ਪੜਚੋਲ ਕਰੋ

ਸੁਪਰੀਮ ਕੋਰਟ ਤੋਂ ਵੀ ਸੱਜਣ ਕੁਮਾਰ ਨੂੰ ਨਹੀਂ ਮਿਲੀ ਰਾਹਤ, ਜ਼ਮਾਨਤ ਅਰਜ਼ੀ ਜੁਲਾਈ ਤੱਕ ਮੁਲਤਵੀ

ਸਾਬਕਾ ਸੰਸਦ ਮੈਂਬਰ ਤੇ ਦਿੱਲੀ ਦੇ ਦਿੱਗਜ ਨੇਤਾ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ‘ਤੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ, ਪਰ ਉਸ ਨੂੰ ਕੋਈ ਰਾਹਤ ਨਹੀਂ ਮਿਲੀ।

ਨਵੀਂ ਦਿੱਲੀ: ਦਿੱਲੀ ਸਿੱਖ ਕਤਲੇਆਮ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤੇ ਦਿੱਲੀ ਦੇ ਦਿੱਗਜ ਨੇਤਾ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ‘ਤੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ, ਪਰ ਉਸ ਨੂੰ ਕੋਈ ਰਾਹਤ ਨਹੀਂ ਮਿਲੀ। ਅਦਾਲਤ ਨੇ ਸੱਜਣ ਕੁਮਾਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਮੰਡੋਲੀ ਜੇਲ੍ਹ ਵਿੱਚ ਸਿੱਖ ਦੰਗਿਆਂ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੱਜਣ ਕੁਮਾਰ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ‘ਤੇ ਜ਼ਮਾਨਤ ਮੰਗੀ ਸੀ। ਪਿਛਲੇ ਸਾਲ ਦਿੱਲੀ ਹਾਈ ਕੋਰਟ ਦੀ ਡਬਲ ਬੈਂਚ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ 'ਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਦੇ ਹੋਏ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ ਸੱਜਣ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ ਪੰਜ ਲੱਖ ਰੁਪਏ ਜੁਰਮਾਨਾ ਵੀ ਲਾਇਆ ਸੀ। ਸੱਜਣ ਜੋ ਦਿੱਲੀ ਤੋਂ ਲੋਕ ਸਭਾ ਦਾ ਸਾਬਕਾ ਸੰਸਦ ਮੈਂਬਰ ਹੈ, ਉੱਤੇ ਕਤਲ, ਸਾਜਿਸ਼, ਦੰਗਿਆਂ ਨੂੰ ਭੜਕਾਉਣ ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ ਸਨ। 1980 'ਚ ਲੜੀ ਸੀ ਪਹਿਲੀ ਚੋਣ ਸੱਜਣ ਨੇ 1980 ਵਿੱਚ ਆਪਣੇ ਜੀਵਨ ਦੀ ਪਹਿਲੀ ਲੋਕ ਸਭਾ ਚੋਣ ਲੜੀ, ਜਿਸ ਦਾ ਦਿੱਲੀ ਦੀ ਰਾਜਨੀਤੀ ਵਿੱਚ ਡੂੰਘਾ ਦਖਲ ਸੀ। ਉਸ ਨੇ ਪਹਿਲੀ ਚੋਣ ਵਿੱਚ ਹੀ ਇਤਿਹਾਸ ਰਚ ਕੇ ਦਿੱਲੀ ਦੇ ਪਹਿਲੇ ਮੁੱਖ ਮੰਤਰੀ ਚੌਧਰੀ ਬ੍ਰਹਮ ਪ੍ਰਕਾਸ਼ ਨੂੰ ਹਰਾਇਆ ਸੀ। ਇਸ ਕਾਰਨ ਉਹ ਹਾਈ ਕਮਾਨ ਦੀ ਨਜ਼ਰ ਵਿੱਚ ਆ ਗਿਆ ਸੀ। ਲੋਕ ਸਭਾ ਚੋਣਾਂ ਵਿੱਚ ਮਿਲੀ ਇਸ ਜਿੱਤ ਨੇ ਉਸ ਨੂੰ ਉਸ ਵੇਲੇ ਦੇ ਕਾਂਗਰਸੀ ਨੇਤਾ ਸੰਜੇ ਗਾਂਧੀ ਦੀ ਨਜ਼ਰ ਵਿੱਚ ਲਿਆ ਦਿੱਤਾ ਸੀ। ਦਿੱਲੀ ਦੀ ਰਾਜਨੀਤੀ ਵਿੱਚ ਸੱਜਣ ਕੁਮਾਰ ਦੇ ਕੱਦ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸਨੇ 1991 ਦੀਆਂ ਲੋਕ ਸਭਾ ਚੋਣਾਂ ਵੀ ਲੜੀਆਂ ਸਨ ਅਤੇ ਬਾਹਰਲੀ ਦਿੱਲੀ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸਹਿਬ ਸਿੰਘ ਵਰਮਾ ਨੂੰ ਹਰਾ ਕੇ ਸੰਸਦ ਮੈਂਬਰ ਬਣਿਆ ਸੀ। ਸਾਹਿਬ ਸਿੰਘ ਵਰਮਾ ਉਹੀ ਨੇਤਾ ਹਨ ਜੋ ਬਾਅਦ ਵਿੱਚ ਦਿੱਲੀ ਦੇ ਮੁੱਖ ਮੰਤਰੀ ਵੀ ਬਣੇ। ਇਸ ਦੇ ਨਾਲ ਹੀ ਸੱਜਣ ਕੁਮਾਰ ਨੂੰ 2004 ਵਿੱਚ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਸੀ ਤੇ ਉਸ ਨੇ ਲੋਕ ਸਭਾ ਚੋਣ ਵੀ ਜਿੱਤੀ ਸੀ। ਇਸ ਤੋਂ ਬਾਅਦ 2004 ਅਤੇ 2009 ਵਿੱਚ ਕਾਂਗਰਸ ਨੇ ਸਿੱਖਾਂ ਦੀ ਨਾਰਾਜ਼ਗੀ ਦੇ ਮੱਦੇਨਜ਼ਰ ਸੱਜਣ ਨੂੰ ਟਿਕਟ ਨਹੀਂ ਦਿੱਤੀ। ਇਹ ਵੀ ਪੜ੍ਹੋ:  ਹੁਣ ਨਵਜੋਤ ਸਿੱਧੂ ‘ਟਿਕਟੌਕ’ ਸਟਾਰ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਗੰਭੀਰ ਨੌਕਰਸ਼ਾਹੀ 'ਤੇ ਮੰਤਰੀਆਂ ਦੇ ਖੜਕੇ-ਦੜਕੇ ਵਿਚਾਲੇ ਪੰਜਾਬ ਦੀ ਆਬਕਾਰੀ ਨੀਤੀ ਨੂੰ ਮਿਲੀ ਮਨਜ਼ੂਰੀ ਹੁਣ ਰਾਜ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੇ ਖੋਲ੍ਹਿਆ ਮੋਰਚਾ, ਆਖਰ ਸ਼ਰਾਬ ਕਾਰੋਬਾਰ ਤੋਂ 600 ਕਰੋੜ ਦਾ ਘਾਟਾ ਕਿਵੇਂ ? ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

 Monsoon 2026 :  ਮਹਾਰਾਸ਼ਟਰ ਤੋਂ ਕਸ਼ਮੀਰ ਤੱਕ ਤਬਾਹੀ ! ਬੱਦਲ ਫਟੇ, ਪਹਾੜ ਟੁੱਟੇ ਅਤੇ 13 ਮੌਤਾਂ, ਕੁਦਰਤ ਅੱਗੇ ਸਰਕਾਰਾਂ ਕਿਉਂ ਹੋ ਜਾਂਦੀਆਂ ਹਨ ਬੇਬਸ?
 Monsoon 2026 :  ਮਹਾਰਾਸ਼ਟਰ ਤੋਂ ਕਸ਼ਮੀਰ ਤੱਕ ਤਬਾਹੀ ! ਬੱਦਲ ਫਟੇ, ਪਹਾੜ ਟੁੱਟੇ ਅਤੇ 13 ਮੌਤਾਂ, ਕੁਦਰਤ ਅੱਗੇ ਸਰਕਾਰਾਂ ਕਿਉਂ ਹੋ ਜਾਂਦੀਆਂ ਹਨ ਬੇਬਸ?
Big News: ਵੱਡੀ ਖਬਰ, ਕੇਂਦਰੀ ਮੰਤਰੀ ਦੇ ਦਫ਼ਤਰ 'ਚ ਅਚਾਨਕ ਪ੍ਰਸ਼ਾਸਨਿਕ ਫੇਰਬਦਲ, 3 ਅਧਿਕਾਰੀਆਂ ਦੀ ਹੋਈ ਛੁੱਟੀ; ਜਾਣੋ ਅਹੁਦਿਆਂ ਤੋਂ ਕਿਉਂ ਹਟਾਇਆ ਗਿਆ?
ਵੱਡੀ ਖਬਰ, ਕੇਂਦਰੀ ਮੰਤਰੀ ਦੇ ਦਫ਼ਤਰ 'ਚ ਅਚਾਨਕ ਪ੍ਰਸ਼ਾਸਨਿਕ ਫੇਰਬਦਲ, 3 ਅਧਿਕਾਰੀਆਂ ਦੀ ਹੋਈ ਛੁੱਟੀ; ਜਾਣੋ ਅਹੁਦਿਆਂ ਤੋਂ ਕਿਉਂ ਹਟਾਇਆ ਗਿਆ?
Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...
IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 
Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 
ਵੱਡੀ ਖ਼ਬਰ! ਆਰਮੀ ਦੇ ਟਰੱਕ ਨੇ 5ਵੀਂ ਦੀ ਵਿਦਿਆਰਥਣ ਨੂੰ ਦਰੜਿਆ, ਬੱਸ ਦਾ ਕਰ ਰਹੀ ਸੀ ਇੰਤਜ਼ਾਰ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਆਰਮੀ ਦੇ ਟਰੱਕ ਨੇ 5ਵੀਂ ਦੀ ਵਿਦਿਆਰਥਣ ਨੂੰ ਦਰੜਿਆ, ਬੱਸ ਦਾ ਕਰ ਰਹੀ ਸੀ ਇੰਤਜ਼ਾਰ; ਮੱਚਿਆ ਚੀਕ ਚੀਹਾੜਾ
ਬਾਲੀਵੁੱਡ ਦੀ ਇਸ ਕੁਆਰੀ ਅਦਾਕਾਰਾ ਨੇ 30 ਦੀ ਉਮਰ 'ਚ ਲਿਆ ਅਜਿਹਾ ਫ਼ੈਸਲਾ, ਹਰ ਕੋਈ ਰਹਿ ਗਿਆ ਹੈਰਾਨ
ਬਾਲੀਵੁੱਡ ਦੀ ਇਸ ਕੁਆਰੀ ਅਦਾਕਾਰਾ ਨੇ 30 ਦੀ ਉਮਰ 'ਚ ਲਿਆ ਅਜਿਹਾ ਫ਼ੈਸਲਾ, ਹਰ ਕੋਈ ਰਹਿ ਗਿਆ ਹੈਰਾਨ
Jio, Airtel, Vi ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! 15% ਤੱਕ ਵਧਣਗੇ ਪਲਾਨ, ਜਾਣੋ ਵਜ੍ਹਾ
Jio, Airtel, Vi ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! 15% ਤੱਕ ਵਧਣਗੇ ਪਲਾਨ, ਜਾਣੋ ਵਜ੍ਹਾ
ਪੁਲਿਸ ਅਤੇ ਅਪਰਾਧੀ ਵਿਚਾਲੇ ਚੱਲੀਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ
ਪੁਲਿਸ ਅਤੇ ਅਪਰਾਧੀ ਵਿਚਾਲੇ ਚੱਲੀਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ
Delhi Vs Mumbai: ਵਿਦੇਸ਼ੀ ਯਾਤਰੀਆਂ ਨੇ ਦਿੱਲੀ ਨੂੰ ਦਿੱਤੀ '0' ਰੇਟਿੰਗ, ਜਾਣੋ ਕੀ ਰਹੀ ਵਜ੍ਹਾ
Delhi Vs Mumbai: ਵਿਦੇਸ਼ੀ ਯਾਤਰੀਆਂ ਨੇ ਦਿੱਲੀ ਨੂੰ ਦਿੱਤੀ '0' ਰੇਟਿੰਗ, ਜਾਣੋ ਕੀ ਰਹੀ ਵਜ੍ਹਾ
Apple Smart Glass : ਕੈਮਰੇ ਵਾਲੇ AirPods ਜਾਂ Smart Glasses! Apple ਕਿਹੜਾ ਡਿਵਾਈਸ ਲਾਂਚ ਕਰੇਗਾ? iOS 27 ਦੇ ਕੋਡ ਤੋਂ ਮਿਲੇ ਸੰਕੇਤ
Apple Smart Glass : ਕੈਮਰੇ ਵਾਲੇ AirPods ਜਾਂ Smart Glasses! Apple ਕਿਹੜਾ ਡਿਵਾਈਸ ਲਾਂਚ ਕਰੇਗਾ? iOS 27 ਦੇ ਕੋਡ ਤੋਂ ਮਿਲੇ ਸੰਕੇਤ
ਪਾਕਿਸਤਾਲ ਦੇ ਬਲੋਚਿਸਤਾਨ 'ਚ ਵੱਡਾ ਅੱਤਵਾਦੀ ਹਮਲਾ, 9 ਪੁਲਿਸ ਮੁਲਾਜ਼ਮਾਂ ਦੀ ਮੌਤ; ਮੱਚੀ ਤਰਥੱਲੀ
ਪਾਕਿਸਤਾਲ ਦੇ ਬਲੋਚਿਸਤਾਨ 'ਚ ਵੱਡਾ ਅੱਤਵਾਦੀ ਹਮਲਾ, 9 ਪੁਲਿਸ ਮੁਲਾਜ਼ਮਾਂ ਦੀ ਮੌਤ; ਮੱਚੀ ਤਰਥੱਲੀ
Embed widget