ਪੜਚੋਲ ਕਰੋ
Advertisement
ਅਸ਼ੋਕ ਚੱਕਰ ਨਾਲ ਸਨਮਾਨੇ ਸ਼ਹੀਦ ਕਰਕਰੇ ਨੂੰ ਦੇਸ਼ਧਰੋਹੀ ਦੱਸਣ ਵਾਲੀ ਸਾਧਵੀ ਪ੍ਰੱਗਿਆ ਨੇ ਮੰਗੀ ਮੁਆਫ਼ੀ
ਮਾਲੇਗਾਉਂ ਬੰਬ ਧਮਾਕਿਆਂ ਦੀ ਮੁਲਜ਼ਮ ਅਤੇ ਭਾਜਪਾ ਦੀ ਭੋਪਾਲ ਲੋਕ ਸਭਾ ਸੀਟ ਤੋਂ ਉਮੀਦਵਾਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਕਿਹਾ ਕਿ ਉਸ ਦੇ ਬਿਆਨ ਨਾਲ ਦੇਸ਼ ਦੇ ਦੁਸ਼ਮਣਾਂ ਨੂੰ ਲਾਹਾ ਹੋ ਸਕਦਾ ਹੈ, ਇਸ ਲਈ ਉਹ ਆਪਣਾ ਬਿਆਨ ਵਾਪਸ ਲੈਂਦੀ ਹੈ।
ਭੁਪਾਲ: 26/11 ਮੁੰਬਈ ਦਹਿਸ਼ਤੀ ਹਮਲੇ ’ਚ ਸ਼ਹੀਦ ਹੋਏ ਅਸ਼ੋਕ ਚੱਕਰ ਨਾਲ ਸਨਮਾਨੇ ਗਏ ਆਈਪੀਐੱਸ ਅਧਿਕਾਰੀ ਹੇਮੰਤ ਕਰਕਰੇ ਨੂੰ ਦੇਸ਼ਧਰੋਹੀ ਦੱਸਣ ਵਾਲੀ ਸਾਧਵੀ ਪ੍ਰਗਿਆ ਠਾਕੁਰ ਨੇ ਹੁਣ ਮੁਆਫ਼ੀ ਮੰਗ ਲਈ ਹੈ। ਸਾਧਵੀ ਦੇ ਬਿਆਨ 'ਤੇ ਸਿਆਸੀ ਅਤੇ ਪ੍ਰਸ਼ਾਸਨਿਕ ਗਲਿਆਰਿਆਂ ਵਿੱਚੋਂ ਕਾਫੀ ਵਿਰੋਧ ਹੋਣ ਲੱਗਾ ਸੀ, ਜਿਸ ਕਾਰਨ ਉਹ ਪਿੱਛੇ ਹਟ ਗਈ। ਇਸ ਬਿਆਨ ਦਾ ਅੱਜ ਚੋਣ ਕਮਿਸ਼ਨ ਨੇ ਵੀ ਨੋਟਿਸ ਲੈ ਲਿਆ ਹੈ।
ਮਾਲੇਗਾਉਂ ਬੰਬ ਧਮਾਕਿਆਂ ਦੀ ਮੁਲਜ਼ਮ ਅਤੇ ਭਾਜਪਾ ਦੀ ਭੋਪਾਲ ਲੋਕ ਸਭਾ ਸੀਟ ਤੋਂ ਉਮੀਦਵਾਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਕਿਹਾ ਕਿ ਉਸ ਦੇ ਬਿਆਨ ਨਾਲ ਦੇਸ਼ ਦੇ ਦੁਸ਼ਮਣਾਂ ਨੂੰ ਲਾਹਾ ਹੋ ਸਕਦਾ ਹੈ, ਇਸ ਲਈ ਉਹ ਆਪਣਾ ਬਿਆਨ ਵਾਪਸ ਲੈਂਦੀ ਹੈ। ਸਾਧਵੀ ਦੇ ਬਿਆਨ 'ਤੇ ਕਾਂਗਰਸੀ ਉਮੀਦਵਾਰ ਦਿਗਵਿਜੈ ਸਿੰਘ ਨੇ ਕਿਹਾ ਕਿ ਹੇਮੰਤ ਕਰਕਰੇ ਵਰਗੇ ਦੇਸ਼ ਨੂੰ ਸਮਰਪਿਤ ਅਧਿਕਾਰੀ ਦੀ ਕੁਰਬਾਨੀ ’ਤੇ ਮਾਣ ਹੋਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਬਾਰੇ ਕੋਈ ਵਿਵਾਦਤ ਟਿੱਪਣੀ ਨਹੀਂ ਕਰਨੀ ਚਾਹੀਦੀ ਹੈ।
ਏਆਈਐੱਮਆਈਐੱਮ ਦੇ ਆਗੂ ਅਸਦੁਦੀਨ ਓਬੈਸੀ ਨੇ ਵੀ ਪ੍ਰੱਗਿਆ ਦੇ ਬਿਆਨ ਦੀ ਨਿਖੇਧੀ ਕੀਤੀ। ਇਸ ਤੋਂ ਇਲਾਵਾ ਸੇਵਾਮੁਕਤ ਆਈਪੀਐੱਸ ਐਸੋਸੀਏਸ਼ਨ ਦੇ ਚੇਅਰਮੈਨ ਜੂਲੀਓ ਫਰਾਂਸਿਸ ਰਿਬੈਰੋ ਨੇ ਵੀ ਇਸ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਕਰਕਰੇ ਬਹੁਤ ਹੀ ਸਮਰੱਥ ਅਧਿਕਾਰੀ ਸੀ ਤੇ ਉਸ ਦੇ ਵਿਰੁੱਧ ਇੱਕ ਵੀ ਸ਼ਿਕਾਇਤ ਨਹੀਂ ਸੀ। ਦਰਅਸਲ, ਸਾਧਵੀ ਪ੍ਰਗਿਆ ਠਾਕੁਰ ਨੇ ਕਿਹਾ ਸੀ ,‘‘ਹੇਮੰਤ ਕਰਕਰੇ ਨੂੰ ਮਾਲੇਗਾਉਂ ਧਮਾਕਿਆਂ ਦੀ ਜਾਂਚ ਟੀਮ ਦੇ ਮੈਂਬਰ ਨੇ ਮੁੰਬਈ ਸੱਦਿਆ ਸੀ। ਉਸ ਸਮੇਂ ੳਹ ਮੁੰਬਈ ਜੇਲ੍ਹ ’ਚ ਬੰਦ ਸੀ। ਕਮਿਸ਼ਨ ਮੈਂਬਰ ਨੇ ਉਸ ਨੂੰ ਕਿਹਾ ਕਿ ਜੇਕਰ ਮੇਰੇ ਖ਼ਿਲਾਫ਼ ਕੋਈ ਸਬੂਤ ਨਹੀਂ ਹੈ ਤਾਂ ਮੈਨੂੰ ਜੇਲ੍ਹ ’ਚ ਗ਼ੈਰਕਾਨੂੰਨੀ ਢੰਗ ਨਾਲ ਨਹੀਂ ਰੱਖਣਾ ਚਾਹੀਦਾ। ਪਰ ਕਰਕਰੇ ਨੇ ਕਿਹਾ ਕਿ ਉਹ ਹਰ ਹਾਲ ’ਚ ਸਬੂਤ ਲੈ ਕੇ ਆਏਗਾ ਪਰ ਸਾਧਵੀ ਨੂੰ ਨਹੀਂ ਛੱਡੇਗਾ।’’ ਸਾਧਵੀ ਨੇ ਕਿਹਾ,‘‘ਇਹ ਕਰਕਰੇ ਦੀ ਚਲਾਕੀ ਸੀ। ਇਹ ਦੇਸ਼ਧ੍ਰੋਹ ਸੀ। ਇਹ ਧਰਮ ਖ਼ਿਲਾਫ਼ ਸੀ। ਉਹ ਹਰ ਤਰ੍ਹਾਂ ਦੇ ਸਵਾਲ ਕਰਦਾ ਸੀ। ਇਹ ਕਿਉਂ ਹੋਇਆ, ਉਹ ਕਿਉਂ ਹੋਇਆ? ਮੈਂ ਆਖਦੀ ਸੀ ਮੈਨੂੰ ਨਹੀਂ ਪਤਾ, ਰੱਬ ਜਾਣਦਾ ਹੈ। ਉਹ ਆਖਦਾ ਸੀ ਕੀ ਮੈਨੂੰ ਸਾਰਾ ਕੁੱਝ ਜਾਣਨ ਲਈ ਰੱਬ ਕੋਲ ਜਾਣਾ ਚਾਹੀਦਾ ਹੈ। ਮੈਂ ਉਸ ਨੂੰ ਆਖਿਆ ਜੇਕਰ ਤੂੰ ਜਾਣਾ ਚਾਹੁੰਦਾ ਹੈ ਤਾਂ ਜਾ। ਤੁਹਾਨੂੰ ਵਿਸ਼ਵਾਸ ਕਰਨਾ ਮੁਸ਼ਕਲ ਹੋਵੇਗਾ ਪਰ ਮੈਂ ਉਸ ਨੂੰ ਕਿਹਾ ਕਿ ਉਸ ਦਾ ਸਰਬਨਾਸ਼ ਹੋ ਜਾਵੇਗਾ।’’ ਕਰਕਰੇ ਨਵੰਬਰ 2008 ’ਚ ਮੁੰਬਈ ’ਚ ਦਹਿਸ਼ਤਗਰਦਾਂ ਨਾਲ ਲੜਦਿਆਂ ਸ਼ਹੀਦ ਹੋ ਗਏ ਸਨ।We stand by our IPS colleagues. Hemant Karkare is a martyr and we salute him. https://t.co/eTXNUM2245
— IAS Association (@IASassociation) April 20, 2019
तीसरा- श्री हेमंत करकरे इस देश के शहीद है या नहीं ? श्री करकरे को शांति काल का सर्वोच्च वीरता पदक मिला है या नहीं? चौथा - मोदी जी व अमित शाह केवल देश को इतना बता दें कि क्या देश के शहीदों के प्रति उनकी पार्टी का यही असली चाल चरित्र और चेहरा है? यही आपका राष्ट्रवाद है ? 2/2 pic.twitter.com/K9sat9qmip
— Randeep Singh Surjewala (@rssurjewala) April 19, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement