ਦੇਸ਼ ਵਿੱਚ ਸਭ ਤੋਂ ਵੱਧ ਪ੍ਰਚਲਿਤ ਕਰੰਸੀ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ ਲੋਕ ਭਾਰਤੀ ਰਿਜ਼ਰਵ ਬੈਂਕ ਵੱਲੋਂ ਕੀਤੇ ਤਾਜ਼ਾ ਐਲਾਨ ਨੂੰ ਮਿੰਨੀ ਨੋਟਬੰਦੀ ਕਹਿ ਰਹੇ ਹਨ। ਕੇਂਦਰੀ ਬੈਂਕ ਦੇ ਇਸ ਐਲਾਨ ਤੋਂ ਬਾਅਦ ਕਈ ਬਦਲਾਅ ਨਜ਼ਰ ਆਉਣ ਲੱਗੇ ਹਨ। 2000 ਰੁਪਏ ਦੇ ਨੋਟਾਂ ਨੂੰ ਲੈ ਕੇ ਲੋਕਾਂ ਦੇ ਇੱਕ ਵਰਗ ਵਿੱਚ ਘਬਰਾਹਟ ਦਾ ਮਾਹੌਲ ਹੈ। ਇਸ ਦੇ ਨਾਲ ਹੀ ਇਸ ਫੈਸਲੇ ਦਾ ਅਸਰ ਬੈਂਕਾਂ ਦੇ ਕੰਮਕਾਜ ਤੋਂ ਲੈ ਕੇ ਗਹਿਣਿਆਂ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ਤੱਕ ਦਿਖਾਈ ਦੇ ਰਿਹਾ ਹੈ। 2000 ਰੁਪਏ ਦੇ ਨੋਟ ਬੰਦ ਹੋਣ ਦਾ ਇੱਕ ਹੋਰ ਅਸਰ ਬੈਂਕਾਂ ਦੇ ATM 'ਤੇ ਵੀ ਪੈ ਸਕਦਾ ਹੈ।

 ਬੈਂਕਾਂ ਨੂੰ ਮਹਿੰਗੀ ਪਈ ਸੀ 
ਨੋਟਬੰਦੀ 


2016 'ਚ ਨੋਟਬੰਦੀ ਤੋਂ ਬਾਅਦ ਬੈਂਕਾਂ ਨੂੰ ਏਟੀਐੱਮ 'ਤੇ ਭਾਰੀ ਖਰਚ ਕਰਨਾ ਪਿਆ ਸੀ। ਉਸ ਸਮੇਂ ਸਰਕਾਰ ਨੇ 500 ਅਤੇ 1000 ਰੁਪਏ ਦੀ ਕਰੰਸੀ ਨੂੰ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਸਰਕਾਰ ਨੇ 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ। 2016 ਦੇ ਨੋਟਬੰਦੀ ਦੌਰਾਨ ਬੰਦ ਕੀਤੀ ਗਈ ਕਰੰਸੀ ਅਤੇ ਇਸਦੀ ਥਾਂ 'ਤੇ ਲਿਆਂਦੀ ਗਈ ਕਰੰਸੀ ਦੇ ਆਕਾਰ ਸਮੇਤ ਬਹੁਤ ਸਾਰੇ ਅੰਤਰ ਸਨ। ਇਸ ਵਾਰ ਵੀ ਅਜਿਹਾ ਹੀ ਪ੍ਰਭਾਵ ਪੈਣ ਦੀ ਸੰਭਾਵਨਾ ਹੈ।


ਨੋਟਬੰਦੀ ਵਿੱਚ ਹੋਏ ਸੀ ਵੱਡੇ ਬਦਲਾਅ 


ਹਾਲਾਂਕਿ ਬੈਂਕਿੰਗ ਜਗਤ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਬੈਂਕਾਂ ਨੂੰ ਏ.ਟੀ.ਐੱਮ 'ਤੇ ਕੋਈ ਪੈਸਾ ਖਰਚ ਨਹੀਂ ਕਰਨਾ ਪੈ ਸਕਦਾ ਹੈ। ਦਰਅਸਲ, ਨੋਟਬੰਦੀ ਦੇ ਸਮੇਂ ਬੈਂਕਾਂ ਨੂੰ ਲਈ ਦਰਪੇਸ਼ ਸਮੱਸਿਆਵਾਂ ਆਈਆਂ ਸਨ। ਖਾਸ ਕਰਕੇ ਏਟੀਐਮ ਅਤੇ ਏਟੀਐਮ ਦੇ ਸੰਚਾਲਨ ਨੂੰ ਲੈ ਕੇ ਬਿਲਕੁਲ ਵੱਖਰੀਆਂ ਸਨ। ਫਿਰ ਜਦੋਂ ਨੋਟਾਂ ਦੇ ਸਾਇਜ਼ ਬਦਲ ਗਏ ਸੀ , ਇਸ ਕਾਰਨ ਏਟੀਐਮ ਬਕਸਿਆਂ ਨੂੰ ਅਪਗ੍ਰੇਡ ਕਰਨ ਦੀ ਜ਼ਰੂਰਤ ਸੀ, ਜਿਸ ਵਿੱਚ ਪੈਸੇ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਨੋਟਾਂ ਦੀ ਪਛਾਣ ਵੀ ਬਦਲ ਗਈ ਸੀ, ਇਸ ਲਈ ਸਾਫਟਵੇਅਰ ਨੂੰ ਲੈ ਕੇ ਵੀ ਕੁਝ ਬਦਲਾਅ ਕਰਨੇ ਪਏ ਸੀ।

 

2016 ਤੋਂ ਬਹੁਤ ਵੱਖਰੀ ਹੈ ਸਥਿਤੀ  


ਇਸ ਵਾਰ ਹਾਲਾਤ ਬਿਲਕੁਲ ਵੱਖਰੇ ਹਨ। ਇਸ ਵਾਰ ਪੁਰਾਣੇ ਨੋਟਾਂ ਦੀ ਥਾਂ ਨਵੇਂ ਨੋਟ ਜਾਰੀ ਨਹੀਂ ਕੀਤੇ ਗਏ ਹਨ। ਅਜਿਹੇ 'ਚ ਨੋਟਾਂ ਦੇ ਆਕਾਰ ਦਾ ਕੋਈ ਮੁੱਦਾ ਨਹੀਂ ਹੈ, ਇਸ ਲਈ ਏਟੀਐਮ ਦੇ ਹਾਰਡਵੇਅਰ 'ਚ ਕੋਈ ਬਦਲਾਅ ਕਰਨ ਦੀ ਲੋੜ ਨਹੀਂ ਹੈ। ਦੂਜੇ ਪਾਸੇ ਸਾਫਟਵੇਅਰ ਫਰੰਟ 'ਤੇ ਵੀ ਬਦਲਾਅ ਕਰਨ ਦੀ ਕੋਈ ਖਾਸ ਲੋੜ ਨਹੀਂ ਹੈ। ਇਹ ਲੋੜ ਉਦੋਂ ਵੀ ਪੈਦਾ ਹੋਣੀ ਸੀ ,ਜਦੋਂ ਪੁਰਾਣੇ ਨੋਟ ਬੰਦ ਕਰਕੇ ਉਸ ਦੀ ਥਾਂ ਨਵੇਂ ਨੋਟ ਲਿਆਂਦੇ ਜਾਂਦੇ।

 ਪਹਿਲਾਂ ਤੋਂ ਹੀ ਅਪਗ੍ਰੇਡ ਹੋ ਰਹੇ ਹਨ ਏਟੀਐਮ 


ਇਸ ਵਾਰ ਬੈਂਕਾਂ ਦੇ ਹੱਕ ਵਿੱਚ ਇੱਕ ਗੱਲ ਹੋਰ ਹੈ। ਦਰਅਸਲ, ਦੇਸ਼ ਭਰ ਵਿੱਚ ਏਟੀਐਮ ਨੂੰ ਆਧੁਨਿਕ ਬਣਾਉਣ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ। ਮੌਜੂਦਾ ਸਿਸਟਮ ਵਿੱਚ ਨਕਦੀ ਨੂੰ ਟਰਾਂਸਫਰ ਕੀਤਾ ਜਾਂਦਾ ਹੈ ਅਤੇ ਇਸਨੂੰ ਏਟੀਐਮ ਦੇ ਅੰਦਰ ਬਕਸੇ ਵਿੱਚ ਭਰਿਆ ਜਾਂਦਾ ਹੈ। ਇਸ ਦੀ ਬਜਾਏ ਕਿਸੇ ਹੋਰ ਸਿਸਟਮ 'ਤੇ ਕੰਮ ਚੱਲ ਰਿਹਾ ਹੈ। ਨਵੀਂ ਪ੍ਰਣਾਲੀ ਵਿੱਚ ਨਕਦੀ ਦੀ ਬਜਾਏ, ਪ੍ਰੀ-ਕੈਸ਼-ਲੋਡਡ ਬਕਸੇ ਭੇਜੇ ਜਾਣਗੇ ਅਤੇ ਉਨ੍ਹਾਂ ਨੂੰ ਏਟੀਐਮ ਤੋਂ ਖਾਲੀ ਬਕਸਿਆਂ ਨਾਲ ਬਦਲਿਆ ਜਾਵੇਗਾ। ਕਿਉਂਕਿ ਇਹ ਨਵੀਂ ਪ੍ਰਣਾਲੀ ਵੀ ਪ੍ਰਕਿਰਿਆ ਵਿਚ ਹੈ, ਬੈਂਕਾਂ ਨੂੰ ਏਟੀਐਮ ਫਰੰਟ 'ਤੇ ਵੱਖਰੇ ਤੌਰ 'ਤੇ ਕੋਈ ਨਵਾਂ ਬਦਲਾਅ ਕਰਨ ਦੀ ਜ਼ਰੂਰਤ ਨਹੀਂ ਹੈ।

UPI ਵੀ ਬੈਂਕਾਂ ਦਾ ਮਦਦਗਾਰ


ਤੀਜਾ ਸਭ ਤੋਂ ਮਜ਼ਬੂਤ ​​ਪੱਖ UPI ਦਾ ਹੈ। ਪਿਛਲੇ ਕੁਝ ਸਾਲਾਂ 'ਚ ਦੇਸ਼ 'ਚ ਡਿਜੀਟਲ ਲੈਣ-ਦੇਣ ਦਾ ਦਖਲ ਵਧਿਆ ਹੈ। ਨੋਟਬੰਦੀ ਨੇ ਆਪਣੀ ਰਫ਼ਤਾਰ ਤੇਜ਼ ਕਰ ਦਿੱਤੀ ਅਤੇ ਸਸਤੇ ਇੰਟਰਨੈੱਟ ਨੇ ਇਸ ਨੂੰ ਦੂਰ-ਦੁਰਾਡੇ ਦੇ ਪਿੰਡਾਂ ਤੱਕ ਪਹੁੰਚਾ ਦਿੱਤਾ। ਹਾਲਾਤ ਇਹ ਹਨ ਕਿ ਪੇਂਡੂ ਖੇਤਰਾਂ ਦੀਆਂ ਦੁਕਾਨਾਂ 'ਤੇ ਵੀ ਯੂਪੀਆਈ ਰਾਹੀਂ 2-4 ਰੁਪਏ ਦੇ ਛੋਟੇ ਭੁਗਤਾਨ ਤੋਂ ਲੈ ਕੇ ਵੱਡੀਆਂ ਅਦਾਇਗੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਲੋਕਾਂ ਦੀ ਨਕਦੀ 'ਤੇ ਨਿਰਭਰਤਾ ਘਟੀ ਹੈ, ਜੋ ਆਖਿਰਕਾਰ ਏ.ਟੀ.ਐੱਮ 'ਤੇ ਨਿਰਭਰਤਾ ਘੱਟ ਕਰਨ 'ਚ ਮਦਦਗਾਰ ਸਾਬਤ ਹੋਈ ਹੈ।