ਪੜਚੋਲ ਕਰੋ
Advertisement
ਮੋਹਨ ਭਾਗਵਤ ਹੋਏ 'ਰਾਸ਼ਟਰਵਾਦ' ਦੇ ਖਿਲਾਫ
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਡਾ. ਮੋਹਨ ਭਾਗਵਤ ਨੇ ਕਿਹਾ ਹੈ ਕਿ ਰਾਸ਼ਟਰਵਾਦ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਭਾਗਵਤ ਨੇ ਇਸ ਦਾ ਇਹ ਕਾਰਨ ਦੱਸਿਆ ਹੈ ਕਿ ਜੇ ਲੋਕ ਰਾਸ਼ਟਰਵਾਦ ਸ਼ਬਦ ਦੀ ਵਰਤੋਂ ਕਰਦੇ ਹਨ ਤਾਂ ਇਸ ਦਾ ਅਰਥ ਹੈ ਨਾਜ਼ੀ ਜਾਂ ਹਿਟਲਰ ਦਾ ਰਾਸ਼ਟਰਵਾਦ।
ਨਵੀਂ ਦਿੱਲੀ: ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਡਾ. ਮੋਹਨ ਭਾਗਵਤ ਨੇ ਕਿਹਾ ਹੈ ਕਿ ਰਾਸ਼ਟਰਵਾਦ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਭਾਗਵਤ ਨੇ ਇਸ ਦਾ ਇਹ ਕਾਰਨ ਦੱਸਿਆ ਹੈ ਕਿ ਜੇ ਲੋਕ ਰਾਸ਼ਟਰਵਾਦ ਸ਼ਬਦ ਦੀ ਵਰਤੋਂ ਕਰਦੇ ਹਨ ਤਾਂ ਇਸ ਦਾ ਅਰਥ ਹੈ ਨਾਜ਼ੀ ਜਾਂ ਹਿਟਲਰ ਦਾ ਰਾਸ਼ਟਰਵਾਦ।
ਦਰਅਸਲ, ਮੋਹਨ ਭਾਗਵਤ ਝਾਰਖੰਡ ਦੇ ਰਾਂਚੀ ਦੇ ਮੋਹਰਬਾਦੀ ਵਿੱਚ 'ਸੰਘ ਸਮਾਗਮ' ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ ਤੇ ਫਿਰ ਉਨ੍ਹਾਂ ਇਹ ਗੱਲਾਂ ਕਹੀਆਂ। ਭਾਗਵਤ ਨੇ ਕਿਹਾ, "ਰਾਸ਼ਟਰਵਾਦ ਸ਼ਬਦ ਦੀ ਵਰਤੋਂ ਨਾ ਕਰੋ। ਰਾਸ਼ਟਰ, ਰਾਸ਼ਟਰੀ, ਕੌਮੀਅਤ ਆਦਿ ਚੱਲੇਗਾ ਪਰ ਰਾਸ਼ਟਰਵਾਦ ਨਹੀਂ ਚੱਲੇਗਾ। ਰਾਸ਼ਟਰਵਾਦ ਦਾ ਅਰਥ ਹੈ ਹਿਟਲਰ ਦੀ ਤਾਨਾਸ਼ਾਹੀ। ''
ਭਾਗਵਤ ਨੇ ਕਿਹਾ ਕਿ ਭਾਰਤ ਬਣਾਉਣ ਵਿੱਚ ਹਿੰਦੂਆਂ ਦੀ ਸਭ ਤੋਂ ਵੱਧ ਜਵਾਬਦੇਹੀ ਹੈ। ਹਿੰਦੂਆਂ ਨੂੰ ਆਪਣੀ ਕੌਮ ਪ੍ਰਤੀ ਵਧੇਰੇ ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਹਿੰਦੂ’ ਭਾਰਤ ਦੇ ਸਾਰੇ ਧਰਮਾਂ ਦੀ ਨੁਮਾਇੰਦਗੀ ਕਰਦਾ ਹੈ ਤੇ ਉਨ੍ਹਾਂ ਨੂੰ ਇੱਕ ਸੂਤਰ ਵਿੱਚ ਜੋੜਦਾ ਹੈ।#WATCH Ranchi: RSS chief recounts his conversation with an RSS worker in UK where he said "...'nationalism' shabd ka upyog mat kijiye. Nation kahenge chalega,national kahenge chalega,nationality kahenge chalgea,nationalism mat kaho. Nationalism ka matlab hota hai Hitler,naziwaad. pic.twitter.com/qvibUE7mYt
— ANI (@ANI) February 20, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕਾਰੋਬਾਰ
ਜਲੰਧਰ
ਪੰਜਾਬ
Advertisement