇ ਵੱਡਾ ਬਿਆਨ ਦਿੱਤਾ ਹੈ। ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਹਰਿਆਣਾ 'ਚ ਆਪਰੇਸ਼ਨ ਲੋਟਸ ਉਲਟਾ ਪੈਂਦਾ ਦਿਖਾਈ
Haryana News : ਹਰਿਆਣਾ 'ਚ 'ਆਪ੍ਰੇਸ਼ਨ ਲੋਟਸ' ਨੂੰ ਲੈ ਕੇ ਕਾਂਗਰਸ ਨੇਤਾ ਦੀਪੇਂਦਰ ਸਿੰਘ ਹੁੱਡਾ ਨੇ ਵੱਡਾ ਬਿਆਨ ਦਿੱਤਾ ਹੈ। ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਹਰਿਆਣਾ 'ਚ ਆਪਰੇਸ਼ਨ ਲੋਟਸ ਉਲਟਾ ਪੈਂਦਾ ਦਿਖਾਈ ਦੇ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਭਾਜਪਾ ਦੇ 29 ਸਾਬਕਾ ਵਿਧਾਇਕ, ਮੰਤਰੀ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ।
VIDEO | "In Haryana, there is reverse 'Operation Lotus'. In the last few months, 29 former MLAs, ministers have joined the Congress. BJP, JJP have lost their ground in Haryana," says Congress leader @DeependerSHooda pic.twitter.com/qq7iO7fls6
— Press Trust of India (@PTI_News) July 5, 2023
ਦੀਪੇਂਦਰ ਸਿੰਘ ਹੁੱਡਾ ਨੇ ਭਾਜਪਾ 'ਤੇ ਬੋਲਿਆ ਹਮਲਾ
ਦੀਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਹਰਿਆਣਾ 'ਚ ਉਲਟਾ 'ਆਪ੍ਰੇਸ਼ਨ ਲੋਟਸ' ਚੱਲ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ 29 ਸਾਬਕਾ ਵਿਧਾਇਕ, ਮੰਤਰੀ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਭਾਜਪਾ, ਜੇਜੇਪੀ ਨੇ ਹਰਿਆਣਾ ਵਿੱਚ ਆਪਣੀ ਜ਼ਮੀਨ ਗੁਆ ਲਈ ਹੈ। ਰਾਜ ਸਭਾ ਮੈਂਬਰ ਦੀਪੇਂਦਰ ਸਿੰਘ ਹੁੱਡਾ ਹਰ ਰੋਜ਼ ਭਾਜਪਾ 'ਤੇ ਹਮਲੇ ਕਰ ਰਹੇ ਹਨ।
ਮੱਧ ਪ੍ਰਦੇਸ਼ 'ਚ ਆਦਿਵਾਸੀ ਘਟਨਾ 'ਤੇ ਵੀ ਭੜਕੇ ਨੇਤਾ
ਮੱਧ ਪ੍ਰਦੇਸ਼ 'ਚ ਆਦਿਵਾਸੀ ਘਟਨਾ 'ਤੇ ਵੀ ਭੜਕੇ ਨੇਤਾ
ਦੀਪੇਂਦਰ ਸਿੰਘ ਹੁੱਡਾ ਨੇ ਮੱਧ ਪ੍ਰਦੇਸ਼ 'ਚ ਆਦਿਵਾਸੀ 'ਤੇ ਪਿਸ਼ਾਬ ਕਰਨ ਦੀ ਵੀਡੀਓ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੂੰ ਸੱਤਾ ਦਾ ਇੰਨਾ ਹੰਕਾਰ ਹੈ ਕਿ ਉਹ ਸਮਾਜ ਦੇ ਦੱਬੇ-ਕੁਚਲੇ ਵਰਗਾਂ ਨਾਲ ਅਣਮਨੁੱਖੀ ਅਤੇ ਭੱਦੀ ਹਰਕਤਾਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਹਨ। ਮੱਧ ਪ੍ਰਦੇਸ਼ ਦੀ ਸੱਤਾਧਾਰੀ ਭਾਜਪਾ ਨਾਲ ਜੁੜੇ ਵਿਅਕਤੀ ਵੱਲੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਇਸ ਘਿਨਾਉਣੇ ਕਾਰੇ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਘੱਟ ਹੋਵੇਗੀ। ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਉਸਨੂੰ ਜਲਦ ਤੋਂ ਜਲਦ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਜੋ ਉਹ ਪੂਰੇ ਸਮਾਜ ਲਈ ਇਕ ਮਿਸਾਲ ਬਣ ਸਕੇ ਅਤੇ ਕੋਈ ਦੁਬਾਰਾ ਅਜਿਹਾ ਅਪਰਾਧ ਕਰਨ ਬਾਰੇ ਸੋਚ ਵੀ ਨਾ ਸਕੇ।
ਕੀ ਹੈ 'ਆਪ੍ਰੇਸ਼ਨ ਲੋਟਸ'
'ਆਪ੍ਰੇਸ਼ਨ ਲੋਟਸ' ਸ਼ਬਦ ਸੂਬੇ ਦੀ ਵਿਰੋਧੀ ਧਿਰ ਕਾਂਗਰਸ ਅਤੇ ਜਨਤਾ ਦਲ (ਐਸ) ਨੇ ਕੁਝ ਸਾਲ ਪਹਿਲਾਂ ਵਰਤਿਆ ਸੀ। ਵਿਰੋਧੀ ਧਿਰ ਦੇ ਅਨੁਸਾਰ ਭਾਜਪਾ ਇਹ ਕਾਰਵਾਈ ਉਦੋਂ ਚਲਾਉਂਦੀ ਹੈ ਜਦੋਂ ਉਹ ਆਪਣੇ ਬਲਬੂਤੇ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਹਿੰਦੀ ਹੈ ਅਤੇ ਕਥਿਤ ਤੌਰ 'ਤੇ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੂੰ ਆਪਣੇ ਘੇਰੇ ਵਿੱਚ ਲਿਆਉਂਦੀ ਹੈ। ਅਜਿਹੇ 'ਚ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement