ਉਜੈਨ : ਸੋਸ਼ਲ ਮੀਡੀਆ 'ਤੇ ਰਿਵਾਲਵਰ ਨਾਲ ਫੋਟੋਆਂ ਉਜੈਨ ਜ਼ਿਲੇ ਦੀ ਇਕ ਲੜਕੀ ਅਤੇ ਉਸ ਦੇ ਦੋਸਤਾਂ ਨੂੰ ਮਹਿੰਗੀਆਂ ਪੈ ਗਈਆਂ ਹਨ। ਪੋਵਾਸਾ ਪੁਲਿਸ ਨੇ ਮੱਧ ਪ੍ਰਦੇਸ਼ ਦੇ ਉਜੈਨ ਦੇ ਮਾਕਸੀ ਰੋਡ ਤੋਂ ਇੱਕ ਲੜਕੀ ਅਤੇ ਉਸਦੇ ਦੋਸਤ ਨੂੰ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।

 

ਦਰਅਸਲ ਲੜਕੀ ਵੱਲੋਂ ਆਪਣੇ ਦੋਸਤਾਂ 'ਤੇ ਰੌਹਬ ਪਾਉਣ ਲਈ ਹਥਿਆਰਾਂ ਨਾਲ ਲੈਸ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਪਾਈਆਂ ਗਈਆਂ ਸਨ, ਜਿਸ ਕਾਰਨ ਪੁਲਿਸ ਨੂੰ ਕਈ ਦਿਨਾਂ ਤੋਂ ਲੜਕੀ ਦੀ ਭਾਲ ਸੀ।

 

ਪਵਾਸਾ ਥਾਣੇ ਦੇ ਟੀਆਈ ਗਜੇਂਦਰ ਪਚੌਰੀਆ ਦੇ ਅਨੁਸਾਰ ਇਹ ਵਿਦਿਆਰਥਣ ਹਥਿਆਰਾਂ ਨਾਲ ਆਪਣੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਪਾਉਂਦੀ ਸੀ। ਜਾਣਕਾਰੀ ਮੁਤਾਬਕ ਉਹ ਆਪਣੇ ਦੋਸਤਾਂ 'ਤੇ ਰੌਹਬ ਪਾਉਣ ਲਈ ਅਜਿਹਾ ਕਰਦੀ ਸੀ।

 

ਵਿਦਿਆਰਥਣ ਦੇ ਨਾਲ ਹੀ ਉਸ ਦੇ ਇੱਕ ਦੋਸਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਚੱਲਦਿਆਂ ਐਮਪੀ ਪੁਲਿਸ ਹਥਿਆਰਾਂ ਨਾਲ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਵਾਲੇ ਲੋਕਾਂ ਖਿਲਾਫ ਮੁਹਿੰਮ ਚਲਾ ਰਹੀ ਹੈ। ਪੁਲੀਸ ਦਾ ਮੰਨਣਾ ਹੈ ਕਿ ਅਜਿਹੇ ਮੁਲਜ਼ਮ ਇਸ ਰਾਹੀਂ ਲੋਕਾਂ ਵਿੱਚ ਖੌਫ਼ ਫੈਲਾਉਣਾ ਚਾਹੁੰਦੇ ਹਨ।

 

ਇਸ ਸਿਲਸਿਲੇ 'ਚ ਇਕ ਹੱਥ 'ਚ ਪਿਸਤੌਲ ਅਤੇ ਦੂਜੇ ਹੱਥ 'ਚ ਕੱਤਾ ਫੜੀ ਲੜਕੀ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਦੇ ਨੂੰ ਫੜਨ ਲਈ ਕਾਫੀ ਸਮੇਂ ਤੋਂ ਕੋਸ਼ਿਸ਼ਾਂ ਚੱਲ ਰਹੀਆਂ ਸਨ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਪਤਾ ਲੱਗਾ ਕਿ ਉਹ ਪਵਾਸਾ ਥਾਣਾ ਖੇਤਰ ਦੀ ਲੜਕੀ ਹੈ।

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਟੀਮ ਉਸ ਦੇ ਪਿੱਛੇ ਗਈ। ਸ਼ਨੀਵਾਰ ਨੂੰ ਲੜਕੀ ਅਤੇ ਉਸ ਦਾ ਦੋਸਤ ਨਾਜਾਇਜ਼ ਹਥਿਆਰਾਂ ਸਮੇਤ ਫੜਿਆ ਗਿਆ। ਇਹ ਦੋਵੇਂ ਵਿਦਿਆਰਥੀ ਹਨ ਅਤੇ ਆਪਣੇ ਦੋਸਤਾਂ 'ਤੇ ਰੌਹਬ ਪਾਉਣ ਲਈ ਹਥਿਆਰਾਂ ਨਾਲ ਫੋਟੋਆਂ ਖਿਚਵਾ ਕੇ ਆਪਣੇ ਦੋਸਤਾਂ ਨੂੰ ਡਰਾਉਂਦੇ ਸਨ। ਫਿਲਹਾਲ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।