ਪੜਚੋਲ ਕਰੋ
ਭਾਜਪਾ ਐਮਪੀ ਨੇ ਚੋਣਾਂ ਬਾਰੇ ਦਿੱਤਾ ਅਜਿਹਾ ਬਿਆਨ ਕਿ ਕੇਜਰੀਵਾਲ ਹੋ ਗਏ ਲੋਹੇ ਲਾਖੇ

ਨਵੀਂ ਦਿੱਲੀ: ਆਪਣੇ ਵਿਵਾਦਤ ਬਿਆਨਾਂ ਕਰਕੇ ਜਾਣੇ ਜਾਂਦੇ ਉਨਾਵ ਤੋਂ ਭਾਜਪਾ ਸੰਸਦ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਇਸ ਵਾਰ ਚੋਣਾਂ ਤੋਂ ਬਾਅਦ ਚੋਣਾਂ ਨਹੀਂ ਹੋਣਗੀਆਂ। ਉਨ੍ਹਾਂ ਸੰਪਰਕ ਨਿਧੀ ਸਮਾਗਮ ‘ਚ ਕਿਹਾ, “ਸਾਡੇ ਨੇਤਾ ਮੋਦੀ ਸਾਰੀ ਦੁਨੀਆ ਦੇ ਨੇਤਾ ਹਨ ਅਤੇ ਸਾਰੇ ਦੇਸ਼ ‘ਚ ਉਨ੍ਹਾਂ ਦੀ ਚਰਚਾ ਹੈ, ਮੋਦੀ ਹਨ ਤਾਂ ਦੇਸ਼ ਹੈ।” ਸਾਕਸ਼ੀ ਮਹਾਰਾਜ ਨੇ ਕਿਹਾ, “ਹੁਣ ਜੋ ਚੋਣਾਂ ਹੋਣਗੀਆਂ ਉਹ ਦੇਸ਼ ਦੀ ਚੋਣਾਂ ਹਨ। ਮੈਂ ਸੰਨਿਆਸੀ ਹਾਂ ਅਤੇ ਕਹਿ ਰਿਹਾ ਹਾਂ ਕਿ ਇਹ ਚੋਣਾਂ ਦੇਸ਼ ਦੀ ਆਖਰੀ ਚੋਣਾਂ ਹਨ ਅਤੇ 2024 ‘ਚ ਚੋਣਾਂ ਨਹੀਂ ਹੋਣਗੀਆਂ।” ਉਨ੍ਹਾਂ ਨੇ ਕਿਹਾ ਸਿਰਫ ਇਹੀ ਚੋਣਾਂ ਹਨ, ਇਹ ਚੋਣਾਂ ਦੇਸ਼ ਦੇ ਨਾਂਅ ‘ਤੇ ਲੜੀਆਂ ਜਾ ਰਹੀਆਂ ਹਨ। ਇਸ ਬਿਆਨ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, “ਬੀਜੇਪੀ ਨੇ ਆਪਣਾ ਮਕਸਦ ਸਾਫ਼ ਕਰ ਦਿੱਤਾ ਹੈ। ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਹਾਂ ਕਿ ਮੋਦੀ ਅਤੇ ਅਮਿਤ ਦੀ ਜੋੜੀ ਦੁਬਾਰਾ ਆ ਗਈ ਤਾਂ ਉਹ ਸੰਵਿਧਾਨ ਬਦਲ ਦੇਣਗੇ ਅਤੇ ਚੋਣਾਂ ਕਰਵਾਉਣੀਆਂ ਬੰਦ ਕਰ ਦੇਣਗੇ। ਹਿਟਲਰ ਨੇ ਵੀ ਇੰਝ ਹੀ ਕੀਤਾ ਸੀ।”
ਇਸ ਵਾਰ ਲੋਕ ਸਭਾ ਚੋਣਾਂ ਸੱਤ ਪੜਾਵਾਂ ‘ਚ ਕਰਵਾਇਆਂ ਜਾ ਰਹੀਆਂ ਹਨ। ਪਹਿਲੇ ਪੜਾਅ ਤਹਿਤ 11 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਅਤੇ ਆਖਰੀ ਪੜਾਅ ‘ਚ ਚੋਣਾਂ 19 ਮਈ ਨੂੰ ਹਨ। ਜਿਨ੍ਹਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।भाजपा ने अपना मक़सद साफ़ कर दिया। मैं तो पहले से ही कह रहा हूँ की मोदी और अमित शाह की जोड़ी दोबारा आ गयी तो वे संविधान बदल देंगे और चुनाव करवाना ही बंद कर देंगे। हिट्लर ने भी ऐसा ही किया था। https://t.co/agGW08ACip
— Arvind Kejriwal (@ArvindKejriwal) March 15, 2019
Before You Go
Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
ਟ੍ਰੈਂਡਿੰਗ ਟੌਪਿਕ


















