ਭੁਵਨੇਸ਼ਵਰ: ਉੜੀਸਾ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਦੋ ਲੋਕਾਂ ਨੂੰ 2 ਹਜ਼ਾਰ ਕਿਲੋਗ੍ਰਾਮ ਗਾਂਜੇ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਲੋਕਾਂ ਦੇ ਨਾਲ ਇਕ ਟਰੱਕ ਵੀ ਜ਼ਬਤ ਕੀਤਾ ਗਿਆ ਹੈ, ਜਿਸ ਰਾਹੀਂ ਗਾਂਜੇ ਦੀ ਖੇਪ ਲਿਜਾਈ ਜਾ ਰਹੀ ਸੀ। ਪੁਲਿਸ ਨੂੰ ਸੂਚਨਾ ਮਿਲੀ ਕਿ ਟਰੱਕ ਰਾਹੀਂ ਗਾਂਜੇ ਦੀ ਤਸਕਰੀ ਕੀਤੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਨਾਕਾਬੰਦੀ ਕਰਕੇ ਗੱਡੀਆਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਨੇ ਕੋਲੇ ਨਾਲ ਭਰੇ ਟਰੱਕ ਦੀ ਜਾਂਚ ਕੀਤੀ। ਜਾਂਚ ਦੌਰਾਨ ਪੁਲਿਸ ਨੂੰ ਕੋਲੇ ਦੇ ਅੰਦਰੋਂ ਬੋਰੀਆਂ 'ਚ ਭਰਿਆ ਗਾਂਜਾ ਮਿਲਿਆ।


ਜ਼ਬਤ ਕੀਤੇ ਗਾਂਜੇ ਦੀ ਕੀਮਤ 2.25 ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਗਾਂਜੇ ਦੀ ਖੇਪ ਟਰੱਕ ਦੇ ਅੰਦਰ ਕੋਲੇ ਦੇ ਹੇਠਾਂ ਲੁਕੀ ਹੋਈ ਸੀ। ਪੁਲਿਸ ਨੇ ਦੱਸਿਆ ਕਿ ਲਗਪਗ 2,256 ਕਿਲੋ ਗਾਂਜਾ ਲੈ ਕੇ ਜਾ ਰਿਹਾ ਇਕ ਟਰੱਕ ਵੀ ਜ਼ਬਤ ਕਰ ਲਿਆ ਗਿਆ ਹੈ ਤੇ ਕਾਰਵਾਈ ਕਰਦਿਆਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


ਕੌਣ-ਕੌਣ ਸਮਾਈਲਿੰਗ ਮਾਮਲੇ 'ਚ ਸ਼ਾਮਲ?


ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਖੇਪ ਗ਼ੈਰ-ਕਾਨੂੰਨੀ ਤਰੀਕੇ ਨਾਲ ਕਿੱਥੇ ਭੇਜੀ ਜਾ ਰਹੀ ਸੀ ਤੇ ਕੌਣ ਭੇਜ ਰਿਹਾ ਸੀ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਕਰਕੇ ਪੁਲਿਸ ਇਹ ਜਾਣਕਾਰੀ ਵੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਤਸਕਰੀ 'ਚ ਸ਼ਾਮਲ ਲੋਕ ਕੌਣ-ਕੌਣ ਹਨ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗਾਂਜੇ ਦੀ ਇੰਨੀ ਵੱਡੀ ਖੇਪ ਕਿੱਥੋਂ ਆਈ ਹੈ।


ਟਰੱਕ ਵਿੱਚੋਂ ਗਾਂਜੇ ਦੇ 94 ਪੈਕੇਟ ਮਿਲੇ


ਮਲਕਾਨਗਿਰੀ ਪੁਲਿਸ ਅਨੁਸਾਰ ਗਾਂਜੇ ਦੇ 94 ਪੈਕੇਟ ਟਰੱਕ ਦੇ ਵਿਚਕਾਰ ਕੋਲੇ ਦੇ ਹੇਠਾਂ ਰੱਖੇ ਹੋਏ ਸਨ। ਪੁਲਿਸ ਨੇ ਚਿੱਤਰਕੌਂਡਾ ਨੇੜੇ ਟਰੱਕ ਨੂੰ ਰੋਕ ਕੇ ਟਰੱਕ ਦੀ ਜਾਂਚ ਕੀਤੀ। ਇਹ ਖੇਤਰ ਕਿਸੇ ਸਮੇਂ ਨਕਸਲੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ। ਪੁਲਿਸ ਨੇ ਦੱਸਿਆ ਕਿ ਰੁਟੀਨ ਚੈਕਿੰਗ ਦੌਰਾਨ ਟਰੱਕ ਨੂੰ ਰੋਕਿਆ ਗਿਆ। ਚੈਕਿੰਗ ਦੌਰਾਨ ਟਰੱਕ ਦੇ ਲੋਕਾਂ ਦਾ ਵਤੀਰਾ ਥੋੜ੍ਹਾ ਅਜੀਬ ਸੀ, ਜਿਸ ਤੋਂ ਬਾਅਦ ਟਰੱਕ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।


ਇਹ ਵੀ ਪੜ੍ਹੋ: Vaccine Discrimination: ਭਾਰਤ ਨੇ ਬ੍ਰਿਟੇਨ ਨੂੰ ਦਿੱਤੀ ਚਿਤਾਵਨੀ, ਸਮੱਸਿਆ ਹੱਲ ਕਰੋ, ਨਹੀਂ ਤਾਂ ਅਸੀਂ ਵੀ ਕਰਾਂਗੇ ਐਕਸ਼ਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904