ਪੜਚੋਲ ਕਰੋ
Advertisement
ਦਿਲੀਪ ਕੁਮਾਰ ਤੇ ਸਾਇਰਾ ਨੂੰ ਜਾਨ ਦਾ ਖ਼ਤਰਾ, ਪੀਐਮ ਮੋਦੀ ਨੂੰ ਮਿਲਣ ਦੀ ਇੱਛਾ
ਮੁੰਬਈ: ਬਾਲੀਵੁੱਡ ਦਿੱਗਜ਼ ਸਾਇਰਾ ਬਾਨੋ ਤੇ ਦਿਲੀਪ ਕੁਮਾਰ ਨੂੰ ਬਿਲਡਰ ਸਮੀਰ ਭੋਜਵਾਨੀ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਸਾਇਰਾ ਨੇ ਡਰ ਕਰਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲਣ ਦੀ ਇੱਛਾ ਜਤਾਈ ਹੈ। ਬਾਨੋ ਦਾ ਕਹਿਣਾ ਹੈ ਕਿ ਆਪਣੀ ਸੁਰੱਖਿਆ ਲਈ ਜੇਕਰ ਉਨ੍ਹਾਂ ਨੂੰ ਦਿੱਲੀ ਜਾਣਾ ਪਿਆ ਤਾਂ ਉਹ ਜ਼ਰੂਰ ਜਾਣਗੇ।
ਅਸਲ ‘ਚ ਬਿਲਡਰ ਦੋ ਪਲਾਟਾਂ ‘ਤੇ ਆਪਣੇ ਮਾਲਕਾਨਾ ਹੱਕ ਦਾ ਦਾਅਵਾ ਕਰ ਰਿਹਾ ਹੈ। ਇਨ੍ਹਾਂ ਪਲਾਟਾਂ ‘ਤੇ ਹੀ ਦਿਲੀਪ ਕੁਮਾਰ ਦਾ ਬੰਗਲਾ ਹੈ। ਐਤਵਾਰ ਨੂੰ ਦਿਲੀਪ ਦੇ ਟਵਿੱਟਰ ਅਕਾਉਂਟ ਤੋਂ ਸਾਇਰਾ ਬਾਨੋ ਨੇ ਭੋਜਵਾਨੀ ਦੀ ਰਿਹਾਈ ਤੋਂ ਬਾਅਦ ਪੀਐਮ ਨੂੰ ਮਿਲਣ ਦੀ ਗੁਜਾਰਿਸ਼ ਕੀਤੀ ਸੀ।
ਸਾਇਰਾ ਬਾਨੋ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਮਹਾਰਾਸ਼ਟਰ ਦੌਰੇ ‘ਤੇ ਆਉਣ ਵੇਲੇ ਵੀ ਮਿਲਣ ‘ਚ ਨਾਕਾਮਯਾਬ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਦਿੱਲੀ ਵੀ ਜਾਵੇਗੀ। ਉਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਾਇਦਾਦ ਮਾਮਲੇ ‘ਚ ਉਹ ਜਲਦੀ ਹੀ ਕੁਮਾਰ ਤੇ ਬਾਨੋ ਨਾਲ ਮੁਲਾਕਾਤ ਕਰਨਗੇ।Request from Saira Banu Khan: To the Hon’ble @PMOIndia Shri @narendramodi Awaiting for appointment. I am tired of repeated assurances from CM @Dev_Fadnavis “I AM TRYING“ Sir you are the last hope of protecting DILIP SAHAB’s only house from Land Mafia Samir Bhojwani. I beg 🙏🙏🙏
— Dilip Kumar (@TheDilipKumar) December 18, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕ੍ਰਿਕਟ
Advertisement