ਪੜਚੋਲ ਕਰੋ
Advertisement
ਭਾਰਤ ਇੱਕ ਹਿੰਦੂ ਰਾਸ਼ਟਰ ਹੈ-ਮੋਹਨ ਭਾਗਵਤ
ਨਵੀਂ ਦਿੱਲੀ :ਰਾਸ਼ਟਰੀ ਸਵੈ ਸੇਵਕ ਸੰਘ (ਆਰ ਐਸ ਐਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਵਭਿੰਨਤਾ ਦੀ ਵਜ੍ਹਾ ਦੇ ਬਾਵਜੂਦ ਭਾਰਤ ਦੀ ਇੱਕਜੁੱਟ ਰਹਿਣ ਦੀ ਵਜ੍ਹਾ ਹਿੰਦੂਤਵ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਇੱਥੇ ਹਿੰਦੂਤਵ ਆਧਾਰਤ ਅੰਤਰਿਕ ਏਕਤਾ ਹੈ ਅਤੇ ਇਸ ਲਈ ਭਾਰਤ ਇੱਕ ਹਿੰਦੂ ਰਾਸ਼ਟਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਸ਼ਵ ਨੂੰ ਮਾਨਵਤਾ ਦਾ ਸੁਨੇਹਾ ਦਿੰਦਾ ਹੈ।
ਆਰਐਸਐਸ ਮੁਖੀ ਨੇ ਕਿਹਾ ਕਿ ਭਾਰਤ ਆਪਣੇ ਗੁਆਂਢੀ ਦੇਸ਼ ਨਾਲ ਦੁਸ਼ਮਣੀ ਭੁੱਲ ਗਿਆ ਹੈ ਪਰ ਗੁਆਂਢੀ ਦੇਸ਼ ਨੇ ਅਜਿਹਾ ਨਹੀਂ ਕੀਤਾ। ਗੁਹਾਟੀ ਵਿਖੇ ਐਰਐਸਐਸ ਵਰਕਰਾਂ ਦੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਕਿਹਾ ਭਾਰਤ ਦੀ ਹੋਂਦ ਹਿੰਦੂਤਵ ਦੀ ਵਧਣ ਫੁੱਲਣ 'ਤੇ ਹੀ ਨਿਰਭਰ ਕਰਦੀ ਹੈ।
ਇਹ ਪੂਰਵ ਉੱਤਰ ਰਾਜਾਂ ਵਿੱਚ ਆਯੋਜਿਤ ਐਰਐਸਐਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸੰਮੇਲਨ ਹੈ। ਸੰਮੇਲਨ ਵਿੱਚ ਪੰਜਾਹ ਹਜ਼ਾਰ ਤੋਂ ਜ਼ਿਆਦਾ ਲੋਕ ਪਹੁੰਚੇ ਸਨ। ਜਿਨ੍ਹਾਂ ਵਿੱਚ 35 ਹਜ਼ਾਰ ਸਵੈ ਸੇਵਕ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement