LAC 'ਤੇ ਹਥਿਆਰਾਂ ਨਾਲ ਚੀਨੀ ਫੌਜ ਦੀ ਮੌਜੂਦਗੀ ਗੰਭੀਰ ਚੁਣੌਤੀ- ਜੈਸ਼ੰਕਰ
ਵਿਦੇਸ਼ ਮੰਤਰੀ ਨੇ ਕਿਹਾ, 'ਲੱਦਾਖ 'ਚ ਐਲਏਸੀ 'ਤੇ ਚੀਨੀ ਫੌਜ ਦਾ ਰਵੱਈਆ ਦੋਵਾਂ ਦੇਸ਼ਾਂ ਦੇ ਵਿਚ 30 ਸਾਲਾਂ ਤੋਂ ਜ਼ਿਆਦਾ ਸਮਂ ਤੋਂ ਜੋ ਪ੍ਰਭਾਵੀ ਸਮਝਾਉਂਦੇ ਹਨ, ਉਨ੍ਹਾਂ ਦੇ ਉਲਟ ਹੈ।

ਨਵੀਂ ਦਿੱਲੀ: ਭਾਰਤ-ਚੀਨ ਸਰਹੱਦੀ ਵਿਵਾਦ ਵਿਚਾਲੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਲੱਦਾਖ 'ਚ ਐਲਏਸੀ 'ਤੇ ਹਥਿਆਰਾਂ ਦੇ ਨਾਲ ਚੀਨੀ ਫੌਜ ਦੀ ਵੱਡੀ ਤਾਦਾਦ 'ਚ ਮੌਜੂਦਗੀ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਇਸ ਨੂੰ ਭਾਰਤ ਦੀ ਸੁਰੱਖਿਆ ਲਈ ਗੰਭੀਰ ਚੁਣੌਤੀ ਕਰਾਰ ਦਿੱਤਾ ਹੈ।
ਏਸ਼ੀਆ ਸੋਸਾਇਟੀ ਵੱਲੋਂ ਕਰਵਾਏ ਇਕ ਡਿਜੀਟਲ ਪ੍ਰੋਗਰਾਮ 'ਚ ਵਿਦੇਸ਼ ਮੰਤਰੀ ਨੇ ਕਿਹਾ, 'ਲੱਦਾਖ 'ਚ ਐਲਏਸੀ 'ਤੇ ਚੀਨੀ ਫੌਜ ਦਾ ਰਵੱਈਆ ਦੋਵਾਂ ਦੇਸ਼ਾਂ ਦੇ ਵਿਚ 30 ਸਾਲਾਂ ਤੋਂ ਜ਼ਿਆਦਾ ਸਮਂ ਤੋਂ ਜੋ ਪ੍ਰਭਾਵੀ ਸਮਝਾਉਂਦੇ ਹਨ, ਉਨ੍ਹਾਂ ਦੇ ਉਲਟ ਹੈ।
ਕਰਤਾਰਪੁਰ ਕੌਰੀਡੋਰ ਖੋਲ੍ਹਣ 'ਤੇ ਪਕਿਸਤਾਨ ਦੀ ਅਦਾਲਤ ਨੇ ਇਮਰਾਨ ਸਰਕਾਰ 'ਤੇ ਚੁੱਕੇ ਸਵਾਲ
ਐਲਏਸੀ 'ਤੇ ਹਥਿਆਰਾਂ ਨਾਲ ਵੱਡੀ ਤਾਦਾਦ 'ਚ ਚੀਨੀ ਫੌਜ ਤਾਇਨਾਤ ਹੈ ਜੋ ਸੁਰੱਖਿਆ ਦੇ ਲਿਹਾਜ਼ ਨਾਲ ਸਾਡੇ ਲਈ ਗੰਭੀਰ ਚੁਣੌਤੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਦੋਵਾਂ ਦੇਸ਼ਾਂ ਵਿਚਾਲੇ 1993 ਤੋਂ ਲੈਕੇ ਕਈ ਸਮਝੌਤੇ ਹੋਏ ਹਨ। ਜਿੰਨ੍ਹਾਂ ਨੇ ਉਸ ਸ਼ਾਂਤੀ ਤੇ ਅਮਨ ਚੈਨ ਦੀ ਰੂਪਰੇਖਾ ਤਿਆਰ ਕੀਤੀ। ਜਿਸਨੇ ਸਰਹੱਦੀ ਖੇਤਰਾਂ 'ਚ ਆਉਣ ਵਾਲੇ ਫੌਜੀ ਬਲਾਂ ਨੂੰ ਸੀਮਤ ਕੀਤਾ ਤੇ ਸਰਹੱਦ 'ਤੇ ਤਾਇਨਾਤ ਫੌਜ ਇਕ ਦੂਜੇ ਵੱਲੋਂ ਵਧਣ ਦਾ ਕਿਵੇਂ ਵਤੀਰਾ ਕਰਨ।
ਜੈਸ਼ੰਕਰ ਨੇ ਕਿਹਾ ਕਿ ਇਸ ਸਾਲ ਅਸੀਂ ਦੇਖ ਰਹੇ ਹਾਂ ਕਿ ਪਿਛਲੇ 30 ਸਾਲਾਂ 'ਚ ਹੋਏ ਸਮਝੌਤੇ ਦਾ ਸਨਮਾਨ ਨਹੀਂ ਹੋ ਰਿਹਾ। ਸਰਹੱਦ 'ਤੇ ਵੱਡੀ ਤਾਦਾਦ 'ਚ ਚੀਨੀ ਫੌਜ ਦਾ ਇਕੱਠਾ ਹੋਣਾ ਸਾਫ ਤੌਰ 'ਤੇ ਇਨ੍ਹਾਂ ਸਾਰੇ ਸਮਝੌਤਿਆਂ ਦੇ ਖਿਲਾਫ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Before You Go
Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
ਟ੍ਰੈਂਡਿੰਗ ਟੌਪਿਕ





















